
ਅਟਾਰੀ, 9 ਜੁਲਾਈ
ਡਾ. ਕਮਲਜੀਤ ਸਿੰਘ ਸੈਣੀ ਪੰਜਾਬ ਯੂੂਨੀਵਰਸਿਟੀ ਚੰਡੀਗੜ੍ਹ ਦੀ ਅਗਵਾਈ ਹੇਠ ਅੱਜ ਕੌਮਾਂਤਰੀ ਪੱਧਰ ਦੇ 38 ਮੈਂਬਰੀ ਵਫ਼ਦ ਵੱਲੋਂ ਅਟਾਰੀ ਸਰਹੱਦ ਦਾ ਦੌਰਾ ਕੀਤਾ ਗਿਆ ਅਤੇ ਅਟਾਰੀ-ਵਾਹਗਾ ਸਰਹੱਦ ਵਿੱਚ ਦੋਵਾਂ ਮੁਲਕਾਂ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ, ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨੀ ਰੇਂਜਰਜ਼ ਜਵਾਨਾਂ ਵਿਚਕਾਰ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰਾਮਨੀ) ਵੇਖੀ। ਇਸ ਮੌਕੇ ਪਰਵੀਨ ਪੁਰੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਵਫ਼ਦ ਵਿੱਚ ਸ਼ਾਮਲ ਸਨ। ਇਸ ਸਬੰਧੀ ਅਰੁਣ ਮਾਹਲ ਪ੍ਰੋਟੋਕੋਲ ਅਫ਼ਸਰ ਦਿਹਾਤੀ ਪੁਲੀਸ ਨੇ ਦੱਸਿਆ ਕਿ ਕੌਮਾਂਤਰੀ ਵਫ਼ਦ ਦੇ ਮੈਂਬਰਾਂ ਨੇ ਅਟਾਰੀ ਸਰਹੱਦ ਦੇ ਦੌਰੇ ਦੌਰਾਨ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੀ ਸ਼ਲਾਘਾ ਕੀਤੀ। Punjabi Akhar





















