Code Of Ethics

Download app

Subscribe To Print Edition

ਰਾਣਾ ਰਣਬੀਰ (Rana Ranbir)ਦੇ ਧੀ (Daughter Wedding) ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਸੀਰਤ ਨੇ ਲਾਲ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ ਅਤੇ ਸਾਰਾ ਪਰਿਵਾਰ ਸੀਰਤ ਦੇ ਵਿਆਹ ਦੇ ਜਸ਼ਨ ਮਨਾਉਣ ‘ਚ ਮਗਨ ਨਜ਼ਰ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ । 

ਸੀਰਤ ਰਾਣਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ 

ਸੀਰਤ ਰਾਣਾ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਲਾਲ ਰੰਗ ਦੇ ਲਹਿੰਗੇ ‘ਚ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਹੀ ਹੈ । ਇਸ ਤੋਂ ਇਲਾਵਾ ਉਸ ਦੇ ਮਾਤਾ ਪਿਤਾ ਵੀ ਇਨ੍ਹਾਂ ਤਸਵੀਰਾਂ ‘ਚ ਦਿਖਾਈ ਦੇ ਰਹੇ ਹਨ । ਇਹ ਤਸਵੀਰਾਂ ਸੀਰਤ ਦੇ ਸੰਗੀਤ ਦੀਆਂ ਹਨ । ਜਿਨ੍ਹਾਂ ‘ਚ ਸੀਰਤ ਬਹੁਤ ਹੀ ਪਿਆਰੀ ਲੱਗ ਰਹੀ ਹੈ । 



ਸੀਰਤ ਦੇ ਵਿਆਹ ‘ਚ ਪਹੁੰਚੀਆਂ ਕਈ ਹਸਤੀਆਂ 

ਪੰਜਾਬੀ ਇੰਡਸਟਰੀ ਤੋਂ ਵੀ ਕਈ ਸਿਤਾਰੇ ਰਾਣਾ ਰਣਬੀਰ ਦੀ ਧੀ ਦੇ ਸੰਗੀਤ ‘ਚ ਪਹੁੰਚੇ ਹਨ । ਜਿਸ ‘ਚ ਸਰਦਾਰ ਸੋਹੀ, ਕਮਲਜੀਤ ਸਣੇ ਹੋਰ ਕਈ ਸਿਤਾਰੇ ਸ਼ਾਮਿਲ ਹਨ । ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਅਦਾਕਾਰ ਨੇ ਇਸ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ।


ਇਸ ਤੋਂ ਪਹਿਲਾਂ ਸੀਰਤ ਨੇ ਹਲਦੀ ਅਤੇ ਮਹਿੰਦੀ ਦੀਆਂ ਰਸਮਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕੀਤੇ ਸਨ । ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਏ ਸਨ । 

Advertisment