
ਅੰਮ੍ਰਿਤਸਰ, 30 ਮਈ ( ਬਿਊਰੋ ) ਆਮ ਆਦਮੀ ਪਾਰਟੀ ਆਉਂਦੀਆਂ ਨਗਰ ਨਿਗਮ ਚੋਣਾਂ ਵਿੱਚ ਭਾਰੀ ਬਹੁਮੱਤ ਨਾਲ ਜਿੱਤੇਗੀ ਅਤੇ ਸ਼ਹਿਰ ਵਾਸੀਆਂ ਨੂੰ ਆਉਂਦੀਆਂ ਮੁਸ਼ਕਲਾਂ ਤੋਂ ਛੁਟਕਾਰਾਂ ਦਿਵਾਏਗੀ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਕੇਂਦਰੀ ਦੇ ਵਿਧਾਇਕ ਡਾ:ਅਜੈ ਗੁਪਤਾ ਨੇ ਭਾਰਤੀ ਪਰਜਾਪੱਤ ਹੀਰੋਜ਼ ਆਰਗੇਨਾਈਜੇਸ਼ਨ ਦਾ 10ਵਾਂ ਸਥਾਪਨਾ ਦਿਵਸ ਕੇਕ ਕੱਟ ਕੇ ਮਨਾਉਂਦੇ ਸਮੇਂ ਕੀਤਾ।
ਡਾ: ਗੁਪਤਾ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਭਾਰਤੀ ਪਰਜਾਪੱਤ ਦੇ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਹਰ ਸਮੇਂ ਪਰਜਾਪੱਤ ਸਮਾਜ ਦਾ ਸਹਿਯੋਗ ਕਰਨ ਲਈ ਤਿਆਰ ਹਨ ਅਤੇ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਵਿਧਾਇਕ ਗੁਪਤਾ ਵੱਲੋਂ ਫਤਿਹ ਸਿੰਘ ਕਲੋਨੀ ਦੇ ਵਾਰਡ ਨੰਬਰ 70 ਦਾ ਦੌਰਾ ਵੀ ਕੀਤਾ ਗਿਆ। ਆਪਣੇ ਦੌਰੇ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਉਨ੍ਹਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ।
ਵਿਧਾਇਕ ਗੁਪਤਾ ਨੇ ਕਿਹਾ ਕਿ ਫਤਿਹ ਸਿੰਘ ਕਲੋਨੀ ਵਿਖੇ ਸਪੈਸ਼ਲ ਕੈਂਪ ਲਗਾ ਕੇ ਲੋਕਾਂ ਦੀਆਂ ਪੈਨਸ਼ਨਾਂ ਆਦਿ ਦੇ ਫਾਰਮ ਪੁਰ ਕੀਤੇ ਜਾਣਗੇ ਤਾਂ ਜੋ ਲੋਕਾਂ ਨੂੰ ਸਰਕਾਰੀ ਦਫਤਰਾਂ ਦੇ ਚੱਕਰ ਨਾ ਮਾਰਨੇ ਪੈਣ। ਉਨ੍ਹਾਂ ਕਿਹਾ ਕਿ ਫਤਿਹ ਸਿੰਘ ਕਲੋਨੀ ਵਿਖੇ ਜੋ ਗਲੀਆਂ ਕੱਚੀਆਂ ਰਹਿ ਗਈਆਂ ਹਨ ਵਿੱਚ ਜਲਦੀ ਹੀ ਟਾਇਲਾ ਲਗਵਾ ਦਿੱਤੀਆਂ ਜਾਣਗੀਆਂ ਅਤੇ ਸਰਟਰੀਟ ਲਾਈਟਾਂ ਵੀ ਲਗਾਈਆਂ ਜਾਣਗੀਆਂ।
ਇਸ ਮੌਕੇ ਭਾਰਤੀ ਪਰਜਾਪੱਤ ਹੀਰੋਜ ਆਰਗੇਨਾਈਜੇਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਸਿੰਘ ਨਿੱਝਰ ਨੇ ਸਮਾਜ ਲਈ ਚੰਗਾ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਨਿਯੁਕਤੀ ਪੱਤਰ ਵੀ ਵੰਡੇ ਅਤੇ ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ’ਤੇ ਸਮਾਗਮ ਕਰਨ ਦਾ ਫੈਸਲਾ ਵੀ ਕੀਤਾ ਗਿਆ। ਇਸ ਮੌਕੇ ਪੰਜਾਬ ਪ੍ਰਧਾਨ ਵੱਲੋਂ ਰਾਜੀਵ ਕੁਮਾਰ ਨੂੰ ਯੂਥ ਵਾਈਸ ਪ੍ਰਧਾਨ ਪੰਜਾਬ, ਸਰਵਣ ਸਿੰਘ ਨੂੰ ਯੂਥ ਪ੍ਰਧਾਨ ਅੰਮ੍ਰਿਤਸਰ, ਕੁਲਤਾਰ ਸਿੰਘ ਸੈਕਟਰੀ ਪੰਜਾਬ, ਮੱਸਾ ਸਿੰਘ ਵਾਈਸ ਪ੍ਰਧਾਨ ਅੰਮ੍ਰਿਤਸਰ ਦਿਹਾਤੀ, ਵਿਜੈ ਕੁਮਾਰ ਸਕੱਤਰ ਅੰਮ੍ਰਿਤਸਰ, ਪਰਮਜੀਤ ਸਿੰਘ ਸਕੱਤਰ ਅੰਮ੍ਰਿਤਸਰ, ਡਾ: ਬਲਬੀਰ ਸਿੰਘ ਜਨਰਲ ਸਕੱਤਰ, ਲਾਲ ਚੰਦ ਸਕੱਤਰ ਅੰਮ੍ਰਿਤਸਰ, ਦਿਲਬਾਗ ਸਿੰਘ ਜਨਰਲ ਸਕੱਤਰ ਅਤੇ ਧਰਮਪਾਲ ਵਾਈਸ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ ਨੂੰ ਅਹੁੱਦੇ ਦੇ ਕੇ ਨਿਵਾਜਿਆ।
ਇਸ ਮੌਕੇ ਗੁਰਪ੍ਰੀਤ ਸਿੰਘ ਡੱਬ ਜਨਰਲ ਸਕੱਤਰ ਪੰਜਾਬ, ਸ੍ਰ ਸਨਪ੍ਰੀਤ ਸਿੰਘ ਭਾਟੀਆ, ਸ੍ਰ ਬਲਬੀਰ ਸਿੰਘ ਕੈਰੋਂ ਸ੍ਰੀ ਜਤਿਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।





















