ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਤਿੰਨ ਅਤਿਵਾਦੀਆਂ ਦੀ ਭਾਲ ਤੇਜ਼ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਉੱਥੇ ਹੋਏ ਮੁਕਾਬਲੇ ਵਿੱਚ ਇੱਕ ਪੁਲੀਸ ਕਰਮਚਾਰੀ ਸ਼ਹੀਦ ਹੋ ਗਿਆ ਸੀ। ਜਾਣਕਾਰੀ…
ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਤਿੰਨ ਅਤਿਵਾਦੀਆਂ ਦੀ ਭਾਲ ਤੇਜ਼ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਉੱਥੇ ਹੋਏ ਮੁਕਾਬਲੇ ਵਿੱਚ ਇੱਕ ਪੁਲੀਸ ਕਰਮਚਾਰੀ ਸ਼ਹੀਦ ਹੋ ਗਿਆ ਸੀ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਮਾਜਲਟਾ ਖੇਤਰ ਦੇ ਸੋਨ ਪਿੰਡ ਵਿੱਚ ਹੋਏ ਮੁਕਾਬਲੇ ਦੌਰਾਨ ਇੱਕ ਅਤਿਵਾਦੀ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ, ਜਦੋਂ ਕਿ ਦੋ ਪੁਲੀਸ ਕਰਮਚਾਰੀਆਂ ਨੂੰ ਮਾਮੂਲੀ ਗੋਲੀਆਂ ਲੱਗੀਆਂ। ਊਧਮਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈਜੀਪੀ ਜੰਮੂ ਜ਼ੋਨ, ਭੀਮ ਸੇਨ ਟੂਟੀ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਜਾਰੀ ਹੈ।
ਉਨ੍ਹਾਂ ਕਿਹਾ, “ਮੁਢਲੀ ਗੋਲੀਬਾਰੀ ਤੋਂ ਬਾਅਦ ਅਤਿਵਾਦੀ ਜੰਗਲੀ ਖੇਤਰ ਵੱਲ ਭੱਜ ਗਏ। ਇਹ ਇੱਕ ਸੰਘਣਾ ਜੰਗਲੀ ਖੇਤਰ ਹੈ। ਤਿੰਨ ਅਤਿਵਾਦੀ ਲੁਕੇ ਹੋਏ ਹਨ। ਆਪ੍ਰੇਸ਼ਨ ਜਾਰੀ ਹੈ।’’ ਆਈਜੀਪੀ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਸੋਨ ਪਿੰਡ ਵਿੱਚ ਖਾਸ ਸੂਚਨਾ ਮਿਲਣ ‘ਤੇ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ।
ਉਨ੍ਹਾਂ ਕਿਹਾ, ‘‘ਜਾਣਕਾਰੀ ਸਹੀ ਨਿਕਲੀ ਅਤੇ ਇੱਕ ਮੁਕਾਬਲਾ ਹੋਇਆ। ਸਾਡੀ ਛੋਟੀ ਸਪੈਸ਼ਲ ਅਪਰੇਸ਼ਨ ਗਰੁੱਪ (SOG) ਪਾਰਟੀ ਸੀ। ਗੋਲੀਬਾਰੀ ਦੌਰਾਨ ਸਾਡਾ ਪੁਲੀਸ ਕਰਮਚਾਰੀ, ਅਮਜਦ ਅਲੀ ਖਾਨ, ਜ਼ਖਮੀ ਹੋ ਗਿਆ। ਅਸੀਂ ਉਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਬਹੁਤ ਜ਼ਿਆਦਾ ਖੂਨ ਵਹਿਣ ਕਾਰਨ, ਅਸੀਂ ਉਸਨੂੰ ਗੁਆ ਦਿੱਤਾ।’’





















