Code Of Ethics

Download app

Subscribe To Print Edition

ਦੋ ਹਜ਼ਾਰ ਰੁਪਏ ਦੇ 76 ਫ਼ੀਸਦੀ ਨੋਟ ਬੈਂਕਾਂ ਵਿੱਚ ਆਏ: ਆਰਬੀਆੲੀ

ਮੁੰਬੲੀ, 3 ਜੁਲਾੲੀ
ਭਾਰਤੀ ਰਿਜ਼ਰਵ ਬੈਂਕ (ਆਰਬੀਆੲੀ) ਨੇ ਅੱਜ ਕਿਹਾ ਕਿ 2000 ਰੁਪਏ ਦੇ ਨੋਟ ਵਾਪਸ ਲੈਣ ਦੇ ਫ਼ੈਸਲੇ ਮਗਰੋਂ 76 ਫੀਸਦੀ ਯਾਨੀ 2.72 ਲੱਖ ਕਰੋਡ਼ ਰੁਪਏ ਦੇ ਨੋਟ ਬੈਂਕਾਂ ਵਿੱਚ ਜਮ੍ਹਾਂ ਹੋਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੋਟ ਲੋਕਾਂ ਨੇ ਆਪਣੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਏ ਹਨ। ਕੇਂਦਰੀ ਬੈਂਕ ਨੇ ਬੀਤੀ 19 ਮੲੀ ਨੂੰ ਅਚਾਨਕ 2000 ਰੁਪਏ ਦੇ ਨੋਟ ਵਾਪਸ ਲੈਣ ਦਾ ਫ਼ੈਸਲਾ ਕੀਤਾ ਸੀ। ਲੋਕਾਂ ਨੂੰ 30 ਸਤੰਬਰ ਤੱਕ 2000 ਰੁਪਏ ਦੇ ਨੋਟ ਆਪਣੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾੳੁਣ ਜਾਂ ਹੋਰ ਕੀਮਤ ਦੇ ਨੋਟਾਂ ਵਿੱਚ ਬਦਲਣ ਲੲੀ ਆਖਿਆ ਗਿਆ ਹੈ। ਰਿਜ਼ਰਵ ਬੈਂਕ ਮੁਤਾਬਕ ਮੁੱਲ ਦੇ ਹਿਸਾਬ ਨਾਲ ਮਾਰਚ 2023 ਤੱਕ ਚਲਨ ਵਿੱਚ ਕੁੱਲ 3.62 ਲੱਖ ਕਰੋਡ਼ ਰੁਪਏ ਦੇ ਨੋਟ 2000 ਰੁਪਏ ਦੇ ਸਨ। ਇਹ 19 ਮੲੀ 2023 ਨੂੰ ਕਾਰੋਬਾਰੀ ਸਮਾਂ ਖ਼ਤਮ ਹੋਣ ਮਗਰੋਂ ਘਟ ਕੇ 3.56 ਲੱਖ ਕਰੋਡ਼ ਰੁਪਏ ਰਹਿ ਗਏ ਸਨ।

Advertisment