Code Of Ethics

Download app

Subscribe To Print Edition

ਮੂਸੇਵਾਲਾ ਦਾ ਚੌਥਾ ਗੀਤ ’ਚੋਰਨੀ’ ਰਿਲੀਜ਼

ਮਾਨਸਾ, 7 ਜੁਲਾਈ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦਾ ਚੌਥਾ ਗੀਤ ’ਚੋਰਨੀ’ ਅੱਜ ਰਿਲੀਜ਼ ਹੋ ਗਿਆ। ਇਸ ਗੀਤ ਦੀ ਆਡੀਓ ਜਾਰੀ ਕਰ ਦਿੱਤੀ ਗਈ ਹੈ, ਜਦੋਂ ਕਿ ਵੀਡੀਓ 8 ਜੁਲਾਈ ਨੂੰ ਸਵੇਰੇ ਜਾਰੀ ਕੀਤੀ ਜਾਵੇਗੀ। ਇਹ ਗੀਤ ਰਿਲੀਜ਼ ਹੋਣ ਤੋਂ ਕਈ ਦਿਨ ਪਹਿਲਾਂ ਰੈਪਰ ਡਿਵਾਇਨ ਨੇ ਇੰਸਟਗ੍ਰਾਮ ’ਤੇ ਇਸ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਮੂਸੇਵਾਲਾ ਨਾਲ ਆਪਣੀ ਤਸਵੀਰ ਵੀ ਸਾਂਝੀ ਕੀਤੀ। ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਗੀਤ ’ਐੱਸਵਾਈਐੱਲ’, ਵਾਰ ਤੇ ਮੇਰਾ ਨਾਂ ਪ੍ਰਸ਼ੰਸਕਾਂ ਵਿੱਚ ਆ ਚੁੱਕੇ ਹਨ। ਇਨ੍ਹਾਂ ਵਿਚੋਂ ਵਿਵਾਦਾਂ ਵਿੱਚ ਘਿਰਣ ਬਾਅਦ ਐੱਸਵਾਈਐੱਲ ਗੀਤ ’ਤੇ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਸੀ।
ਇਸੇ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਕੋਲ 40 ਤੋਂ 45 ਗੀਤ ਮੂਸੇਵਾਲਾ ਦੇ ਲਿਖੇ ਅਤੇ ਗਾਏ ਹੋਏ ਪਏ ਹਨ, ਜੋ ਉਸ ਦੇ ਪ੍ਰਸ਼ੰਸਕਾਂ ਦੀ ਮੰਗ ਅਨੁਸਾਰ ਸਮੇਂ-ਸਮੇਂ ਰਿਲੀਜ਼ ਕੀਤੇ ਜਾਂਦੇ ਰਹਿਣਗੇ।

Leave a Comment

Advertisment

You May Like This