ਕਾਠਗੜ੍ਹ 1 ਮਈ (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਸ੍ਰੀਆਸ਼ ਪੇਪਰ ਮਿਲ ਬਣਾ ਦੇ ਗੇਟ ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਇਸ ਝੰਡੇ ਦੀ ਰਸਮ ਨੂੰ ਨਵਾਂਸ਼ਹਿਰ ਦੇ ਜਰਨਲ ਸਕੱਤਰ ਜਸਵੰਤ ਸਿੰਘ ਸੈਣੀ ਵਲੌ ਅਦਾ ਕੀਤਾ ਗਿਆ ਇਸ ਮੌਕੇ ਸਿਕਾਗੌ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਦੌ ਮਿੰਟ ਦਾ ਮੌਣ ਵੀ ਰੱਖਿਆ ਗਿਆ ਅਤੇ ਸ਼ਹੀਦਾਂ ਨੂੰ ਸਲਾਮੀ ਵੀ ਦਿੱਤੀ ਗਈ ਇਸ ਮੌਕੇ ਪ੍ਰਧਾਨ ਰਾਜ ਕੁਮਾਰ ਪੇਪਰ ਮਿੱਲ ਬਣਾ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਜਨਰਲ ਸਕੱਤਰ ਰਾਮ ਬਾਬੂ, ਰਾਜ ਕੁਮਾਰ, ਦੇਵ ਰਾਜ, ਚੰਦਰ ਦੇਵ, ਕਮਲਜੀਤ, ਸ਼ੰਕਰ ਰਾਏ, ਸਮੇਤ ਫੈਕਟਰੀ ਦੇ ਗੇਟ ਤੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਹਾਜਰੀ ਲਗਵਾਈ ਯੂਨੀਅਨ ਵਲੋਂ ਫੈਕਟਰੀ ਦੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਐਬੁਲੈਂਸ ਦੀ ਸੇਵਾ ਫੈਕਟਰੀ ਦੇ ਮੁਲਾਜ਼ਮਾਂ ਲਈ ਹਰ ਵੇਲੇ ਹੌਣੀ ਚਾਹੀਦੀ ਹੈ ਅਗਰ ਇਸ ਵਿੱਚ ਕੋਈ ਵੀ ਕਟੌਤੀ ਕੀਤੀ ਗਈ ਤਾ ਫੈਕਟਰੀ ਦੇ ਵਰਕਰਾਂ ਵਲੌ ਫੈਕਟਰੀ ਦੇ ਖਿਲਾਫ ਸਖਤ ਐਕਸਨ ਲਿਆ ਜਾਵੇਗਾ ਉਹਨਾਂ ਨੇ ਫੈਕਟਰੀ ਅਧਿਕਾਰੀਆਂ ਕੌਲੌ ਕੱਚੇ ਮੁਲਾਜ਼ਮਾਂ ਲਈ ਈ ਐੱਸ ਆਈ, ਪੀ ਐਫ, ਲਾਗੂ ਕਰਨ ਦੀ ਕੰਮ ਕੀਤੀ ਗਈ ਉਹਨਾਂ ਕਿਹਾ ਕਿ ਜੇ ਇਹ ਮੰਗਾਂ ਤੇ ਧਿਆਨ ਨਾ ਦਿੱਤਾ ਗਿਆ ਤਾ ਇਸ ਦੇ ਖਿਲਾਫ ਸੰਘਰਸ਼ ਕੀਤਾ ਜਾਵੇਗਾ






















