Code Of Ethics

Download app

Subscribe To Print Edition

ਕਵਿਤਾ ਤੇ ਗੀਤ ਉਚਾਰਨ ਪ੍ਰੋਗਰਾਮ ਵਿੱਚ 106 ਭਾਗੀਦਾਰਾਂ ਨੇ ਆਨਲਾਈਨ ਰਜਿਸ਼ਟਰੇਸ਼ਨ ਕਰਵਾਈ-36 ਭਾਗੀਦਾਰਾਂ ਨੇ ਕਵਿਤਾ ਤੇ 70 ਭਾਗੀਦਾਰਾਂ ਨੇ ਗੀਤ ਉਚਾਰਨ ਲਈ ਕੀਤੀ ਰਜਿਸ਼ਟੇਰਸ਼ਨ

ਬਟਾਲਾ, 3 ਮਈ ( ਬਿਊਰੋ ) ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ-ਕਮ-ਕਮਿਸ਼ਨਰ ਕਾਰਪਰੇਸ਼ਨ ਬਟਾਲਾ ਨੇ ਦੱਸਿਆ ਕਿ 6 ਮਈ ਨੂੰ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਬਰਸੀ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਸਮਾਗਮ ਤਹਿਤ ਕੱਲ੍ਹ 4 ਮਈ ਨੂੰ ਸਵੇਰੇ 10 ਵਜੇ ਕਵਿਤਾ ਤੇ ਗੀਤ ਉਚਾਰਨ ਪ੍ਰੋਗਰਾਮ ਵਿੱਚ ਆਨਲਾਈਨ ਰਜਿਸ਼ਟਰੇਸ਼ਨ ਕਰਵਾਉਣ ਵਾਲੇ 106 ਭਾਗੀਦਾਰਾਂ ਦੀ ਚੋਣ ਕਮੇਟੀ ਵਲੋਂ ਪੇਸ਼ਕਾਰੀ ਵੇਖੀ ਜਾਵੇਗੀ। ਚੁਣੇ ਗਏ ਭਾਗੀਦਾਰਾਂ ਵਲੋਂ 6 ਮਈ ਨੂੰ ਸ਼ਿਵ ਬਟਾਲਵੀ ਦੀ ਬਰਸੀ ਨੂੰ ਸਮਰਪਤਿ ਸਮਾਗਮ ਵਿੱਚ ਆਪਣੀ ਪੇਸ਼ਕਾਰੀ ਦਿੱਤੀ ਜਾਵੇਗੀ।

ਉਨਾਂ ਦੱਸਿਆ ਕਿ ਕਵਿਤਾ ਤੇ ਗਾਇਨ ਪ੍ਰੋਗਰਾਮ ਵਿੱਚ ਆਨਲਾਈਨ 106 ਭਾਗੀਦਾਰਾਂ ਵਲੋਂ ਆਪਣੀ ਰਜਿਸ਼ਟਰੇਸ਼ਨ ਕੀਤੀ ਗਈ ਹੈ। ਜਿਸ ਵਿੱਚ 36 ਭਾਗੀਦਾਰਾਂ ਨੇ ਕਵਿਤਾ ਦੀ ਪੇਸ਼ਕਾਰੀ ਲਈ ਅਤੇ 70 ਭਾਗੀਦਾਰਾਂ ਨੇ ਗੀਤ ਉਚਾਰਨ ਲਈ ਆਪਣੀ ਰਜਿਸ਼ਟਰੇਸ਼ਨ ਕੀਤੀ ਹੈ।

ਉਨਾਂ ਰਜਿਸਟਰਡ ਸਮੂਹ ਭਾਗੀਦਾਰਾਂ ਨੂੰ ਅਪੀਲ ਕੀਤੀ ਕਿ ਉਹ ਕੱਲ੍ਹ 4 ਮਈ ਨੂੰ ਸਵੇਰੇ 10 ਵਜੇ ਸ਼ਿਵ ਕੁਮਾਰ ਬਟਾਲਵੀ, ਕਲਾ ਤੇ ਸੱਭਿਅਚਾਰਕ ਕੇਂਦਰ ਬਟਾਲਾ ਵਿਖੇ ਆਪਣੀ ਪੇਸ਼ਕਾਰੀ ਦੇਣ ਲਈ ਪਹੁੰਚਣ।

Leave a Comment

Advertisment

You May Like This