
ਟੋਰਾਂਟੋ, 9 ਜੁਲਾਈ
ਭਾਰਤੀ ਭਾਈਚਾਰੇ ਦੇ ਮੈਂਬਰ ਸ਼ਨਿਚਰਵਾਰ ਨੂੰ ਆਪਣੇ ਡਿਪਲੋਮੈਟਾਂ ਅਤੇ ਕੌਂਸੁਲੇਟ ਦਫ਼ਤਰ ਦੀ ਸੁਰੱਖਿਆ ਲਈ ਇਥੇ ਕੌਂਸਲਖਾਨੇ ਦੇ ਬਾਹਰ ਇਕੱਠੇ ਹੋਏ। ਹੱਥਾਂ ਵਿੱਚ ਤਿਰੰਗਾ ਫੜੀ ਮੈਂਬਰਾਂ ਨੇ ਇੱਕਜੁੱਟ ਹੋ ਕੇ ਖਾਲਿਸਤਾਨ ਪੱਖੀਆਂ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਭਾਰਤੀ ਪਰਵਾਸੀ ਭਾਈਚਾਰੇ ਨੇ ‘ਭਾਰਤ ਮਾਤਾ ਕੀ ਜੈ’, ‘ਖਾਲਿਸਤਾਨ ਮੁਰਦਾਬਾਦ’ ਦੇ ਨਾਅਰੇ ਲਾਏੇ। ਇਨ੍ਹਾਂ ਮੈਂਬਰਾਂ ਨੇ ਹੱਥਾਂ ਵਿੱਚ ਤਖ਼ਤੀਆਂ ਚੁੱਕੀਆਂ ਹੋਈਆਂ ਸਨ, ਜਨਿ੍ਹਾਂ ’ਤੇ ‘‘ਖਾਲਿਸਤਾਨੀ ਸਿੱਖ ਨਹੀਂ ਹਨ’ ਅਤੇ ‘ਕੈਨੇਡਾ ਖ਼ਾਲਿਸਤਾਨੀ ਕੈਨੇਡੀਅਨ ਦਹਿਸ਼ਗਰਦਾਂ ਦੀ ਹਮਾਇਤ ਬੰਦ ਕਰੇ’ ਲਿਖਿਆ ਸੀ। ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਇਹ ਪ੍ਰਦਰਸ਼ਨ ਲੰਘੇ ਦਨਿੀਂ ਕੈਨੇਡਾ ਅਤੇ ਅਮਰੀਕਾ ਵਿੱਚ ਪੋਸਟਰ ਲਾ ਕੇ ਭਾਰਤੀ ਸਫ਼ੀਰਾਂ ਨੂੰ ਧਮਕੀ ਦਿੱਤੇ ਜਾਣ ਖ਼ਿਲਾਫ਼ ਕੀਤਾ ਹੈ। ਕੈਨੇਡਾ ਵਿੱਚ ਭਾਰਤੀ ਪਰਵਾਸੀਆਂ ਵਿੱਚੋਂ ਇੱਕ ਸੁਨੀਲ ਅਰੋੜਾ ਨੇ ਕਿਹਾ, ‘‘ਅਸੀਂ ਇੱਥੇ ਖਾਲਿਸਤਾਨੀਆਂ ਦਾ ਸਾਹਮਣਾ ਕਰਨ ਲਈ ਕੌਂਸੁਲੇਟ ਦੇ ਸਾਹਮਣੇ ਖੜ੍ਹੇ ਹਾਂ। ਅਸੀਂ ਇੱਥੇ ਭਾਰਤ ਅਤੇ ਕੈਨੇਡਾ ਦੀ ਇੱਕਮੁੱਠਤਾ ਲਈ ਹਾਂ। ਖਾਲਿਸਤਾਨ ਪੱਖੀ ਇਹ ਕਹਿ ਕੇ ਗਲਤ ਜਾਣਕਾਰੀ ਦੇ ਰਹੇ ਹਨ ਕਿ ਉਹ ਸਾਡੇ ਡਿਪਲੋਮੈਟਾਂ ਨੂੰ ਮਾਰ ਦੇਣਗੇ, ਅਸੀਂ ਇਸ ਦੇ ਪੂਰੀ ਤਰ੍ਹਾਂ ਖ਼ਿਲਾਫ਼ ਹਾਂ।’’
ਭਾਰਤੀ ਪਰਵਾਸੀ ਭਾਈਚਾਰੇ ਦੇ ਇੱਕ ਹੋਰ ਮੈਂਬਰ, ਅਨਿਲ ਸ਼ਰਿੰਗੀ ਨੇ ਕਿਹਾ ਕਿ ਉਹ ਭਾਰਤੀ ਕੌਂਸੁਲੇਟ ਦਾ ਸਮਰਥਨ ਕਰਨ ਲਈ ਇੱਥੇ ਆਏ ਹਨ ਅਤੇ ਭਾਰਤੀ ਡਿਪਲੋਮੈਟਾਂ ਨੂੰ ਦਿੱਤੀ ਖਾਲਿਸਤਾਨੀਆਂ ਦੀ ਧਮਕੀ ਵਿਰੁੱਧ ਖੜ੍ਹੇ ਹਨ। ਕੌਂਸੁਲੇਟ ਦੇ ਬਾਹਰ ਪ੍ਰਦਰਸ਼ਨ ’ਚ ਸ਼ਾਮਲ ਵਿਦਿਆ ਭੂਸ਼ਣ ਧਰ ਨੇ ਕਿਹਾ, ‘‘ਕੈਨੇਡਾ ਸ਼ਾਂਤ ਮੁਲਕ ਹੈ ਅਤੇ ਅਸੀਂ ਸ਼ਾਂਤ ਰਹਿਣਾ ਚਾਹੁੰਦੇ ਹਾਂ ਅਤੇ ਸਾਨੂੰ ਰਹਿਣਾ ਵੀ ਚਾਹੀਦਾ ਹੈ। ਅਸਲ ਵਿੱਚ ਅਸੀਂ ਕੈਨੇਡਾ ਸਰਕਾਰ ਨੂੰ ੲਿਸ ਗੱਲ ਦਾ ਨੋਟਿਸ ਲੈਣ ਲਈ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ (ਕਿਸੇ ਨੂੰ ਮਾਰਨ ਦੀ ਧਮਕੀ ਦੇਣਾ) ਪ੍ਰਗਟਾਵੇ ਦੀ ਆਜ਼ਾਦੀ ਨਹੀਂ ਹੈ। ਯਕੀਨੀ ਤੌਰ ’ਤੇ ਇਹ ਪ੍ਰਗਟਾਵੇ ਦੀ ਆਜ਼ਾਦੀ ਨਹੀਂ ਹੈ।’’ Punjabi Akhar





















