
ਕਾਠਗੜ੍ਹ 17 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ ) ਆਮ ਆਦਮੀ ਪਾਰਟੀ ਨੂੰ ਆਪ ਸਪਰੀਮੋ ਅਰਵਿੰਦ ਕੇਜਰੀਵਾਲ ਜੀ ਦੀ ਤੇ ਸਮੂਹ ਭਾਰਤ ਦੇ ਵਲੰਟੀਅਰਾਂ ਦੀ ਮਿਹਨਤ ਸਦਕਾ ਚੁਣਾਬ ਆਯੋਗ ਵਲੋਂ ਰਾਸ਼ਟਰੀ ਦਰਜਾ ਦਿੱਤੇ ਜਾਣ ਦੀ ਖੁਸ਼ੀ ਵਿਚ ਅੱਜ ਪਿੰਡ ਜਲਾਲਪੁਰ ਵਿਖੇ ਸਤਨਾਮ ਜਲਾਲਪੁਰ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇ ਜਿਲ੍ਹਾ ਪ੍ਰਧਾਨ ਐਸਬੀਐਸ ਨਗਰ ਨੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਜੋ ਕਿ ਇੱਕ ਰੈਲੀ ਦਾ ਰੂਪ ਧਾਰਨ ਕਰ ਗਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਸੰਤੋਸ਼ ਕਟਾਰੀਆ ਵਿਧਾਇਕਾ ਤੇ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਵਾਂਸ਼ਹਿਰ ਨੇ ਸ਼ਿਰਕਤ ਕੀਤੀ। ਇਸ ਮੌਕੇ ਬੀਬੀ ਸੰਤੋਸ਼ ਕਟਾਰੀਆ ਸਤਨਾਮ ਜਲਵਾਹਾ, ਗਗਨ
ਅਗਨੀਹੋਤਰੀ ਜਿਲ੍ਹਾ ਸੈਕਟਰੀ,ਰਾਜਦੀਪ ਸ਼ਰਮਾ ਪ੍ਰਧਾਨ ਮਹਿਲਾ ਵਿੰਗ, ਲਲਿਤ ਮੋਹਨ ਪਾਠਕ ਹਲਕਾ ਇੰਚਾਰਜ, ਕੁਲਜੀਤ ਸਰਹਾਲ ਹਲਕਾ ਇੰਚਾਰਜ, ਹਰਜੋਤ ਲੋਹਟੀਆ ਬੰਗਾ,ਪੰਕਜ ਲੋਹਟੀਆ ਬੰਗਾ, ਰਜਿੰਦਰ ਲੋਹਟੀਆ ਬਲਾਕ ਪ੍ਰਧਾਨ, ਰਮਨ ਕਿਸਾਨਾ ਬਲਾਕ ਪ੍ਰਧਾਨ, ਮਨਦੀਪ ਅਟਵਾਲ, ਰੌਬੀ ਕੰਗ, ਵਿਨੀਤ ਜਾਡਲਾ, ਸਰਿੰਦਰ ਸੰਘਾ, ਬਲਵੀਰ ਕਰਨਾਣਾ, ਰਣਵੀਰ ਚੇਚੀ, ਚੰਦਰ ਮੋਹਨ ਜੇਡੀ, ਹਨੀ ਡੱਬ,ਬਲਵੀਰ ਮੀਲੂ, ਪ੍ਰਵੀਨ ਪੱਪਾ ਪੁਰੀ, ਰਾਮ ਪਾਲ ਮੈਹਸ਼ੀ,ਕੁਲਦੀਪ ਰਕਾਸਣ, ਭੁਪਿੰਦਰ ਉੜਾਪੁੜ, ਕੁਲਵੰਤ ਸਿੰਘ, ਰਾਜ ਕੁਮਾਰ, ਸੇਠੀ ਉਧਨੇਵਾਲ, ਸੇਠੀ ਮਾਹੀਪੁਰ, ਜਸਵਿੰਦਰ ਸਿਆਣ, ਸਿਮਰਨ ਸਹਿਜਪਾਲ ਡਾ ਸ਼ਾਂਤੀ ਬੱਸੀ,ਪ੍ਰਵੀਨ ਵਸ਼ਿਸ਼ਟ,ਗੁਰਚੈਨ ਰਾਮ,ਸੰਤੋਖ ਸਿੰਘ,ਸਰਵਨ ਮੀਲੂ, ਮੀਨੂੰ ਅਰੋੜਾ,ਨਰਿੰਦਰ ਰੱਤੂ,ਸਰਿੰਦਰ ਘਈ,ਸਰਬਜੀਤ ਸਿੰਘ, ਰਘਵੀਰ ਸਿੰਘ,ਬਲਿਹਾਰ ਸਿੰਘ,ਬਨਾਰਸੀ ਦਾਸ,ਚਮਨ ਲਾਲ ਭੂੰਬਲਾ ਆਦਿ ਸਮੂਹ ਜਿਲੇ ਦੇ ਦਰਜਾ ਬ ਦਰਜਾ ਆਹੁਦੇਦਾਰਾਂ ਤੇ ਵਲੰਟੀਅਰਾਂ ਨੇ ਸਤਨਾਮ ਜਲਾਲਪੁਰ ਨੂੰ ਜਿਲਾ ਪ੍ਰਧਾਨ ਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਲੱਗਣ ਤੇ ਮੁਬਾਰਕਬਾਦ ਦਿੱਤੀ।
ਇਸ ਮੌਕੇ ਤੇ ਸੰਤੋਸ਼ ਕਟਾਰੀਆ ਵਿਧਾਇਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ 11 ਸਾਲ ਦੀ ਉਮਰ ਵਿਚ ਹੀ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਜਾਣਾ ਬਹੁਤ ਵੱਡੀ ਉਪਲੱਬਧੀ ਹੈ ਤੇ ਉਹਨਾਂ ਇਸ ਮੌਕੇ ਅਰਵਿੰਦ ਕੇਜਰੀਵਾਲ ਜੀ ਤੇ ਮੋਦੀ ਸਰਕਾਰ ਵਲੋ ਕੀਤੇ ਜਾ ਤਸ਼ੱਦਦ ਨੂੰ ਵੀ ਨਿੰਦਾਯੋਗ ਕਰਾਰ ਦਿੱਤਾ। ਇਸ ਮੌਕੇ ਸਤਨਾਮ ਜਲਵਾਹਾ, ਗਗਨ ਅਗਨੀਹੋਤਰੀ, ਰਾਜਦੀਪ ਸ਼ਰਮਾ, ਲਲਿਤ ਮੋਹਨ ਪਾਠਕ, ਕੁਲਜੀਤ ਸਰਹਾਲ,ਹਰਜੋਤ ਲੋਹਟੀਆ, ਰੌਬੀ ਕੰਗ ਤੇ ਚੰਦਰ ਮੋਹਨ ਜੇਡੀ, ਰਣਵੀਰ ਚੇਚੀ, ਹਨੀ ਡੱਬ ਨੇ ਵੀ ਮੀਟਿੰਗ ਨੂੰ ਸੰਬੋਧਿਤ ਕੀਤਾ।
<span;>ਇਸ ਮੌਕੇ ਸਤਨਾਮ ਜਲਾਲਪੁਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਇਹ ਮੇਰੀ ਪਿੰਡ ਵਿੱਚ ਪਲੇਠੀ ਮੀਟਿੰਗ ਹੈ,ਮੇਰੀ ਉਮੀਦ ਨਾਲੋ ਵੱਧ ਕੇ ਪਹੁੰਚੇ ਹੋਏ ਲੋਕਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਆਮ ਆਦਮੀ ਪਾਰਟੀ ਲਈ ਪੂਰਣ ਰੂਪ ਵਿਚ ਸਮਰਪਿਤ ਹਨ। ਉਹਨਾਂ ਪਹੁੰਚੇ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਉਮੀਦ ਜਤਾਈ ਕਿ ਅੱਗੇ ਨੂੰ ਵੀ ਤੁਸੀ ਆਮ ਆਦਮੀ ਪਾਰਟੀ ਦਾ ਇਸ ਤਰ੍ਹਾਂ ਹੀ ਸਹਿਯੋਗ ਕਰੋਗੇ।





















