Code Of Ethics

Download app

Subscribe To Print Edition

ਰਿਆਤ ਪਟਿਆਲਾ ਕੈੰਪਸ ਜਲਦੀ ਹੀ ਉੱਤਰੀ ਭਾਰਤ ਵਿੱਚ ਸਿੱਖਿਆ ਅਤੇ ਖੇਡ ਹੱਬ ਵਜੋਂ ਉਭਰੇਗਾ

ਰਿਆਤ ਪਟਿਆਲਾ ਕੈੰਪਸ ਜਲਦੀ ਹੀ ਉੱਤਰੀ ਭਾਰਤ ਵਿੱਚ ਸਿੱਖਿਆ ਅਤੇ ਖੇਡ ਹੱਬ ਵਜੋਂ ਉਭਰੇਗਾ

ਪਟਿਆਲਾ /ਨਵਾਂਸ਼ਹਿਰ 25 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ ) ਰਿਆਤ ਗਰੁੱਪ ਆੱਫ ਇੰਸਟੀਚਿਊਸ਼ਨ ਪਟਿਆਲਾ ਕੈੰਪਸ ਆਪਣੀ ਦਿੱਖ ਅਤੇ ਦ੍ਰਿਸ਼ਟੀ ਨਾਲ ਉੱਤਰੀ ਭਾਰਤ ਵਿੱਚ ਸਿੱਖਿਆ ਅਤੇ ਖੇਡ ਦੇ ਹੱਬ ਵਜੋਂ ਉਭਰੇਗਾ |ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਬੇਹਤਰੀ ਲਈ ਇਸ ਕੈੰਪਸ ਦਾ ਕਾਇਆ ਕਲਪ ਕੀਤਾ ਜਾਵੇਗਾ |ਦੇਸ਼ ਅਤੇ ਖਾਸ ਕਰਕੇ ਪੰਜਾਬ ਦੇ ਨੌਜਵਾਨ ਵਿਦਿਆਰਥੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ |ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਸੰਦੀਪ ਸਿੰਘ ਕੌੜਾ ਚਾਂਸਲਰ ਲੈਮਰਿਨ ਟੈਕ ਸਕਿਲਜ ਯੂਨੀਵਰਸਿਟੀ ਪੰਜਾਬ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਸੰਸਾਰ ਦਾ ਸਭ ਤੋਂ ਵੱਧ ਨੌਜਵਾਨ ਅਤੇ ਨੌਜਵਾਨ ਜਨਸੰਖਿਆ ਵਾਲਾ ਦੇਸ਼ ਹੈ |ਸੰਸਾਰ ਦੀ ਇਸ ਨੌਜਵਾਨ ਕੰਮਕਾਜੀ ਸ਼ਕਤੀ ਨੂੰ ਸਕਿੱਲ ਸਿੱਖਿਆ ਦੀ ਖਾਸ ਜਰੂਰਤ ਹੈ ਜੋ ਕਿ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਸਕਿੱਲ ਇੰਡੀਆ ਦੇ ਦ੍ਰਿਸ਼ਟੀਕੋਣ ਦੇ ਅਨੁਕੂਲ ਹੈ ਜੋ ਭਾਰਤ ਨੂੰ ਸੰਸਾਰ ਦੀ ਸਕਿੱਲ ਰਾਜਧਾਨੀ ਦੇ ਤੌਰ ਤੇ ਸਥਾਪਿਤ ਕਰੇਗੀ |ਉਨ੍ਹਾਂ ਅੱਗੇ ਕਿਹਾ ਕਿ ਇਸ ਕੈੰਪਸ ਵਿੱਚ ਵੀ ਵਿਦਿਆਰਥੀਆਂ ਨੂੰ ਸਕਿੱਲ ਸਿੱਖਿਆ ਦੇਣ ਲਈ ਕੋਰਸ ਸ਼ੁਰੂ ਕੀਤੇ ਜਾਣਗੇ ਤਾਂ ਕਿ ਵਿਦਿਆਰਥੀਆਂ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਰੋਜਗਾਰ ਦੇ ਯੋਗ ਬਣਾਇਆ ਜਾ ਸਕੇ |ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸ਼੍ਰੀ ਮਹੇਸ਼ ਕੁਮਾਰ ਧਨਕੜ ਉੱਘੇ ਪਹਿਲਵਾਨ ਨੇ ਦੱਸਿਆ ਕਿ ਇਸ ਕੈੰਪਸ ਵਿੱਚ ਸਾਂਝੇਦਾਰੀ ਨਾਲ ਪੰਜਾਬੀਆਂ ਦੀ ਮਨਪਸੰਦ ਖੇਡ ਕਬੱਡੀ, ਕੁਸ਼ਤੀ ਦੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਆਯੋਜਿਤ ਕਰਵਾਏ ਜਾਣਗੇ ਅਤੇ ਵਿਭਿੰਨ ਯੋਜਨਾਵਾਂ ਰਾਹੀਂ ਇਸ ਸੰਸਥਾ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਜਾਵੇਗੀ |ਇਸ ਸਾਂਝੇਦਾਰੀ ਨਾਲ ਇਹ ਸੰਸਥਾ ਵਿਦਿਆਰਥੀਆਂ ਦੀ ਭਲਾਈ ਲਈ ਨਵੀਆਂ ਉਚਾਈਆਂ ਛੂਹੇਗੀ |ਪ੍ਰੈਸੀਡੈਂਟ ਰਿਆਤ ਗਰੁੱਪ ਸ਼੍ਰੀ ਐਨ. ਐਸ ਰਿਆਤ ਨੇ ਕਿਹਾ ਕਿ ਅਸੀਂ ਮਿਲ ਕਿ ਇਸ ਸੰਸਥਾ ਦੀ ਕਾਇਆ ਕਲਪ ਕਰਾਂਗੇ ਅਤੇ ਗਰੁੱਪ ਦੇ ਦੂਜੇ ਕਾਲਜਾਂ ਦੀ ਤਰਾਂ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ |ਡਾ. ਸੰਜੀਵ ਸਿੰਘ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਉਹ ਵਿਦਿਆਰਥੀਆਂ ਅਤੇ ਸਟਾਫ ਨੂੰ ਯਕੀਨ ਦਿਵਾਉਂਦੇ ਹਨ ਕਿ ਸਭ ਮਿਲ ਸਖ਼ਤ ਮਿਹਨਤ ਅਤੇ ਆਪਸੀ ਸਹਿਯੋਗ ਨਾਲ ਹਰ ਖੇਤਰ ਵਿੱਚ ਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਦਿਵਾਉਣਗੇ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲੇ ਇਥੇ ਆਯੋਜਿਤ ਕਰਵਾਏ ਜਾਣਗੇ |ਇਸ ਮੌਕੇ ਤੇ ਸ਼੍ਰੀ ਹਿਮਾਂਸ਼ੂ ਧਨਕੜ, ਸ਼੍ਰੀ ਮਨੋਜ ਧਨਕਰ ਸੰਸਥਾ ਦੇ ਮੁੱਖੀ, ਫੈਕਲਟੀ ਅਤੇ ਵਿਦਿਆਰਥੀ ਹਾਜ਼ਿਰ ਸਨ |

 

Advertisment