Code Of Ethics

Download app

Subscribe To Print Edition

ਜ਼ਿਲ੍ਹਾ ਰੋਜ਼ਗਾਰ ਦਫ਼ਤਰ ਗੁਰਦਾਸਪੁਰ ਵਿਖੇ 19 ਅਪ੍ਰੈਲ ਨੂੰ ਲੱਗੇਗਾ ਪਲੇਸਮੈਂਟ ਕੈਂਪ

ਜ਼ਿਲ੍ਹਾ ਰੋਜ਼ਗਾਰ ਦਫ਼ਤਰ ਗੁਰਦਾਸਪੁਰ ਵਿਖੇ 19 ਅਪ੍ਰੈਲ ਨੂੰ ਲੱਗੇਗਾ ਪਲੇਸਮੈਂਟ ਕੈਂਪ

ਸ੍ਰੀ ਰਾਮ ਫਾਈਨਾਂਸ ਪ੍ਰਾਈਵੇਟ ਲਿਮ: ਕੰਪਨੀ ਵੱਲੋਂ ਬਿਜਨੈਸ ਡਵੈਲਪਮੈਂਟ ਮੈਨੇਜਮੈਂਟ ਅਤੇ ਫੀਲਡ ਅਫ਼ਸਰ ਦੀ ਰਿਕਰਿਊਟਮੈਂਟ ਕੀਤੀ ਜਾਵੇਗੀ

ਗੁਰਦਾਸਪੁਰ, 17 ਅਪ੍ਰੈਲ (    ਬਿਊਰੋ      ) – ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਨੌਜਵਾਨਾਂ ਨੂੰ ਵੱਖ-ਵੱਖ ਸੈਕਟਰਾਂ ਵਿੱਚ ਰੋਜਗਾਰ ਮੁਹੱਈਆ ਕਰਵਾਉਣ ਹਿੱਤ ਹਰ ਮਹੀਨੇ ਰੋਜ਼ਗਾਰ ਦਫਤਰ ਵਿਖੇ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ। ਇਸੇ ਲੜੀ ਤਹਿਤ ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਜ), ਗੁਰਦਾਸਪੁਰ ਦੀ ਯੋਗ ਅਗਵਾਈ ਹੇਠ ਮਿਤੀ 19 ਅਪ੍ਰੈਲ 2023 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ, ਕਮਰਾ ਨੰਬਰ 217, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸ੍ਰੀ ਰਾਮ ਫਾਈਨਾਂਸ ਪ੍ਰਾਈਵੇਟ ਲਿਮ: ਕੰਪਨੀ ਵਿੱਚ ਬਿਜਨੈਸ ਡਵੈਲਪਮੈਂਟ ਮੈਨੇਜਮੈਂਟ ਅਤੇ ਫੀਲਡ ਅਫ਼ਸਰ ਦੀ ਰਿਕਰਿਊਟਮੈਂਟ ਲਈ ਇੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਸ਼੍ਰੀ ਰਾਮ ਫਾਈਨਾਂਸ ਪ੍ਰਾਈਵੇਟ ਲਿਮਟਿਡ ਕੰਪਨੀ ਵਿੱਚ ਇੰਟਰਵਿਊ ਦੇਣ ਲਈ ਕੇਵਲ ਯੋਗ ਲੜਕਿਆਂ ਦੀ ਜਰੂਰਤ ਹੈ। ਜਿਸ ਲਈ ਇਸ ਕੰਪਨੀ ਨੂੰ ਮਿਤੀ 19 ਅਪ੍ਰੈਲ 2023 ਨੂੰ ਰੋਜ਼ਗਾਰ ਦਫ਼ਤਰ ਵਿਖੇ ਬੁਲਾਇਆ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਬਿਜਨੈਸ ਡਵੈਲਪਮੈਂਟ ਮੈਨੇਜਮੈਂਟ ਦੀ ਅਸਾਮੀ ਲਈ ਸੈਲਰੀ 18000 ਰੁਪਏ ਤੋਂ 25000 ਰੁਪਏ ਹੈ ਅਤੇ ਫੀਲਡ ਅਫਸਰ ਦੀ ਅਸਾਮੀ ਲਈ ਸੈਲਰੀ 15000 ਰੁਪਏ ਤੋਂ 18000 ਰੁਪਏ ਤੱਕ ਹੈ। ਇਹਨਾਂ ਅਸਾਮੀਆਂ ਵਿੱਚ ਇੰਟਰਵਿਊ ਦੇਣ ਲਈ ਘੱਟ ਤੋਂ ਘੱਟ ਯੋਗਤਾ ਗ੍ਰੈਜੂਏਸ਼ਨ ਹੈ ਅਤੇ ਉਮਰ ਦੀ ਹੱਦ 18 ਤੋਂ 35 ਸਾਲ ਹੈ। ਇੰਟਰਵਿਊ ਉਪਰੰਤ ਚੁਣੇ ਗਏ ਪ੍ਰਾਰਥੀਆਂ ਨੂੰ ਜਾਬ ਲੋਕੇਸ਼ਨ ਗੁਰਦਾਸਪੁਰ ਅਤੇ ਪਠਾਨਕੋਟ ਮੁਹੱਈਆ ਕਰਵਾਈ ਜਾਵੇਗੀ। ਸ਼੍ਰੀ ਰਾਮ ਫਾਈਨਾਸ ਪ੍ਰਾਈਵੇਟ ਲਿਮਟਿਡ ਕੰਪਨੀ ਵਿੱਚ ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਮਿਤੀ 19 ਅਪ੍ਰੈਲ 2023 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ, ਬਲਾਕ-ਬੀ, ਕਮਰਾ ਨੰ: 217 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਵੇਰੇ 10:00 ਵਜੇ ਤੱਕ ਪਹੁੰਚਣ ਅਤੇ ਇਸਦਾ ਵੱਧ ਤੋਂ ਵੱਧ ਲਾਭ ਉਠਾਉਣ।

Advertisment

You May Like This