ਕਾਠਗੜ੍ਹ ਮਈ (ਜਤਿੰਦਰ ਪਾਲ ਸਿੰਘ ਕਲੇਰ )ਚੰਡੀਗੜ੍ਹ ਨਵਾਂ ਸ਼ਹਿਰ ਹਾਈਵੇ ਤੇ ਸਥਿਤ ਅਾਸਰੌ ਨਾਕੇ ਤੇ ਚੈਕਿੰਗ ਦੌਰਾਨ ਇੱਕ ਵਿਅਕਤੀ ਕੋਲੋਂ ਇੱਕ ਕਿੱਲੋ 500 ਗ੍ਰਾਮ ਅਫ਼ੀਮ ਸਮੇਤ ਕਾਬੂ ਕਰਨ ਚ ਪੁਲਸ ਨੇ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕਾਠਗੜ੍ਹ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਰਾਏ ਨੇ ਦੱਸਿਆ ਹੈ। ਕਿ ਅੱਜ ਸ਼ਾਮ 3 ਵਜੇਦੇ ਕਰੀਬ ਹਾਈਟੈਕ ਨਾਕੇ ਤੇ ਉਹਨਾਂ ਦੀ ਅਗਵਾਈ ਵਿਚ si ਪੂਰਨ ਸਿੰਘ ਤੇ ਐੱਸ ਆਈ ਸਤਨਾਮ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਅਭਿਆਨ ਚਲਾ ਰਿਹਾ ਸੀ ।
ਤਾਂ ਰੋਪੜ ਸਾਇਡ ਤੋਂ ਸਵਾਰੀਆਂ ਨਾਲ ਭਰੀ ਹੋਈ ਬੱਸ ਆ ਰਹੀ ਸੀ ਜਿਸ ਨੂੰ ਇਸ਼ਾਰਾ ਕਰਕੇ ਰੋਕਿਆ ਗਿਆ ।
ਜਦੋਂ ਪੁਲਸ ਮੁਲਾਜ਼ਮ ਬੱਸ ਦੀ ਚੈਕਿੰਗ ਕਰਨ ਲਈ ਬੱਸ ਵਿਚ ਚੜ੍ਹੇ ਤਾਂ ਇਕ ਮੋਨਾ ਵਿਅਕਤੀ ਜਿਸ ਨੇ ਆਪਣੇ ਸੱਜੇ ਹੱਥ ਵਿਚ ਇਕ ਕਿੱਟ ਬੈਗ ਬਜਨਦਾਰ ਚੁੱਕ ਕੇ ਬੱਸ ਦੀ ਪਿਛਲੀ ਤਾਕੀ ਵਿੱਚੋਂ ਛਾਲ ਮਾਰ ਕੇ ਪੀਛੇ ਓਵਰਬ੍ਰਿਜ ਰੋਪੜ ਤਰਫ ਨੂੰ ਭੱਜ ਪਿਆ ਇਸੀ ਦੌਰਾਨ si ਪੂਰਨ ਸਿੰਘ ਤੇ ਸਤਨਾਮ ਸਿੰਘ ਆਪਣੀ ਪੁਲਸ ਟੀਮ ਵੀ ਉਸਦੇ ਪਿੱਛੇ ਦੌੜਦੇ ਪੁਲਸ ਟੀਮ ਵੀ ਪੇਈ ਤਾਂ ਉਸਨੇ ਪੁਲਸ ਨੂੰ ਦੇਖ ਕੇ ਆਪਣਾ ਬਜੰਨਦਾਰ ਕਿੰਟ ਬੈਗ ਸੁੱਟ ਦਿੱਤਾ ਤੇ ਕੁਝ ਦੂਰੀ ਤੇ ਪੁਲਸ ਮੁਲਾਜ਼ਮਾਂ ਨੇ ਉਸ ਵਿਅਕਤੀ ਨੂੰ ਕਾਬੂ ਕਰ ਕੇ ਜਦੋਂ ਪੁਲਸ ਨੇ ਉਸ ਕੋਲੋਂ ਉਸ ਦੀ ਪਹਿਚਾਣ ਤੇ ਨਾਮ ਪੁਛਿਆ ਤਾਂ ਉਸ ਨੇ ਆਪਣਾ ਨਾਮ ਲਾਲ ਦਾਸ ਰਾਏ ਪੁੱਤਰ ਲੇਟ ਸੁਦਾਮਾ ਰਾਏ ਵਾਸੀ ਭਗਵਾਨ ਪੁਰਾ (ਬਿਹਾਰ )ਦੀ ਪਹਿਚਾਣ ਹੋਈ ਹੈ ਜਦੋਂ ਪੁਲਸ ਮੁਲਾਜ਼ਮਾਂ ਨੇ ਇਸ ਵਿਅਕਤੀ ਵੱਲੋਂ ਸੁੱਟੇ ਗਏ ਕਿੰਟ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਇਕ ਕਿਲੌ 500 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ।
ਬਰਾਮਦ ਹੋਈ ਅਫ਼ੀਮ ਸਮੇਤ ਵਿਅਕਤੀ ਨੂੰ ਕਾਬੂ ਕਰਕੇ ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ






















