Code Of Ethics

Download app

Subscribe To Print Edition

ਤਸਵੀਰਾਂ ਖਿਚਵਾਉਣੀਆਂ ਛੱਡ ਕੇ ਲੋਕਾਂ ਦੀ ਮਦਦ ਕਰਨ ਮੁੱਖ ਮੰਤਰੀ: ਸੁਖਬੀਰ

ਜਲੰਧਰ, 15 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਤਸਵੀਰਾਂ ਖਿਚਵਾਉਣ ਤੇ ਟਵਿੱਟਰ ’ਤੇ ਐਲਾਨ ਕਰਨ ਦਾ ਚਾਅ ਬੰਦ ਕਰ ਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਠੋਸ ਮਦਦ ਕਰਨ। ਉ੍ਵ੍ਹਾਂ ਕਿਹਾ ਕਿ ਹਰ ਪਾਸੇ ਮੁਸੀਬਤ ਭਰੇ ਹਾਲਾਤ ਹਨ ਤੇ ਲੋਕਾਂ ਨੂੰ ਠੋਸ ਮਦਦ ਦੀ ਲੋੜ ਹੈ। ਸੁਖਬੀਰ ਬਾਦਲ ਨੇ ਇਸ ਮੌਕੇ ਰਾਹਤ ਕਾਰਜਾਂ ਦੀ ਸਮੀਖਿਆ ਵੀ ਕੀਤੀ। ਇਸ ਮੌਕੇ ਅਕਾਲੀ ਦਲ ਦੇ ਵਰਕਰਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਪਸ਼ੂਆਂ ਲਈ ਹਰਾ ਚਾਰਾ ਤੇ ਰਾਸ਼ਨ ਪ੍ਰਦਾਨ ਕੀਤਾ। ਸ੍ਰੀ ਬਾਦਲ ਨੇ ਗੁਰਦੁਆਰਾ ਬੇਰ ਸਾਹਬਿ ਦੇ ਮੈਨੇਜਰ ਨੂੰ ਵੀ ਬੇਨਤੀ ਕੀਤੀ ਕਿ ਉਹ ਜਿਥੇ ਕਿਤੇ ਲੋੜ ਹੋਵੇ ਲੰਗਰ ਸੇਵਾ ਪ੍ਰਦਾਨ ਕਰਨ ਅਤੇ ਲੋਕਾਂ ਦੀ ਹਰ ਲੋੜ ਨੂੰ ਪੂਰਾ ਕਰਨ ਵਾਸਤੇ ਕੰਮ ਕਰਨ। Punjabi Akhar

Advertisment