Code Of Ethics

Download app

Subscribe To Print Edition

ਤੰਬਾਕੂਨੋਸ਼ੀ ਅਤੇ ਸਿਗਰਟਨੋਸ਼ੀ ਦੇ ਬੁਰੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ

 

 

ਬਟਾਲਾ29 ਮਈ ( ਬਿਊਰੋ  ) – ਡਿਪਟੀ ਡਾਇਰੈਕਟਰ ਕੰਮ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ “ਮਾਡੀ” ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਡਾ. ਨੀਲਮ  ਦੀ ਰਹਿਨੁਮਾਈ ਹੇਠ  ਸੀ.ਐਚ.ਸੀ. ਕਾਹਨੂੰਵਾਨ  ਦੇ ਅਧੀਨ ਪੈਂਦੇ ਪਿੰਡ ਕੂੰਟਾਂ ਵਿਖੇ ਤੂੰਬਾਕੂਨੋਸ਼ੀ ਦੀਆਂ ਦੁਕਾਨਾਂ ਅਤੇ ਕਰਿਆਨੇ ਦੀਆਂ ਦੁਕਾਨਾਂ ਤੇ ਸਿਗਰਟਨੋਸ਼ੀ ਦਾ ਸਮਾਨ ਵੇਚਣ ਦੇ ਸਬੰਧ ਵਿੱਚ ਚੈਕਿੰਗ ਕੀਤੀ ਗਈ।

 ਜਿਸ ਦੌਰਾਨ ਖੁੱਲੀਆਂ ਸਿਗਰਟਾਂ ਅਤੇ ਬਿਨਾਂ ਲੇਵਲ ਸਿਗਰਟਾਂ ਵੇਚਣ ਵਾਲੀਆਂ ਦੁਕਾਨਾਂ ਦੇ ਚਲਾਨ ਕੱਟੇ ਗਏਅਤੇ ਲੋਕਾਂ ਨੂੰ ਸਿਗਰਟਨੋਸ਼ੀ ਕਰਨਤੂੰਬਾਕੂ / ਚੈਨੀ ਆਦਿ ਲੈਣ ਨਾਲ ਇਸ ਦੇ ਸਿਹਤ ਤੇ ਹੋਣ ਵਾਲੇ ਬੁਰੇ ਪ੍ਰਭਾਵ ਬਾਰੇ ਜਿਵੇਂ ਗਲ੍ਹੇ ਦਾ ਕੈਂਸਰ ਬਲੱਡ ਪ੍ਰੈਸ਼ਰ ਦੀ ਬਿਮਾਰੀਫੇਫੜ੍ਹਿਆ ਦਾ ਖਰਾਬ ਹੋਣਾਟੀ. ਬੀ. ਆਦਿ ਦੀਆਂ ਭਿਆਨਕ ਬਿਮਾਰੀਆਂ ਹੁੰਦੀਆਂ ਹਨ ਇਸ ਲਈ ਤੂੰਬਾਕੂਨੋਸ਼ੀ ਦਾ ਸੇਵਨ ਨਹੀਂ ਕਰਨਾ ਚਾਹੀਦਾ l

ਇਸ ਮੌਕੇ ਮਹਿੰਦਰਪਾਲ ਸਿੰਘ ਹੈਲਥ ਇੰਸਪੈਕਟਰਮਨਜੀਤ ਰਾਜ ਐਚ. ਆਈ. ਅਤੇ ਰਾਜਬੀਰ ਸਿੰਘਬਲਜੀਤ ਸਿੰਘਪ੍ਰਤਾਪ ਸਿੰਘ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ 

Advertisment