Code Of Ethics

Download app

Subscribe To Print Edition

ਐਂਟੀ ਮਲੇਰੀਆ ਸਬੰਧੀ ਜਾਗਰੂਕਤਾ ਕੈਂਪ ਲਗਾਇਆ

 

ਬਟਾਲਾ, 19 ਜੂਨ ( ਬਿਊਰੋ   ) -ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ “ਮਾਂਡੀ” ਦੀਆਂ ਹਦਾਇਤਾਂ ਅਤੇ ਐਪੀਡਿਮਾਲੋਜ਼ਿਸਟ ਡਾ. ਮਮਤਾ ਵਸੂਦੇਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ਼ ਅਫ਼ਸਰ ਡਾ. ਨੀਲਮ ਦੀ ਰਹਿਨੁਮਾਈ ਹੇਠ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਅਧੀਨ ਆਉਂਦੇ ਹੈਲਥ ਸੈਂਟਰ ਤੁਗਲਵਾਲ ਵਿਖ਼ੇ ਐਂਟੀ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਮਲੇਰੀਆਂ ਜਾਗਰੂਕਿਤਾ ਕੈਂਪ ਵਿੱਚ ਸ਼੍ਰੀ ਮਹਿੰਦਰਪਾਲ ਹੈਲਥ ਇੰਸਪੈਕਟਰ ਨੇ ਆਏ ਹੋਏ ਲੋਕਾਂ ਨੂੰ ਮਲੇਰੀਆ ਬੁਖਾਰ ਬਾਰੇ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ ਕਿ ਮਲੇਰੀਆ ਬੁਖਾਰ ਇੱਕ ਐਨਾਫਲੀਜ਼ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਇਹ ਮੱਛਰ ਖੜ੍ਹੇ ਸਾਫ਼ ਪਾਣੀ ਉਪਰ ਰਹਿੰਦਾ ਹੈ ਤੇ ਇਸ ਪਾਣੀ ਵਿੱਚ ਆਪਣੀ ਪੈਦਾਵਾਰ ਵਧਾਉਂਦਾ ਹੈ I ਇਹ ਮੱਛਰ ਰਾਤ ਤੇ ਸਵੇਰ ਸਮੇਂ ਕੱਟਦੇ ਹਨ l

ਮਲੇਰੀਆ ਬੁਖਾਰ ਦੇ ਲੱਛਣ : ਠੰਢ ਤੇ ਕਾਂਬੇ ਨਾਲ ਤੇਜ਼ ਬੁਖਾਰ, ਸਿਰ ਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਣਾ ਸਰੀਰ ਨੂੰ ਪਸੀਨਾ ਤੇ ਤਰੇਲੀਆਂ ਆਉਣਾ ਆਦਿ ਹੁੰਦੇ ਹਨ, ਅਜਿਹੇ ਲੱਛਣ ਕਿਸੇ ਵਿਅਕਤੀ ਨੂੰ ਦਿਖਾਈ ਦੇਣ ਤਾਂ ਤਰੁੰਤ ਨਜ਼ਦੀਕੀ ਸਿਹਤ ਸੈਂਟਰ ਜਾ ਕਿ ਆਪਣੇ ਖੂਨ ਦੀ ਜਾਂਚ ਕਰਾਉਣੀ ਚਾਹੀਦੀ ਹੈ ਜੇਕਰ ਜਾਂਚ ਕਰਨ ਉਪਰੰਤ ਮਲੇਰੀਆ ਬੁਖ਼ਾਰ ਨਿੱਕਲੇ ਤਾਂ ਇਸ ਦੀ ਦਵਾਈ ਸਾਰੇ ਹੈਲਥ ਸੈਂਟਰ ਤੋਂ ਮੁਫ਼ਤ ਦਿੱਤੀ ਜਾਂਦੀ ਹੈ I

ਮਲੇਰੀਆ ਮੱਛਰ ਤੋਂ ਬਚਾਓ ਦੇ ਤਰੀਕੇ ਘਰਾਂ ਦੇ ਵਿੱਚ ਰੱਖੇ ਕੁਲਰਾਂ ਦੇ ਪਾਣੀ, ਫਰਿਜ਼ਾ ਦੀਆਂ ਵੇਸਟ ਪਾਣੀ ਦੀਆਂ ਟਰੇਆਂ ਵਿੱਚੋ ਪਾਣੀ, ਟੁੱਟੇ -ਭੱਜੇ ਬਰਤਨਾਂ ਵਿੱਚ ਬਰਸਾਤਾਂ ਦੇ ਪਏ ਪਾਣੀ, ਪਸ਼ੂਆਂ ਦੇ ਪੀਣ ਵਾਲੇ ਪਾਣੀ ਦੀਆਂ ਹੋਦੀਆਂ ਵਿੱਚ ਤੇ ਹੋਰ ਬਰਸਾਤਾਂ ਦੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਲਈ ਇਹ ਸਾਰੇ ਪਏ ਪਾਣੀ ਨੂੰ ਹਫ਼ਤੇ ਦੇ ਹਰ ਸ਼ੁੱਕਰਵਾਰ ਡ੍ਰਾਈ -ਡੇ ਮਨਾਉਣ ਤੇ ਕੱਢ ਦੇਣਾ ਤੇ ਚੰਗੀ ਤਰਾਂ ਸਾਫ਼ ਕਰਕੇ ਸਕਾਉਣਾ ਚਾਹੀਦਾ ਹੈ ਤੇ ਖੜੇ ਪਾਣੀ ਉਪਰ ਸੜ੍ਹਿਆ ਤੇਲ ਪਾਉਣਾ ਚਾਹੀਦਾ ਹੈ l ਮੱਛਰ ਤੋਂ ਬਚਾਓ ਲਈ ਸਰੀਰ ਨੂੰ ਪੂਰੇ ਢੱਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਰਾਤ ਨੂੰ ਸੌਣ ਸਮੇਂ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੀਆਂ ਕਰੀਮਾਂ, ਦੀ ਵਰਤੋਂ ਕਰਨੀ ਚਾਹੀਦੀ ਹੈ l

 ਇਸ ਮੌਕੇ ਡਾ.ਪਵਨਦੀਪ ਸਿੰਘ “ਪੱਡਾ” ਪ੍ਰਤਾਪ ਸਿੰਘ ਸਿਹਤ ਕਰਮਚਾਰੀ, ਆਸ਼ਾ ਵਰਕਰ ਤੇ ਹੋਰ ਵਿਅਕਤੀ ਹਾਜ਼ਰ ਸਨ l

Advertisment