Code Of Ethics

Download app

Subscribe To Print Edition

ਪੰਜਾਬ-ਹਿਮਾਚਲ ਨੂੰ ਜੋੜਦਾ ਪੁਲ ਬੰਦ ਵੱਡੇ ਪੱਧਰ ’ਤੇ ਪਾਣੀ ਆਉਣ ਕਾਰਨ ਪੁਲ ਦੇ ਦੋ ਪਿੱਲਰ ਖਤਰੇ ਹੇਠ

 

ਪਠਾਨਕੋਟ, 9 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਿੱਚ ਹੋਈ ਭਰਵੀਂ ਬਰਸਾਤ ਨਾਲ ਚੱਕੀ ਦਰਿਆ ਵਿੱਚ ਹੜ੍ਹ ਦਾ ਪਾਣੀ ਭਾਰੀ ਮਾਤਰਾ ਵਿੱਚ ਆਉਣ ਨਾਲ ਪੰਜਾਬ-ਹਿਮਾਚਲ ਨੂੰ ਜੋੜਨ ਵਾਲੇ ਸੜਕ ਮਾਰਗੀ ਪੁਲ ਦੇ 2 ਪਿੱਲਰ ਖਤਰੇ ਹੇਠ ਆ ਗਏ ਹਨ, ਜਿਸ ਨਾਲ ਇਸ ਮਾਰਗ ਨੂੰ ਪੂਰੀ ਤਰ੍ਹਾਂ ਨਾਲ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਇਹ ਆਵਾਜਾਈ ਮੌਨਸੂਨ ਸੀਜ਼ਨ ਤੱਕ ਪੂਰੀ ਤਰ੍ਹਾਂ ਬੰਦ ਰਹਿਣ ਨਾਲ ਇਸ ਉਪਰੋਂ ਲੰਘਣ ਵਾਲੇ ਲੋਕਾਂ ਨੂੰ ਢਾਈ ਮਹੀਨੇ ਹੋਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 20 ਅਗਸਤ ਨੂੰ ਚੱਕੀ ਦਰਿਆ ਵਿੱਚ ਆਏ ਹੜ੍ਹ ਦੇ ਪਾਣੀ ਵਿੱਚ ਨੈਰੋਗੇਜ਼ ਦਾ ਰੇਲਵੇ ਪੁਲ ਰੁੜ੍ਹ ਗਿਆ ਸੀ ਅਤੇ ਇਸ ਸੜਕ ਮਾਰਗੀ ਪੁਲ ਦੇ 2 ਪਿੱਲਰ ਵੀ ਪ੍ਰਭਾਵਿਤ ਹੋ ਗਏ ਸਨ, ਜਿਸ ਕਰ ਕੇ ਇਸ ਸੜਕ ਮਾਰਗੀ ਪੁਲ ਤੋਂ ਭਾਰੀ ਵਾਹਨਾਂ ਦਾ ਲੰਘਣਾ ਬੰਦ ਕਰ ਦਿੱਤਾ ਗਿਆ ਸੀ ਪਰ ਛੋਟੇ ਵਾਹਨ ਕਾਰਾਂ ਵਗੈਰਾ ਲੰਘਣ ਦੀ ਇਜਾਜ਼ਤ ਸੀ। ਅੱਜ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਇਸ ਖੇਤਰ ਦਾ ਦੌਰਾ ਕੀਤਾ। ਇਹ ਪੁਲ ਹਿਮਾਚਲ ਪ੍ਰਦੇਸ਼ ਅਤੇ ਫੌਜ ਦੀ ਲਾਈਫ ਲਾਈਨ ਸਮਝਿਆ ਜਾਂਦਾ ਹੈ ਤੇ ਹਿਮਾਚਲ ਦੇ ਮੰਡੀ ਨੂੰ ਫੌਜ ਲਈ ਰਸਦ ਵਗੈਰਾ ਭੇਜਣ ਲਈ ਮੁੱਖ ਰਸਤਾ ਹੈ। ਅੱਜ ਜਦੋਂ ਪੱਤਰਕਾਰ ਨੇ ਦੌਰਾ ਕੀਤਾ ਤਾਂ ਹੜ੍ਹ ਦਾ ਪਾਣੀ ਪੁਲ ਦੇ 16 ਪਿੱਲਰਾਂ ਵਿੱਚੋਂ ਸਿਰਫ 2 ਪਿੱਲਰਾਂ ਪੀ-1 ਅਤੇ ਪੀ-2 ਵਿੱਚੋਂ ਹੀ ਲੰਘ ਰਿਹਾ ਸੀ। ਇਸ ਹੜ੍ਹ ਦੇ ਪਾਣੀ ਨੇ ਦੋਨਾਂ ਪਿੱਲਰਾਂ ਨੂੰ ਖੋਰਾ ਲਗਾਇਆ ਹੋਇਆ ਸੀ। ਉਥੇ ਹੀ 100 ਕਰੋੜ ਰੁਪਏ ਦੀ ਲਾਗਤ ਨਾਲ ਚੈਕ ਡੈਮ ਬਣਾ ਰਹੀ ਆਈਆਰਬੀ ਕੰਪਨੀ ਦੇ ਚੀਫ ਜਨਰਲ ਮੈਨੇਜਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਾਣੀ ਦੀ ਮਾਰ 2 ਪਿੱਲਰਾਂ ’ਤੇ ਪੈਣ ਨਾਲ ਸਾਰਾ ਕੰਮ ਪ੍ਰਭਾਵਿਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਪੁਲ ਉਪਰੋਂ ਲਾਂਘਾ ਬੰਦ ਕਰ ਦਿੱਤਾ ਗਿਆ ਹੈ ਅਤੇ ਚੈਕ ਡੈਮ ਦਾ ਵੀ ਨਿਰਮਾਣ ਕਾਰਜ ਵੀ ਪ੍ਰਭਾਵਿਤ ਹੋਣ ਨਾਲ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਚੱਕੀ ਦਰਿਆ ਦੇ ਐੱਸਡੀਓ ਡਰੇਨੇਜ਼ ਜਸਵੀਰ ਸਿੰਘ ਅਨੁਸਾਰ ਦਰਿਆ ਵਿੱਚ ਅੱਜ 27 ਹਜ਼ਾਰ ਕਿਊਸਿਕ ਪਾਣੀ ਦਰਜ ਕੀਤਾ ਗਿਆ। Punjabi Akhar

Advertisment