24 ਮਈ ( ਬਿਊਰੋ ) ਮੁੱਖ ਮੰਤਰੀ ਸਾਹਿਬ ਇਸ ਸਮੇਂ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਠੇਕਾ ਮੁਲਾਜ਼ਮਾਂ ਦੀ ਮਜਬੂਰੀ ਸੀ।ਇਸ ਮਜਬੂਰੀ ਵਿਚੋਂ ਧੂਰੀ ਸਟੇਟ ਹਾਈਵੇ ਜਾਮ ਕਰਨ ਦਾ ਸੰਘਰਸ਼ ਸੱਦਾ ਦਿੱਤਾ ਗਿਆ।ਇਸ ਸੰਘਰਸ਼ ਸੱਦੇ ਦੀ ਸਫ਼ਲਤਾ ਲਈ ਧੂਰੀ ਸ਼ਹਿਰ ਵਿਚ ਝੰਡਾ ਮਾਰਚ ਕਰਕੇ ਸ਼ਹਿਰ ਦੇ ਲੋਕਾਂ ਨੂੰ ਆਪਣੀ ਮਜਬੂਰੀ ਵਾਰੇ ਜਾਣੂੰ ਕਰਵਾਇਆ ਗਿਆ। ਅਗਰ ਇਸ ਅਰਸੇ ਵਿਚ ਵੀ ਸਰਕਾਰ ਦੇ ਦਿਲ ਵਿੱਚ ਲੋਕਾਂ ਅਤੇ ਕਾਮਿਆਂ ਪ੍ਰਤੀ ਹਮਦਰਦੀ ਹੁੰਦੀ ਤਾਂ ਇਸ ਅਰਸੇ ਦੋਰਾਨ ਵੀ ਮੀਟਿੰਗ ਦਾ ਸਮਾਂ ਦੇਕੇ ਮੰਗਾਂ ਦਾ ਹੱਲ ਕੀਤਾ ਜਾ ਸਕਦਾ ਸੀ।ਪਰ ਆਪ ਜੀ ਦੀ ਸਰਕਾਰ ਨੇ ਅਜਿਹਾ ਸੋਚਿਆ ਤੱਕ ਵੀ ਨਹੀਂ!
2-*ਅਖੀਰ ਦਿੱਤੇ ਸਮੇਂ *ਅਨੁਸਾਰ ਬਬਨ ਪੁਰ ਨਹਿਰ ਦੇ ਪੁਲ ਤੇ ਜਾਮ* ਲਾਇਆ ਗਿਆ ।ਇਸ ਜਾਮ ਦੇ ਪਹਿਲੇ ਹੀ ਦਿਨ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਵੱਲੋਂ ਮੰਗਾਂ ਦੇ ਹੱਲ ਦਾ ਵਾਜਬ ਰਾਹ ਅਖਤਿਆਰ ਕਰਨ ਦੀ ਥਾਂ ਸੰਘਰਸ਼ ਸ਼ੀਲ ਕਾਮਿਆਂ ਨੂੰ ਧਮਕਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਪੇਂਡੂ ਗਰੀਬ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਮੋਰਚੇ ਵਿਰੁੱਧ ਉਕਸਾਉਣ ਦਾ ਧੰਦਾ ਸ਼ੁਰੂ ਕੀਤਾ ਗਿਆ।ਪਰ ਜਦੋਂ ਸਰਕਾਰ ਦੇ ਇਹ ਦੋਵੇਂ ਹਥਿਆਰ ਫੇਲ ਹੋ ਗਏ।ਉਸ ਸਮੇਂ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਤਹਿ ਕਰਵਾਉਣ ਦੀ ਪਹਿਲਾਂ ਤੋਂ ਪਰਖ਼ੀ ਪਰਤਿਆਈ ਸਕੀਮ ਲਿਆਂਦੀ ਗਈ। ਇਉਂ ਇਸ ਮੋਰਚੇ ਦੇ ਤੀਸਰੇ ਦਿਨ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦਾ ਲਿਖਤੀ ਪੱਤਰ ਐਸ ਡੀ ਐਮ ਸੰਗਰੂਰ ਵਲੋਂ ਦਿੱਤਾ ਗਿਆ। ਇਸ ਤੋਂ ਵੀ ਅਗਾਂਹ ਲੋਕਾਂ ਦੇ ਵਿਸ਼ਾਲ ਇਕੱਠ ਵਿੱਚ ਮੀਟਿੰਗ ਕਰਵਾਉਣ ਦੀ ਜ਼ਿੰਮੇਵਾਰੀ ਲਈ ਗਈ ਜਿਸ ਤੇ ਮੋਰਚੇ ਵਲੋਂ ਸਹਿਮਤੀ ਕਰਕੇ ਸੰਘਰਸ਼ ਸੱਦਾਮੀਟਿੰਗ ਦੇ ਸਮੇਂ ਤੱਕ ਮੁਲਤਵੀ ਕਰ ਦਿੱਤਾ ਗਿਆ*!

3–ਮੁੱਖ ਮੰਤਰੀ ਸਾਹਿਬ ਇਸ ਵਾਰ ਮੁੜ ਮੋਰਚੇ ਨੂੰ ਮੀਟਿੰਗ ਨਾ ਕਰਨ ਵਾਰੇ ਕੋਈ ਅਗਾਉਂ ਸੂਚਨਾ ਦਿੱਤੀ ਗਈ। ਪਹਿਲਾਂ ਦੀ ਤਰ੍ਹਾਂ ਹੀ ਦਫ਼ਤਰੀ ਅਧੀਕਾਰੀਆਂ ਵਲੋਂ ਜ਼ਰੂਰੀ ਰੁਝੇਵਿਆਂ ਦੇ ਬਹਾਨੇ ਹੇਠ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਆਪ ਜੀ ਦੀ ਸਰਕਾਰ ਦੇ ਇਸ ਵਿਹਾਰ ਨੇਂ ਕਾਮਿਆਂ ਨੂੰ ਬੇਹੱਦ ਨਿਰਾਸ਼ ਕੀਤਾ। ਇਸ ਮਜਬੂਰੀ ਵਿਚੋਂ ਸੰਘਰਸ਼ ਨੂੰਜਾਰੀ ਰਖਣਾ ਕਾਮਿਆਂ ਦੀ ਅਣਸਰਦੀ ਲੋੜ ਸੀ*।
ਜਾਰੀ ਕਰਤਾ ——-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ।
ਚਲਦਾ





















