ਗੁਰਦਾਸਪੁਰ 30 ਅਪ੍ਰੈਲ ( ਬਿਊਰੋ ) ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮੁਹਾਲੀ ਵੱਲੋਂ ਅੱਠਵੀ ਕਲਾਸ ਦੇ ਐਲਾਨੇ ਗਏ ਨਤੀਜਿਆਂ ਵਿੱਚ ਭਾਈ ਬਿਧੀ ਚੰਦ ਛੀਨਾ ਪਬਲਿਕ ਸਕੂਲ ਆਲੇਚੱਕ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ 100 ਫੀਸਦੀ ਨਤੀਜਾ ਹਾਸਲ ਕੀਤਾ ਹੈ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ |

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਕੂਲ ਦੀ ਚੇਅਰਪਰਸਨ ਮੈਡਮ ਜਸਪ੍ਰੀਤ ਕੌਰ ਛੀਨਾ ਨੇ ਦੱਸਿਆ ਕਿ ਭਾਈ ਬਿਧੀ ਚੰਦ ਛੀਨਾ ਪਬਲਿਕ ਸਕੂਲ ਆਲੇਚੱਕ ਦਾ ਨਤੀਜਾ 100 ਫੀਸਦੀ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਮੈਰਿਟ ਹਾਸਲ ਕੀਤੀ ਹੈ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਉਹਨਾ ਦੱਸਿਆ ਕਿ ਪ੍ਰਨੀਤ ਕੌਰ ਨੇ 93 % ਫੀਸਦੀ ਨੰਬਰ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ,,, ਜਦ ਕਿ ਮਹਿਕਪ੍ਰੀਤ ਕੌਰ ਨੇ 90℅ ਫੀਸਦੀ ਅੰਕ ਹਾਸਲ ਕਰਕੇ ਦੂਸਰਾ ਸਥਾਨ ਹਾਸਲ ਕੀਤਾ ਹੈ,,ਇਸੇ ਪ੍ਰਕਾਰ ਸਵਰਨਾ ਨੇ 89℅ ਫੀਸਦੀ ਅੰਕ ਹਾਸਿਲ ਕਰਕੇ ਅਤੇ ਸਹਿਜਦੀਪ ਕੌਰ ਨੇ 89% ਫੀਸਦੀ ਅੰਕ ਹਾਸਲ ਕਰਕੇ ਦੋਨਾਂ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ,,, ਇਸੇ ਪ੍ਰਕਾਰ ਬਾਕੀ ਸਾਰੇ ਬੱਚੇ ਵੀ ਫਸਟ ਡਵੀਜ਼ਨ ਦੇ ਨੰਬਰ ਲੈਕੇ ਵਿਚ ਪਾਸ ਹੋਏ ਹਨ,, ਚੇਅਰਪਰਸਨ ਜਸਪ੍ਰੀਤ ਕੌਰ ਛੀਨਾ ਮੈਡਮ ਨੇ ਦੱਸਿਆ ਕਿ ਇਸ ਸਕੂਲ ਵਿੱਚ ਬੱਚੇ ਹਰ ਸਾਲ ਸਕੂਲ ਦਾ ਨਾਮ ਰੌਸ਼ਨ ਕਰਦੇ ਹਨ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਦੇ ਹਨ,,,, ਜੋ ਸਕੂਲ ਮੈਨਜਮੈਂਟ ਦੀ ਮਿਹਨਤ ਦਾ ਨਤੀਜਾ ਹੈ,,, ਇਸ ਖ਼ੁਸ਼ੀ ਦੇ ਮੌਕੇ ਵਿੱਚ ਅੱਜ ਸਕੂਲ ਵਿੱਚ ਚੇਅਰਪਰਸਨ ਮੈਡਮ ਜਸਪ੍ਰੀਤ ਕੌਰ ਨੇ ਸਾਰੇ ਬਚਿਆਂ ਨੂੰ ਵਧਾਈ ਦਿੰਦਿਆਂ ਹੋਇਆਂ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਵਧਾਈ ਦਿੱਤੀ





















