Code Of Ethics

Download app

Subscribe To Print Edition

ਮੁੱਖ ਮੰਤਰੀ ਪੰਜਾਬ ਮਜਬੂਰੀ ਵੱਸ ਸੰਘਰਸ਼ ਦੇ ਰਾਹ ਤੁਰੇ ਸੰਘਰਸ਼ ਸ਼ੀਲ ਲੋਕਾਂ ਨੂੰ ਝੂਠੇ ਪ੍ਰਚਾਰ ਰਾਹੀਂ ਬਦਨਾਮ ਕਰਨਾ ਛੱਡ ਕੇ ਮੰਗਾਂ ਪ੍ਰਵਾਨ ਕਰਨ!


ਚੰਡੀਗੜ 18 ( ਬਿਊਰੋ ) ਮੰਤਰੀ ਪੰਜਾਬ ਮਜਬੂਰੀ ਵੱਸ ਸੰਘਰਸ਼ ਦੇ ਰਾਹ ਤੁਰੇ ਸੰਘਰਸ਼ ਸ਼ੀਲ ਲੋਕਾਂ ਨੂੰ ਝੂਠੇ ਪ੍ਰਚਾਰ ਰਾਹੀਂ ਬਦਨਾਮ ਕਰਨਾ ਛੱਡ ਕੇ ਮੰਗਾਂ ਪ੍ਰਵਾਨ ਕਰਨ

1—–ਮੁੱਖ ਮੰਤਰੀ ਸਾਹਿਬ, ਬਿਜਲੀ ਵਿਦਿਆ, ਸੇਹਤ ਸੇਵਾਵਾਂ, ਟਰਾਂਸਪੋਰਟ, ਬੈਂਕ ਅਤੇ ਬੀਮਾ ਇਤਿਆਦ ਸੇਵਾ ਦੇ ਅਦਾਰੇ ਅਤੇ ਦੇਸ਼ ਦੇ ਆਰਥਿਕ ਵਿਕਾਸ ਦੀ ਬੁਨਿਆਦ ਬਣਦੇ ਅਦਾਰੇ,
ਜਿਨ੍ਹਾਂ ਦੀ ਉਸਾਰੀ ਲੋਕ ਸੇਵਾ ਦੇ ਨਾਂ ਹੇਠ, ਲੋਕਾਂ ਪਾਸੋਂ ਟੈਕਸਾਂ ਦੇ ਰੂਪ ਵਿੱਚ ਇਕੱਠੇ ਕੀਤੇ ਧੰਨ ਨਾਲ ਅਤੇ ਲੋਕਾਂ ਵਲੋਂ ਜਾਨਾਂ ਦੀ ਕੁਰਬਾਨੀ ਦੇ ਕੇ ਕੀਤੀ ਗਈ ਸੀ!

ਜਬਾਵ ਦਿਉ ਕਿ?

1—-ਕਿ ਅਜ ਜਦੋਂ ਇਨ੍ਹਾਂ ਅਦਾਰਿਆਂ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ।ਇਹ ਘੱਟ ਖਰਚਿਆਂ ਤੇ ਵਧ ਸਹੂਲਤਾਂ ਦੇਣ ਦੇ ਸਮਰੱਥ ਹੋ ਗਏ ਹਨ ਤਾਂ ਇਸ ਸਮੇਂ
ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤੇ ਇਨ੍ਹਾਂ ਨੂੰ ਸੰਸਾਰ ਭਰ ਦੇ ਲੁਟੇਰਿਆਂ ਦੇ ਹਵਾਲੇ ਲੁੱਟ ਕਰਨ ਅਤੇ ਮੁਨਾਫ਼ੇ ਕਮਾਉਣ ਲਈ ਕਿਉਂ ਪਰੋਸਿਆ ਜਾ ਰਿਹਾ ਹੈ?

ਕੀ ਇਹ ਦੇਸ਼ ਭਗਤੀ ਹੈ ਜਾਂ ਕਾਰਪੋਰੇਟ ਘਰਾਣਿਆਂ ਦੀ ਸੇਵਾ?

ਕੀ ਨਿਜ਼ੀ ਕਰਣ ਦੀ ਦੇਸ਼ ਅਤੇ ਲੋਕ ਵਿਰੋਧੀ ਨੀਤੀ ਵਿਰੁੱਧ ਸੰਘਰਸ਼,ਮੇਹਨਤ ਕਸ਼ ਲੋਕਾਂ ਦੇ ਸੰਘਰਸ਼ ਦੀ ਦਰੁਸਤ ਵਜ੍ਹਾ ਹੈ ਜਾਂ ਸੰਘਰਸ਼ ਲਈ ਬਹਾਨਾ?
ਕੀ ਇਹ ਦੇਸ਼ ਭਗਤੀ ਦਾ ਸੰਘਰਸ਼ ਹੈ ਜਾਂ ਦੇਸ਼ ਅਤੇ ਦੇਸ਼ ਦੀ ਮੇਹਨਤ ਕਸ਼ ਜਨਤਾ ਨਾਲ ਧ੍ਰੋਹ ਹੈ?
ਜਾਰੀ ਕਰਤਾ ——ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ।

Advertisment