ਮਜ਼ਦੂਰ ਦਿਵਸ ਮੌਕੇ ਸਾਂਝੇ ਲੋਕ ਮੁੱਦਿਆਂ ‘ਤੇ ਸਾਂਝੇ ਘੋਲ ਮਘਾਉਣ ਦਾ ਸੱਦਾ!
ਸਨਅਤੀ ਕਾਮਿਆਂ ਦੇ ਕੇਂਦਰ ਗੁਰੂ ਹਰਗੋਬਿੰਦ ਥਰਮਲ ਪਲਾਂਟ ਅੱਗੇ ਜਨਤਕ ਜਮਹੂਰੀ ਜੱਥੇਬੰਦੀਆਂ ਵੱਲੋਂ ਮਨਾਇਆ ਗਿਆ ਮਜ਼ਦੂਰ ਦਿਵਸ!
ਲਹਿਰਾ ਮੁਹੱਬਤ 01 ਮਈ 23 ( ਬਿਊਰੋ ) ਅੱਜ ਜਿਲ੍ਹੇ ਦੀਆਂ ਦਰਜ਼ਨ ਭਰ ਮਜ਼ਦੂਰ,ਕਿਸਾਨ, ਮੁਲਾਜ਼ਮ,ਵਿਦਿਆਰਥੀ, ਨੌਜਵਾਨ ਅਤੇ ਠੇਕਾ ਮੁਲਾਜ਼ਮਾਂ ਦੀਆਂ ਜੱਥੇਬੰਦੀਆਂ ਨੇ ਮਜ਼ਦੂਰ ਦਿਵਸ ਮੌਕੇ ਸਨਅਤੀ ਕਾਮਿਆਂ ਦੇ ਕੇਂਦਰ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਮੁੱਖ ਗੇਟ ਤੇ ਸਾਂਝਾ ਇੱਕਠ ਕਰਦਿਆਂ ਮਈ ਦਿਵਸ ਦੇ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕੀਤੀ,ਸੈਂਕੜਿਆਂ ਦੀ ਸ਼ਮੂਲੀਅਤ ਵਾਲੇ ਇਸ ਸਮਾਗਮ ਦੀ ਸ਼ੁਰੂਆਤ ਇਨਕਲਾਬੀ ਗੀਤ/ਸੰਗੀਤ ਨਾਲ ਹੋਈ,ਮਈ ਦਿਵਸ ਦੇ ਸ਼ਹੀਦਾਂ ਨੂੰ 2 ਮਿੰਟ ਦਾ ਮੌਨ ਧਾਰਕੇ ਸਰਧਾਂਜਲੀ ਦੇਣ ਉਪਰੰਤ ਇਨਕਲਾਬੀ ਨਾਅਰਿਆਂ ਨਾਲ ਸ਼ਹੀਦਾਂ ਨੂੰ ਯਾਦ ਕਰਦਿਆਂ ਮੌਜੂਦਾ ਚਣੌਤੀਆਂ ਨਾਲ ਮੱਥਾ ਲਾਉਣ ਦਾ ਸੱਦਾ ਦਿੱਤਾ ਗਿਆ,ਇੱਕਠ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਜੋਰਾ ਸਿੰਘ ਨਸਰਾਲੀ ਨੇ ਸ਼ਿਕਾਗੋ ਦੀ ਮਜ਼ਦੂਰ ਲਹਿਰ ਦੇ ਪਿਛੋਕੜ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਸ਼ਹੀਦਾਂ ਦੇ ਸਿਰੜ ਅਤੇ ਸਿਦਕ ਤੋਂ ਪ੍ਰੇਰਨਾ ਲੈਣ ਅਤੇ ਦੁਨੀਆਂ ਭਰਦੇ ਮਿਹਨਤੀ ਲੋਕਾਂ ਦੇ ਏਕੇ ਨੂੰ ਬੁਲੰਦ ਕਰਨ ਅਤੇ ਕਿਰਤ ਦੀ ਰਾਖੀ ਲਈ ਸ਼ੰਘਰਸ਼ ਦੇ ਇਰਾਦਿਆਂ ਨੂੰ ਚੰਡਣ ਦਾ ਸੱਦਾ ਦਿੱਤਾ,ਉਹਨਾਂ ਕਿਹਾ ਕਿ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਮਜ਼ਦੂਰ ਜਮਾਤ ਸਮੇਤ ਸਭਨਾਂ ਮਿਹਨਤਕਸ਼ ਵਰਗਾਂ ਨੂੰ ਦਰੜ ਰਹੀਆਂ ਹਨ,ਇਸ ਖ਼ਿਲਾਫ ਜੂਝਣ ਲਈ ਰਸਤਾ ਮਈ ਦਿਹਾੜੇ ਦੀ ਵਿਰਾਸਤ ਦਿਖਾਉਦੀਂ ਹੈ,ਡੀਟੀਐਫ਼ ਦੇ ਜਿਲ੍ਹਾ ਪ੍ਰਧਾਨ ਮਾ.ਰੇਸ਼ਮ ਸਿੰਘ ਖੇਮੂਆਣਾ ਨੇ ਕਿਹਾ ਕਿ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤਹਿਤ ਵਿੱਢਿਆ ਹਮਲਾ ਸਭਨਾਂ ਮਿਹਨਤਕਸ਼ ਲੋਕਾਂ ਦਾ ਕਚੂੰਮਰ ਕੱਢ ਰਿਹਾ ਹੈ,ਇਸ ਕਰਕੇ ਸਾਂਝੇ ਮੁੱਦਿਆਂ ਦੀ ਪਛਾਣ ਕਰਕੇ ਇੱਕਜੁੱਟ ਹੋਕੇ ਸਾਂਝੇ ਘੋਲ-ਸੰਘਰਸ਼ ਉਸਾਰਨਾ ਸਮੇਂ ਦੀ ਮੁੱਖ ਲੋੜ ਹੈ,ਉਹਨਾਂ ਸਾਂਝੇ ਲੋਕ ਮੁੱਦਿਆਂ ਦੀ ਨਿਸ਼ਾਨਦੇਹੀ ਕਰਦਿਆਂ ਕਿਹਾ ਕਿ ਨਿੱਜੀਕਰਨ ਉਦਾਰੀਕਰਨ ਦੀਆਂ ਨੀਤੀਆਂ ਰੱਦ ਕਰਨ, ਸਿਹਤ-ਸਿੱਖਿਆ ਤੇ ਹੋਰ ਸੇਵਾਵਾਂ ਸਸਤੀਆਂ ਦਰਾਂ ਤੇ ਉੱਪਲਬਧ ਕਰਵਾਉਣ,ਜ਼ਮੀਨੀ ਸੁਧਾਰ ਲਾਗੂ ਕਰਨ,ਸਾਮਰਾਜੀ ਕੰਪਨੀਆਂ ਦੀ ਹਰ ਵੰਨਗੀ ਦੀ ਲੁੱਟ ਰੋਕਣ,ਨਵੀਂ ਸਿੱਖਿਆ ਨੀਤੀ ਰੱਦ ਕਰਨ,ਸਭਨਾਂ ਮਹਿਕਮਿਆਂ ਵਿੱਚ ਖਾਲੀ ਪਈਆਂ ਅਸਾਮੀਆਂ ਭਰਨ, ਲੇਬਰ ਕੋਡ ਰੱਦ ਕਰਨ,ਸਰਵ ਵਿਆਪਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ,ਐੱਮ.ਐੱਸ.ਪੀ.ਤੇ ਫ਼ਸਲਾਂ ਦੀ ਸਰਕਾਰੀ ਖ਼ਰੀਦ ਦੀ ਗਰੰਟੀ ਕਰਨ,ਕਾਰਪੋਰੇਟ ਕਾਰੋਬਾਰਾਂ ਤੇ ਭਾਰੀ ਟੈਕਸ ਲਾਉਣ ਅਤੇ ਉਗਰਾਹੁਣ, ਸੰਸਾਰ ਵਪਾਰ ਸੰਸਥਾ ਸਮੇਤ ਸਭਨਾਂ ਸਾਮਰਾਜੀ ਸੰਸਥਾਵਾਂ ਵਿੱਚੋਂ ਬਾਹਰ ਆਉਣ, ਕਿਸਾਨਾਂ-ਮਜ਼ਦੂਰਾਂ ਸਮੇਤ ਸਭਨਾਂ ਕਿਰਤੀਆਂ ਨੂੰ ਗੁਜ਼ਾਰੇ ਲਾਇਕ ਪੈਨਸ਼ਨ ਦਾ ਹੱਕ ਦੇਣ ਅਜਿਹੇ ਮਸਲੇ ਹਨ ਜੋ ਸਭਨਾਂ ਤਬਕਿਆਂ ਦੇ ਸਾਂਝੇ ਮੁੱਦੇ ਹਨ ਇਹਨਾਂ ਮੁੱਦਿਆਂ ‘ਤੇ ਸਾਰੇ ਤਬਕਿਆਂ ਦੇ ਸਾਂਝੇ ਘੋਲ ਉਸਾਰਨ ਦੇ ਅਮਲ ਵਿੱਚ ਪੈਣਾ ਹੀ ਮਈ ਦਿਵਸ ਦੀ ਭਾਵਨਾ ਨੂੰ ਮਨੀਂ ਵਸਾਉਣਾ ਹੈ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਸਾਹਮਣੇ ਕਈ ਉਦਾਹਰਣਾਂ ਮੌਜੂਦ ਹਨ ਕਿ ਜਦੋਂ ਲੋਕ ਸਾਂਝੇ ਘੋਲਾਂ ਦੇ ਰਾਹ ਤੇ ਅੱਗੇ ਵਧੇ ਹਨ ਤਾਂ ਉਹ ਵੱਡੇ ਘੋਲਾਂ ਵਿੱਚੋਂ ਵੀ ਜੇਤੂ ਹੋਕੇ ਹੀ ਨਿਕਲੇ ਹਨ,ਮਨਜੀਤ ਧਨੇਰ ਦੀ ਨਿਹੱਕੀ ਉਮਰ ਕੈਦ ਰੱਦ ਕਰਵਾਉਣ ਦੀ ਪ੍ਰਾਪਤੀ ਲੋਕਾਂ ਦੀ ਸਾਂਝੀ ਪ੍ਰਾਪਤੀ ਹੈ,ਤਿੰਨ ਖੇਤੀ ਕਾਨੂੰਨਾਂ ਖ਼ਿਲਾਫ ਚੱਲਿਆ ਘੋਲ ਮੁਲਕ ਭਰ ਦੇ ਕਿਰਤੀਆਂ ਦਾ ਸਾਂਝਾ ਘੋਲ ਬਣਿਆ ਤਾਂ ਫਿਰਕੂ ਫਾਸੀਂ ਮੋਦੀ ਹਕੂਮਤ ਜੋ ਹਰ ਹੀਲੇ ਕਾਨੂੰਨ ਲਾਗੂ ਕਰਨ ਦੇ ਦਾਅਵੇ ਕਰ ਰਹੀ ਸੀ ਕਾਨੂੰਨ ਵਾਪਿਸ ਲੈਣ ਲਈ ਮਜ਼ਬੂਰ ਹੋ ਗਈ,ਇਸ ਤੋਂ ਬਿਨਾਂ ਮਹਿਲ ਕਲਾਂ ਕਾਂਡ,ਸ਼ਰੂਤੀ ਅਗਵਾਕਾਂਡ, ਗੋਬਿਦਪੁਰਾ ਜ਼ਮੀਨ ਗ੍ਰਹਿਣ ਘੋਲ,ਬਿਜਲੀ ਬੋਰਡ ਦੇ ਨਿੱਜੀਕਰਨ ਵਿਰੋਧੀ ਘੋਲ ਆਦਿ ਕਿੰਨੀਆਂ ਹੀ ਉਦਾਹਰਣਾਂ ਹਨ ਜਦੋਂ ਪੰਜਾਬ ਦੇ ਲੋਕਾਂ ਨੇ ਸਾਂਝੇ ਤੌਰ ਤੇ ਲੜਦਿਆਂ ਦੁਸ਼ਮਣ ਨੂੰ ਹਰਾਕੇ ਸਫ਼ਲਤਾ ਹਾਸਲ ਕੀਤੀ ਹੈ,ਇਸ ਗੱਲ ਨੂੰ ਮਨੀਂ ਵਸਾਉਦਿਆਂ ਪੰਜਾਬ ਦੇ ਜਝਾਰੂ ਲੋਕਾਂ ਨੂੰ ਅੱਗੇ ਵਧਣ ਦੀ ਲੋੜ ਹੈ,ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਨੇ ਕਿਹਾ ਕਿ ਪੰਜਾਬ ਦੇ ਕਿਰਤੀ ਲੋਕ ਜਿਉ-ਜਿਉ ਪੰਜਾਬ ਦੇ ਸਾਂਝੇ ਘੋਲਾਂ ਦੇ ਸਬਕ ਸਿੱਖ ਰਹੇ ਹਨ ਤਿਉਂ-ਤਿਉਂ ਹਾਕਮ ਜਮਾਤਾਂ ਵੀ ਲੋਕਾਂ ਦੀ ਏਕਤਾ ਨੂੰ ਚੀਰਾ ਦੇਣ ਲਈ ਪੂਰਾ ਜ਼ੋਰ ਲਾ ਰਹੀਆਂ ਹਨ,ਪੂਰੇ ਮੁਲਕ ਨੂੰ ਫਿਰਕੂ ਅਧਾਰ ‘ਤੇ ਵੰਡਣ ਰਾਹੀਂ ਮੋਦੀ ਹਕੂਮਤ ਲੋਕਾਂ ਦੀ ਜਮਾਤੀ ਏਕਤਾ ਨੂੰ ਤੋੜਨ ਦਾ ਜੋਰ ਲਾ ਰਹੀ ਹੈ,ਪੰਜਾਬ ਵਿੱਚ ਹਕੂਮਤੀ ਸ਼ਹਿ ਤੇ ਚੱਲਿਆ ਅਮ੍ਰਿਤਪਾਲ ਘਟਨਾਕ੍ਰਮ ਵੀ ਇਸੇ ਕੜੀ ਦਾ ਹੀ ਹਿੱਸਾ ਸੀ,ਲੋਕਾਂ ਨੂੰ ਜਾਤਾਂ, ਫਿਰਕਿਆਂ ਦੇ ਅਧਾਰ ਤੇ ਵੰਡਣਾਂ, ਵੱਖ-ਵੱਖ ਸੂਬਿਆਂ ਵਿੱਚ ਲੋਕਾਂ ਨੂੰ ਪਾੜਨ ਵਾਲੇ ਮੁੱਦਿਆਂ ਨੂੰ ਹਵਾ ਦੇਣਾ ਵੀ ਲੋਕਾਂ ਨੂੰ ਸਾਂਝੇ ਸ਼ੰਘਰਸਾਂ ਦੇ ਰਾਹ ਤੋਂ ਰੋਕਣ ਲਈ ਹੀ ਕੀਤਾ ਜਾਂਦਾ ਹੈ,ਮਿਹਨਤਕਸ਼ ਲੋਕਾਂ ਨੂੰ ਇਹਨਾਂ ਚਾਲਾਂ ਤੋਂ ਸੁਚੇਤ ਹੋ ਕੇ ਅੱਗੇ ਵਧਣਾ ਚਾਹੀਦਾ ਹੈ,ਅੱਜ ਦੇ ਪ੍ਰੋ.ਵਿੱਚ ਲੁਧਿਆਣਾ ਜ਼ਿਲੇ ਦੇ ਗਿਆਸਪੁਰਾ ਇਲਾਕੇ ਵਿੱਚ ਦੋ ਬੱਚਿਆਂ ਸਮੇਤ ਗਿਆਰਾਂ ਵਿਅਕਤੀਆਂ ਦੀ ਗੈਸ ਲੀਕ ਹੋਣ ਕਾਰਨ ਹੋਈ ਮੌਤ ਲਈ ਜਿੰਮੇਵਾਰ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਅਤੇ ਪੀੜਤ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਅਤੇ ਜੰਤਰ-ਮੰਤਰ ਅੱਗੇ ਧਰਨਾ ਲਾਈ ਬੈਠੀਆਂ ਪਹਿਲਵਾਨ ਔਰਤਾਂ ਨਾਲ਼ ਹੋਏ ਜਿਸਮਾਨੀ ਛੇੜਛਾੜ ਦੇ ਦੋਸ਼ੀ ਭਾਜਪਾ ਦੇ ਐੱਮ.ਪੀ.ਬਰਿੱਜ ਭੂਸ਼ਨ ਸ਼ਰਮਾ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖ਼ਤ ਸਜ਼ਾਵਾਂ ਦੇਣ ਦੇ ਮਤੇ ਪਾਸ ਕੀਤੇ ਗਏ ਅੱਜ ਦੇ ਪ੍ਰਗੋਰਾਮ ਦਾ ਸਟੇਜ ਸੰਚਾਲਨ ਮਾਸਟਰ ਜਸਵਿੰਦਰ ਸਿੰਘ ਵੱਲੋਂ ਕੀਤਾ ਗਿਆ,ਅੱਜ ਦੇ ਸੰਘਰਸ਼ ਪ੍ਰੋ.ਜੀ.ਐੱਚ.ਟੀ.ਪੀ. ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਦੇ ਆਗੂ ਜਗਰੂਪ ਸਿੰਘ,ਪਾਵਰਕਾਮ ਅਤੇ ਟ੍ਰਾਂਸਕੋ ਦੇ ਆਗੂ ਗੁਰਵਿੰਦਰ ਪੰਨੂੰ, ਟੀ.ਐਸ.ਯੂ.(ਭੰਗਲ) ਦੇ ਆਗੂ ਚੰਦਰ ਸ਼ਰਮਾ,ਪੀਐਸਯੂ ਸ਼ਹੀਦ ਰੰਧਾਵਾ ਦੇ ਆਗੂ ਗੁਰਵਿੰਦਰ ਸਿੰਘ,ਵੇਰਕਾ ਮਿਲਕ ਪਲਾਂਟ ਆਊਟਸੋਰਸ਼ਡ ਠੇਕਾ ਮੁਲਾਜ਼ਮ ਯੂਨੀਅਨ ਤੋਂ ਜਸਵੀਰ ਸਿੰਘ ਜੱਸੀ,ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ (ਰਜਿ.ਨੰਬਰ 31) ਤੋਂ ਸੰਦੀਪ ਖਾਨ,ਜੀ.ਐੱਚ.ਟੀ.ਪੀ. ਇੰਪਲਾਈਜ਼ ਯੂਨੀਅਨ ਤੋਂ ਜਗਜੀਤ ਸਿੰਘ ਕੋਟਲੀ,ਮਗਨਰੇਗਾ ਕਰਮਚਾਰੀ ਯੂਨੀਅਨ ਤੋਂ ਵਰਿੰਦਰ ਸਿੰਘ ਬੀਬੀਵਾਲਾ,ਜਮਹੂਰੀ ਅਧਿਕਾਰ ਸਭਾ ਤੋਂ ਜਗਦੇਵ ਸਿੰਘ ਲਹਿਰਾ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ!






















