Code Of Ethics

Download app

Subscribe To Print Edition

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਅਤੇ 8ਵੀਂ ਸ਼੍ਰੇਣੀ ਦੀ ਪ੍ਰੀਖਿਆ ਮੁਲਤਵੀ

ਮੁਹਾਲੀ, 9 ਜੁਲਾਈ ਪੰਜਾਬ ਵਿੱਚ ਪਿਛਲੇ ਦੋ ਦਨਿਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਸ਼ ਅਤੇ ਮੀਂਹ ਦਾ ਪਾਣੀ ਜ਼ਿਆਦਾ ਆਉਣ ਕਾਰਨ ਸੂਬੇ ਦੇ ਕੁਝ ਜ਼ਿਲ੍ਹਾ ਪ੍ਰਸ਼ਾਸਨਾਂ ਵੱਲੋਂ ਭਲਕੇ 10 ਜੁਲਾਈ (ਸੋਮਵਾਰ) ਦੀ ਛੁੱਟੀ ਐਲਾਨੀ ਗਈ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੋਮਵਾਰ ਨੂੰ ਪੂਰੇ ਰਾਜ ਵਿੱਚ ਸਥਾਪਿਤ ਪ੍ਰੀਖਿਆ ਕੇਂਦਰਾਂ ਵਿੱਚ ਹੋਣ ਵਾਲੀ ਰੀ-ਅਪੀਅਰ ਪ੍ਰੀਖਿਆ (ਪੰਜਵੀਂ ਸ਼੍ਰੇਣੀ ਦੀ ਵਾਤਾਵਰਨ ਸਿੱਖਿਆ ਅਤੇ ਅੱਠਵੀਂ ਸ਼੍ਰੇਣੀ ਦੀ ਸਾਇੰਸ ਵਿਸ਼ੇ ਦੀ ਪ੍ਰੀਖਿਆ) ਅਗਲੇ ਨਿਰਣੇ ਤੱਕ ਮੁਲਤਵੀ ਕੀਤੀ ਗਈ ਹੈ। ਐਤਵਾਰ ਨੂੰ ਦੇਰ ਸ਼ਾਮ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜੇ.ਆਰ. ਮਹਿਰੋਕ ਨੇ ਦੱਸਿਆ ਕਿ ਇਨ੍ਹਾਂ ਮੁਲਤਵੀ ਪ੍ਰੀਖਿਆਵਾਂ ਲਈ ਨਵੀਆਂ ਮਿਤੀਆਂ ਬਾਅਦ ਵਿੱਚ ਐਲਾਨੀਆਂ ਜਾਣਗੀਆਂ। ਇਸ  ਸਬੰਧੀ ਸੂਚਨਾ ਪੰਜਾਬ ਬੋਰਡ ਦੀ ਵੈੱਬਸਾਈਟ ’ਤੇ ਬਾਅਦ ਵਿੱਚ ਅਪਲੋਡ ਕਰ ਦਿੱਤੀ ਜਾਵੇਗੀ। Punjabi Akhar

Advertisment