ਬਲਾਚੌਰ 28 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਭਗਵੰਤ ਸਿੰਘ ਮਾਨ ਦੇ ਮੁੱਖ ਮੰਤਰੀ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਹਰ ਇੱਕ ਵਾਅਦੇ ਨੂੰ ਪੁਰਾ ਕਰਨ ਲਈ ਉਸ ਤੇ ਪਹਿਰਾ ਦੇ ਰਹੀ ਹੈ ਅਤੇ ਇੱਕ ਇੱਕ ਕਰਕੇ ਆਪਣੇ ਵਾਅਦਿਆ ਨੂੰ ਪੂਰਾ ਕਰਕੇ ਲੋਕਾ ਦੀਆਂ ਸੁੱਖ ਸਹੂਲਤਾ ਲਈ ਅੱਗੇ ਲਿਆ ਰਹੀ ਹੈ । ਇਹਨਾਂ ਵਿਚਾਰਾ ਦਾ ਪ੍ਰਗਟਾਵਾ ਅੱਜ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਵਿਧਾਇਕਾ ਸੰਤੋਸ਼ ਕਟਾਰੀਆ ਨੇ ਬਿਜਲੀ ਸਪਲਾਈ ਦੀ ਨਵੀਂ ਲਾਇਨ ਨੂੰ ਚਾਲੂ ਕਰਦਿਆ ਆਖੈ । ਉਹਨਾਂ ਆਖਿਆ ਕਿ ਉਹਨਾਂ ਦੇ ਹਲਕੇ ਅੰਦਰ ਬਿਜਲੀ ਦੀ ਸਪਲਾਈ ਪੂਰੀ ਵੋਲਟੇਜ਼ ਰਾਹੀਂ ਦਰੁੱਸਤ ਹਾਲਤ ਵਿੱਚ ਦਿੱਤੇ ਜਾਣ ਲਈ ਉਨ੍ਹਾਂ ਅਧਿਕਾਰੀਆ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਅਤੇ ਜਿੱਥੇ ਜਿੱਥੇ ਵੀ ਜਰੂਰਤ ਹੋਵੇਗੀ ਪੁਰਾਣੀਆ ਤਾਰਾ ਨੂੰ ਤਬਦੀਲ ਕਰਾਇਆ ਜਾਵੇਗਾ । ਉਹਨਾਂ ਦੱਸਿਆ ਕਿ ਜੋ ਬਲਾਚੌਰ ਦੇ ਭੱਦੀ ਰੋਡ ਨਿਵਾਸੀ ਬਿਜਲੀ ਸਪਲਾਈ ਦੀਆਂ ਨਾਕਸ ਅਤੇ ਪੁਰਾਣੀਆ ਹੋ ਚੁੱਕੀਆਂ ਤਾਰਾ ਕਾਰਨ ਘੱਟ ਵੋਲਟੇਜ਼ ਆਉਣ ਦੀ ਪ੍ਰੇਸ਼ਾਨੀ ਵਿੱਚ ਚੱਲ ਰਹੇ ਸਨ ਉਹਨਾਂ ਦੀ ਮੁਸ਼ਿਕਲ ਨੁੰ ਧਿਆਨ ਵਿੱਚ ਰੱਖਦਿਆ ਪਾਵਰ ਕਾਮ ਦੇ ਅਧਿਕਾਰੀਆ ਦੁਆਰਾ ਨਵੀ ਉਨ੍ਹਾ ਦੀ ਉਸਾਰੀ ਕਰਕੇ ਇਸ ਮੁਸ਼ਿਕਲ ਦਾ ਹੱਲ ਕੀਤਾ ਗਿਆ ਹੈ ਅਤੇ ਏਸੇ ਤਰ੍ਹਾਂ ਹੀ ਇਲਾਕੇ ਦੀਆਂ ਬਿਜਲੀ ਸਪਲਾਈ ਸਬੰਧੀ ਸਮੱਸਿਆਵਾਂ ਨੂੰ ਜਲਦੀ ਹੀ ਹੱਲ ਕਰਕੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ ।
ਇਸ ਮੌਕੇ ਆਪ ਦੇ ਜ਼ਿਲਾ ਮੀਡੀਆ ਇੰਚਾਰਜ ਚੰਦਰ ਮੋਹਨ ਜੇਡੀ ਨੇ ਦੱਸਿਆ ਪਹਿਲਾ ਚੱਲ ਰਹੀ ਬਿਜਲੀ ਦੀ ਲਾਇਨ ਜੋ ਕਿ ਓਵਰਲੋਡ ਚੱਲ ਰਹੀ ਸੀ ਦੀ ਜਗ੍ਹਾਂ ਬਿਜਲੀ ਸਪਲਾਈ ਦੀ ਨਵੀਂ ਲਾਇਨ ਦੀ ਉਸਾਰੀ ਕੀਤੀ ਗਈ ਹੈ ਜਿਸ ਨਾਲ ਖਪਤਕਾਰਾ ਨੂੰ ਬਿਜਲੀ ਦੀ ਵੋਲਟੇਜ ਵਧੀਆ ਮਿਲੇਗੀ ਅਤੇ ਲਾਇਨ ਦੇ ਤਕਨੀਕੀ ਨੁਕਸਾ ਨੂੰ ਰਾਹਤ ਮਿਲਣ ਦੇ ਨਾਲ ਨਾਲ ਮੰਡੀ ਗੇਟ ਬਲਾਚੌਰ ਤੋਂ ਮਾਡਲ ਟਾਊਨ,ਮੰਢਿਆਣੀ ਰੋਡ, ਬੂਲੇਵਾਲ ਮੋੜ,ਬਾਬਾ ਬਲਰਾਜ ਕਾਲਜ ਬਲਾਚੌਰ ਵਿੱਚ ਆਉਦੇ ਖਪਤਕਾਰਾ ਨੂੰ ਲਾਭ ਮਿਲੇਗਾ । ਇਸ ਮੌਕੇ ਡਿਪਟੀ ਚੀਫ ਇੰਜ: ਨਰੇਸ਼ ਕੁਮਾਰ ਨਵਾਂਸ਼ਹਿਰ, ਵਧੀਕ ਨਿਗਰਾਨ ਇੰਜ: ਸੁਮੀਤ ਧਵਨ ਗੜਸੰੰ਼ਕਰ , ਇੰਜ: ਰੋਸ਼ਨ ਲਾਲ ਐਸਡੀਓ , ਐਸਡੀਓ ਇੰਜ: ਰਵਿੰਦਰ ਸਿੰਘ ਐਸਡੀਓ ਬਲਾਚੌਰ, ਇੰਜ: ਜਸਵਿੰਦਰ ਪਾਲ ਜੇਈ ਅਤੇ ਆਪ ਦੇ ਸ਼ਹਿਰੀ ਪ੍ਰਧਾਨ ਹਨੀ ਡੱਬ , ਜ਼ਿਲਾ ਉਪ ਪ੍ਰਧਾਨ ਟੇ੍ਰਡ ਵਿੰਗ ਬਿੱਟਾ ਰਾਣਾ ਬਿੱਟਾ ਰਾਣਾ, ਪ੍ਰਵੀਨ ਪੰਪਾ ਪੁਰੀ , ਜੌਲੀ ਬੈਂਸ ,ਜਸਵਿੰਦਰ ਸਿਆਣ , ਰਾਮ ਪਾਲ ਮਹੈਸ਼ੀ , ਰਾਮਾ ਧੀਮਾਨ, ਸ਼ਾਲੂ ਸੋਨੀ, ਕੁਲਦੀਪ ਸਿੰਘ,ਰਣਜੀਤ ਸਿੰਘ ਕਾਕਾ, ਬਲਦੇਵ ਰਾਜ, ਗੁਰਪ੍ਰੀਤ ਸੈਣੀ ਅਤੇ ਸ਼ਹਿਰ ਦੇ ਪਤਵੰਤੇ ਵੀ ਹਾਜ਼ਰ ਸਨ।
ਫੋਟੋ : ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਬਿਜਲੀ ਲਾਇਨ ਦਾ ਉਦਘਾਟਨ ਕਰਨ ਮੌਕੇ ਉਹਨਾਂ ਨਾਲ ਪਾਵਰ ਕਾਮ ਦੇ ਅਧਿਕਾਰੀ ਸਥਾਨਕ ਪਾਰਟੀ ਆਗੂ ।






















