ਜਗਤ ਗੁਰੂ ਬਾਬਾ ਗਰੀਬ ਦਾਸ ਸਵਾਮੀ ਗੰਗਾ ਨੰਦ ਮਹਾਰਾਜ ਜੀ ਦੇ ਅਵਤਾਰ ਦਿਵਸ ਨੂੰ ਸਮਰਪਿਤ ਸੰਗਤਾਂ ਵਲੌ ਖੂਨਦਾਨ ਕੈਂਪ ਲਗਾਇਆ ਗਿਆ
ਇਸ ਕੈਂਪ ਦਾ ਉਦਘਾਟਨ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਕੀਤਾ
ਕਾਠਗੜ੍ਹ 6 ਮਈ (ਜਤਿੰਦਰ ਪਾਲ ਸਿੰਘ ਕਲੇਰ )ਜਗਤ ਗੁਰੂ ਬਾਬਾ ਗਰੀਬ ਦਾਸ ਸਵਾਮੀ ਗੰਗਾ ਨੰਦ ਮਹਾਰਾਜ ਜੀ ਦੇ ਅਵਤਾਰ ਦਿਵਸ ਰੱਤੇਵਾਲ ਕੁਟੀਆ ਵਿਖੇ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਪਿੰਡ ਬਾਗੋਵਾਲ ਦੀ ਪੰਚਾਇਤ ਵਲੌ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਦਾ ਸਾਰਾ ਪ੍ਰਬੰਧ ਸਰਪੰਚ ਅਤੇ ਉੱਘੇ ਸਮਾਜ ਸੇਵੀ ਬਾਲ ਕਿਸ਼ਨ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਈਆਂ ਗਿਆ ਅਤੇ ਇਸ ਖੂਨਦਾਨ ਕੈਂਪ ਉਦਘਾਟਨ ਵਿਸ਼ੇਸ਼ ਤੌਰ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਕੀਤਾ ਅਤੇ ਉਨ੍ਹਾਂ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਹਮੇਸ਼ਾਂ ਹੀ ਖੂਨਦਾਨ ਕਰਨਾ ਚਾਹੀਦਾ ਹੈ ਤਾ ਜੌ ਸਾਡੇ ਵਲੌ ਦਿੱਤਾ ਖੂਨ ਕਈ ਕੀਮਤੀ ਜਾਨਾਂ ਬਚਾ ਸਕਦਾ ਹੈ ਇਹ ਕੈਂਪ ਸਰਕਾਰੀ ਹਸਪਤਾਲ ਰੂਪਨਗਰ ਦੀ ਟੀਮ ਵਲੌ ਲਗਾਇਆ ਗਿਆ ਇਸ ਮੌਕੇ ਸੰਗਤਾਂ ਵਲੌ 70 ਯੂਨਿਟ ਖੂਨ ਇੱਕਤਰ ਕੀਤਾ ਗਿਆ ਇਸ ਮੌਕੇ ਸਰਪੰਚ ਬਾਲਕਿਸ਼ਨ ਵਲੌ ਆਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਜਿਕਰਯੋਗ ਹੈ ਕਿ ਇਸ ਖੂਨਦਾਨ ਕੈਂਪ ਨਵਾਬ ਇਲੈਕਟ੍ਰਾਨਿਕਸ ਕਾਠਗੜ੍ਹ ਅਤੇ ਹਿਮਾਇਤ ਫਾਊਂਡੇਸ਼ਨ ਬਾਗੋਵਾਲ ਵਲੌ ਵੀ ਇਸ ਕੈਂਪ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਇਸ ਮੌਕੇ ਇਲਾਕੇ ਭਰ ਅਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜਰੀ ਲਗਵਾਈ ਅਤੇ ਮਹਾਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ






















