ਚੰਡੀਗੜ੍ਹ 8 ਮਈ ( ਬਿਊਰੋ ) – ਹਰਿਆਣਾ ਦੀਆਂ ਰੈਸਲਰ ਲੜਕੀਆਂ ਦਾ ਸ਼ੋਸ਼ਣ ਕਰਨ ਲਈ ਜਿੰਮੇਵਾਰਾਂ ਨੂੰ ਅਹੁਦਿਆਂ ਤੋਂ ਲਾਂਭੇ ਕਰਕੇ ਯੋਗ ਸਜਾ ਨਾ ਦੇਣ , ਇਸਦੇ ਉਲਟ ਇਨਸਾਫ ਹਾਸਿਲ ਕਰਨ ਲਈ ਮਜਬੂਰੀ ਵੱਸ ਸੰਘਰਸ ਦੇ ਰਾਹ ਤੁਰੇ ਇਨ੍ਹਾਂ ਖਿਡਾਰੀਆਂ ਵਿਰੁੱਧ ਬਦਲਾਖੋਰੀ ਦੀ ਭਾਵਨਾ ਨਾਲ ਕੀਤੀਆਂ ਕਾਰਵਾਈਆਂ, ਸੰਘਰਸ਼ ਨੂੰ ਕੁਚਲਣ ਲਈ ਲਈ ਕੇਂਦਰੀ ਹਕੂਮਤ ਦੀ ਸ਼ਹਿ ’ਤੇ ਕੀਤੀ ਮਿਤੀ 03-05-2023 ਦੀ ਰਾਤ ਨੂੰ ਕੀਤੀ ਗੁੰਡਾਗਰਦੀ ਦੀ ਜੋਰਦਾਰ ਸ਼ਬਦਾਂ ਵਿੱਚ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਅਤੇ ਜਲ ਸਪਲਾਈ ਸੈਨੀਟੇਸ਼ਨ ਕੰਟਰੰਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਜੋਰਦਾਰ ਨਿਖੇਧੀ ਕਰਦਾ ਹੈ। ਸਰਕਾਰੀ ਗੁੰਡਾਗਰਦੀ ਵਿਰੁੱਧ, ਭਾਰਤੀ ਕਿਸਾਨ ਯੂਨੀਅਨ ਵੱਲੋਂ ਦਿੱਤੇ ਸੰਘਰਸ਼ ਸੱਦੇ ਵਿਚ ਸਾਮਿਲ ਹੋਣ ਦਾ ਐਲਾਨ ਕਰਦਾ ਹੈ।
ਅੱਜ ਇਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਜਰਨਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ, ਸੀਨੀਅਰ ਮੀਤ ਪ੍ਰਧਾਨ ਹਾਕਮ ਸਿੰਘ ਧਨੇਠਾ ਅਤੇ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ ਨੇ ਦੱਸਿਆ ਕਿ ਭਾਰਤ ਜਿਸਦੀ ਕੇਂਦਰੀ ਹਕੂਮਤ ਇਕ ਪਾਸੇ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਦਾ ਨਾਹਰਾ ਲਾ ਕੇ ਆਪਣੇ ਆਪ ਨੂੰ ਔਰਤ ਹਿੱਤਾਂ ਦੇ ਪਹਿਰੇਦਾਰ ਹੋਣ ਦਾ ਦੰਭੀ ਪ੍ਰਚਾਰ ਕਰਦੀ ਹੈ, ਠੀਕ ਇਸਦੇ ਦੂਸਰੇ ਪਾਸੇ ਇਸਦਾ ਕੇਂਦਰੀ ਮੰਤਰੀ ਬਿ੍ਰਜ ਭੂਸ਼ਣ ਸਿੰਘ ਆਪਣੇ ਅਹੁਦੇ ਦੇ ਪ੍ਰਭਾਵ ਰਾਹੀਂ ਅੰਤਰ ਰਾਸ਼ਟਰੀ ਸਨਮਾਨ ਪ੍ਰਾਪਤ ਰੈਸਲਰ ਲੜਕੀਆਂ ਦੇ ਸ਼ੋਸ਼ਣ ਲਈ ਪੂਰਨ ਤੌਰ ’ਤੇ ਜਿੰਮੇਵਾਰ ਹੈ। ਮੰਤਰੀ ਦੀਆਂ ਇਨ੍ਹਾਂ ਨਿੰਦਣਯੋਗ ਕਾਰਵਾਈਆਂ ਬਾਰੇ ਲੜਕੀਆਂ ਵਲੋਂ ਲਿਖਤੀ ਦੋਸ਼ ਲਾਉਣ ਦੇ ਬਾਵਜੂਦ ਨਾਂ ਤਾਂ ਪੁਲਸ ਕਾਰਵਾਈ ਕੀਤੀ ਗਈ ਹੈ ਅਤੇ ਨਾਂਹ ਹੀ ਕੇਂਦਰੀ ਹਕੂਮਤ ਵਲੋਂ ਇਸਨੂੰ ਅਹੁਦੇ ਤੋਂ ਹੀ ਹਟਾਇਆ ਗਿਆ। ਇਸ ਤੋਂ ਉਲਟ ਕੇਂਦਰੀ ਹਕੂਮਤ ਦੇ ਇਸ਼ਾਰਿਆਂ ਤੇ ਇਸ ਹੱਕੀ ਸੰਘਰਸ਼ ਨੂੰ ਕੁਚਲਣ ਲਈ ਸੰਘਰਸ਼ ਦੇ ਰਾਹ ਤੁਰੇ ਖਿਡਾਰੀਆਂ ਨੂੰ ਕਾਨੂੰਨੀ ਉਲੰਘਣਾ ਦਾ ਦੋਸ਼ ਲਾਕੇ ਉਨ੍ਹਾਂ ਨੂੰ ਭਵਿੱਖ ਦੇ ਅੰਤਰ ਰਾਸ਼ਟਰੀ ਮੁਕਾਬਲਿਆਂ ਅਤੇ ਇਸਦੀ ਤਿਆਰੀ ਲਈ ਪਰੈਕਟਿਸ ਦੇ ਅਖਾੜਿਆਂ ਤੋਂ ਵੀ ਬਾਹਰ ਕਰਨ ਦੇ ਫੁਰਮਾਨ ਕੀਤੇ ਜਾ ਰਹੇ ਹਨ। ਕੇਂਦਰੀ ਸਰਕਾਰ ਦੇ ਇਨ੍ਹਾਂ ਅੰਤਰਰਾਸ਼ਟਰੀ ਖਿਡਾਰੀਆਂ ਨਾਲ ਕੀਤੇ ਦੁਰਵਿਹਾਰ ਤੋਂ ਇਕ ਗੱਲ ਸਾਫ ਹੈ ਕਿ ਮੁਲਖ ਭਰ ਦੀਆਂ ਸਾਧਾਰਣ ਪਰਿਵਾਰਾਂ ਨਾਲ ਸਬੰਧਤ ਲੜਕੀਆਂ ਲਈ ਇਨਸਾਫ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਜਲ ਸਪਲਾਈ ਅਤੇ ਸੈਨੀਟੇਸਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (ਰਜਿ.31) ਵਲੋਂ ਕੇਂਦਰੀ ਸਰਕਾਰ ਦੀ ਇਸ ਸ਼ੋਸ਼ਣ ਦੀ ਕਾਰਵਾਈ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪੀੜਤ ਲੜਕੀਆਂ ਵਲੋਂ ਇਨਸਾਫ ਹਾਸਿਲ ਕਰਨ ਲਈ ਜਾਰੀ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਗਿਆ। ਇਸ ਤੋਂ ਵੀ ਅਗਾਂਹ ਇਸ ਸੰਘਰਸ਼ ਨੂੰ ਵਿਸ਼ਾਲ ਅਤੇ ਸਾਝਾਂ ਬਣਾ ਕੇ ਕੇਂਦਰ ਸਰਕਾਰ ਨੂੰ ਇਸ ਗੁੰਡਾਗਰਦੀ ਵਿਰੁੱਧ ਯੋਗ ਕਾਰਵਾਈ ਕਰਨ ਲਈ ਮਜਬੂਰ ਕਰਨ ਲਈ ਇਸਨੂੰ ਸਾਝਾਂ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵਲੋਂ ਮਿਤੀ 11, 12 ਅਤੇ 13 ਮਈ ਨੂੰ ਦਿੱਤੇ ਸੰਘਰਸ਼ ਸੱਦਿਆਂ ਵਿੱਚ ਸ਼ਾਮਿਲ ਹੋ ਕੇ ਇਨ੍ਹਾਂ ਨੂੰ ਸਾਂਝਾ ਬਣਾ ਕੇ ਸਰਕਾਰ ਨੂੰ ਇਨਸਾਫ ਦੇਣ ਲਈ ਮਜਬੂਰ ਕਰੇਗਾ ।
ਜਾਰੀਕਰਤਾ
ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (ਰਜਿ.31)






















