ਬਲਾਚੌਰ /ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ )
ਬਲਾਚੌਰ-ਰੋਪੜ ਮੁੱਖ ਮਾਰਗ ਤੇ ਅੱਜ ਮੁਰਗੀਆਂ ਨਾਲ ਲੱਦੀ ਮਹਿੰਦਰਾ ਪਿਕਅੱਪ ਗੱਡੀ ਅੱਗੇ ਹਵਾਰਾ ਪਸ਼ੂ ਆਉਣ ਨਾਲ ਉਸ ਨੂੰ ਬਚਾਉਂਦੇ ਹੋਏ ਡਿਵਾਈਡਰ ਤੇ ਜਾਂ ਪਲਟੀ, ਜਿਸ ਨਾਲ ਉਹ ਗੱਡੀ ਵਿੱਚ ਲੱਦਿਆ ਸਾਰੀਆਂ ਮੁਰਗੀਆਂ ਮਰ ਗਈਆਂ, ਪਰ ਡਰਾਈਵਰ ਅਤੇ ਕੰਡਕਟਰ ਦਾ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।ਗੱਡੀ ਦੇ ਡਰਾਈਵਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਨਵਾਂਸ਼ਹਿਰ ਤੋਂ ਚੰਡੀਗੜ੍ਹ ਮੁਰਗੀਆਂ ਲੈ ਕੇ ਜਾ ਰਿਹਾ ਸੀ।ਜਦੋਂ ਮਹਿੰਦਰਾ ਪਿਕਅੱਪ ਗੱਡੀ ਪਿੰਡ ਫਤਿਹਪੁਰ ਤਾਜੋਵਾਲ ਉਕਤ ਸਥਾਨ ਤੇ ਪੁੱਜੀ ਤਾਂ ਅਚਾਨਕ ਡਿਜ਼ਾਈਨਰ ਪਾਰ ਕਰਕੇ ਇੱਕ ਅਵਾਰਾ ਪਸੂ ਸੜਕ ਤੇ ਆ ਗਿਆ, ਜਿਸ ਨੂੰ ਬਚਾਉਂਦੇ ਹੋਏ ਡਰਾਈਵਰ ਸਾਇਡ ਦਾ ਟਾਇਰ ਡਵਾਇਡਰ ਵਿੱਚ ਟਕਰਾਉਣ ਤੋਂ ਬਾਅਦ ਫੱਟ ਗਿਆ, ਜਿਸ ਨਾਲ ਗੱਡੀ ਬੇਕਾਬੂ ਹੋ ਕੇ ਪਲਟੀਆਂ ਖਾਂਦੀ ਹੋਈ ਡਿਵਾਈਡਰ ਤੇ ਜਾਂ ਪਾਰਟੀ।ਜਿਸ ਨਾਲ ਗੱਡੀ ਦਾ ਵੱਡਾ ਨੁਕਸਾਨ ਹੋ ਗਿਆ, ਡਰਾਈਵਰ ਵੀ ਜ਼ਖਮੀ ਹੋ ਗਿਆ ਅਤੇ ਗੱਡੀ ਵਿਚ ਲੱਦਿਆ ਮੁਰਗੀਆਂ ਸਾਰੀਆਂ ਮਰ ਗਈਆਂ।ਡਰਾਈਵਰ ਨੇ ਦੱਸਿਆ ਕਿ ਉਨ੍ਹਾਂ ਦਾ ਲਗਭਗ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।ਮੌਕੇ ਤੇ ਨੈਸ਼ਨਲ ਹਾਈਵੇ ਦੀ ਕਰੇਨ ਨੇ ਆ ਕੇ ਗੱਡੀ ਨੂੰ ਸਿੱਧਾ ਕੀਤਾ।






















