Code Of Ethics

Download app

Subscribe To Print Edition

ਸ੍ਰੀਲੰਕਾ: ਵਿਕਰਮਸਿੰਘੇ ਦਾ ਭਾਰਤ ਦੌਰਾ 21 ਤੋਂ

ਕੋਲੰਬੋ: ਸ੍ਰੀਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ 21 ਜੁਲਾਈ ਨੂੰ ਦੋ ਰੋਜ਼ਾ ਭਾਰਤ ਦੌਰੇ ’ਤੇ ਜਾਣਗੇ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਹੈ। ਲੋਕ ਰੋਹ ਕਾਰਨ ਗੋਟਾਬਾਯਾ ਰਾਜਪਕਸੇ ਨੂੰ ਸੱਤਾ ਤੋਂ ਲਾਂਭੇ ਕਰਨ ਮਗਰੋਂ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਦਾ ਰਾਸ਼ਟਰਪਤੀ ਨਿਯੁਕਤ ਕਰਨ ਮਗਰੋਂ ਵਿਕਰਮਸਿੰਘੇ ਦਾ ਇਹ ਪਹਿਲਾਂ ਭਾਰਤ ਦੌਰਾ ਹੋਵੇਗਾ। ‘ਡੇਅਲੀ ਮਿਰਰ’ ਅਖ਼ਬਾਰ ਅਨੁਸਾਰ ਭਾਰਤ ਦੇ ਵਿਦੇਸ਼ ਸਕੱਤਰ ਵਨਿੈ ਮੋਹਨ ਕਵਾਤਰਾ ਵਿਕਰਮਸਿੰਘੇ ਦੇ ਦਿੱਲੀ ਦੌਰੇ ਦੇ ਪ੍ਰਬੰਧਾਂ ਲਈ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਸ੍ਰੀਲੰਕਾ ਪਹੁੰਚਣਗੇ। ਰਾਸ਼ਟਰਪਤੀ ਵਿਕਰਮਸਿੰਘੇ ਦੇ ਦੋ ਰੋਜ਼ਾ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨ ਦੀ ਵੀ ਉਮੀਦ ਹੈ। Punjabi Akhar

Advertisment