
ਕਾਠਮੰਡੂ, 11 ਜੁਲਾਈ
ਨੇਪਾਲ ਵਿਚ ਮਾਊਂਟ ਐਵਰੈਸਟ ਨੇੜੇ ਅੱਜ ਮਨਾਂਗ ਏਅਰ ਦਾ ਹੈਲੀਕਾਪਟਰ ਅੱਜ ਹਾਦਸੇ ਦਾ ਸ਼ਿਕਾਰ ਹੋ ਗਿਆ। ਹੈਲੀਕਾਪਟਰ ਵਿੱਚ ਛੇ ਵਿਅਕਤੀ ਸਵਾਰ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਮਰਨ ਵਾਲਿਆਂ ਵਿੱਚ ਮੈਕਸੀਕੋ ਦੇ ਪਰਿਵਾਰ ਦੇ 5 ਮੈਂਬਰ ਤੇ ਨੇਪਾਲ ਦਾ ਪਾਇਲਟ ਸ਼ਾਮਲ ਹਨ। ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਜਨਰਲ ਮੈਨੇਜਰ ਪ੍ਰਤਾਪ ਬਾਬੂ ਤਿਵਾੜੀ ਨੇ ਦੱਸਿਆ ਕਿ 9ਐੱਨ-ਏਐੱਮਵੀ ਹੈਲੀਕਾਪਟਰ ਉਡਾਣ ਭਰਨ ਤੋਂ 15 ਮਿੰਟ ਬਾਅਦ ਸੰਪਰਕ ਟੁੱਟ ਗਿਆ ਸੀ। Punjabi Akhar





















