Code Of Ethics

Download app

Subscribe To Print Edition

ਇਨ੍ਹਾਂ ਅਮਰ ਸ਼ਹੀਦਾਂ ਅੱਗੇ ਮੇਰਾ ਅਤੇ ਮੇਰੇ ਪਰਿਵਾਰ ਦਾ ਸਿਰ ਸਦਾ ਝੁਗਦਾ ਰਹੇਗਾ ‘ ਐਡਵੋਕੇਟ ਬਲਜੀਤ ਸਿੰਘ ਪਾਹੜਾ

ਅੱਜ ਗੁਰਦਾਸਪੁਰ ਸ਼ਹੀਦ ਮੇਜਰ ਬਲਵਿੰਦਰ ਸਿੰਘ ਬਾਜਵਾ ਪਾਰਕ ਵਿਖੇ ਅਮਰ ਸ਼ਹੀਦ ਮੇਜਰ ਬਲਵਿੰਦਰ ਸਿੰਘ ਬਾਜਵਾ ਜੀ ਦੀ ਦੇਸ਼ ਪ੍ਰਤੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ l ਮੇਜਰ ਬਲਵਿੰਦਰ ਸਿੰਘ ਮਿਤੀ 22 ਜੂਨ ਸੰਨ 2000 ਨੂੰ ਜਦੋਂ ਉਹ ਕਸ਼ਮੀਰ ਘਾਟੀ ਵਿੱਚ 34 ਆਰ ਆਰ ਬਟਾਲੀਅਨ ਵਿੱਚ ਮੇਜਰ ਪਦ ਤੇ ਤਾਇਨਾਤ ਸਨ l ਤਾਂ ਉਸ ਸਮੇਂ ਕਸ਼ਮੀਰ ਘਾਟੀ ਵਿੱਚ ਕਲਹਾਮਾ ਨਾਂ ਦੀ ਜਗ੍ਹਾ ਤੇ ਪਾਕਿਸਤਾਨ ਅਤਿਵਾਦੀਆਂ ਨਾਲ ਮੁੱਠਭੇੜ ਦੌਰਾਨ ਦੋ ਅੱਤਵਾਦੀਆਂ ਨੂੰ ਢੇਰ ਕਰਨ ਤੋਂ ਬਾਅਦ ਸਿਰ ਵਿਚ ਗੋਲੀ ਲੱਗਣ ਕਾਰਨ ਸ਼ਹਾਦਤ ਪ੍ਰਾਪਤ ਕੀਤੀl ਉਨ੍ਹਾਂ ਦੀ ਇਸ ਬਹਾਦਰੀ ਲਈ ਭਾਰਤ ਸਰਕਾਰ ਵੱਲੋਂ ਵੀਰਤਾ ਪੁਰਸਕਾਰ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈl ਸਾਡੇ ਦੇਸ਼ ਦੇ ਇਹ ਅਮਰ ਸ਼ਹੀਦ ਸਾਡੇ ਦੇਸ਼ ਦਾ ਗੌਰਵ ਹਨl ਇਨ੍ਹਾਂ ਦੀਆਂ ਕੁਰਬਾਨੀਆਂ ਕਰਕੇ ਸਾਡੇ ਆਮ ਲੋਕ ਆਪਣੇ ਘਰਾਂ ਵਿੱਚ ਮਹਿਫੂਜ਼ ਹਨ l ਇਨ੍ਹਾਂ ਅਮਰ ਸ਼ਹੀਦਾਂ ਅੱਗੇ ਮੇਰਾ ਅਤੇ ਮੇਰੇ ਪਰਿਵਾਰ ਦਾ ਸਿਰ ਸਦਾ ਝੁਗਦਾ ਰਹੇਗਾ .

Advertisment