ਗੁਰਦਾਸਪੁਰ 15-12-2025 ( ਪੰਜਾਬੀ ਅੱਖਰ / ਬਿਊਰੋ ) :- ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਰਾਮਨਗਰ ਵਿਖੇ ਗਲੋਬਲ ਐਕਸੀਬਿਸ਼ਨ ਕਰਵਾਇਆ ਗਿਆ

ਜਿਸ ਵਿੱਚ ਪੰਜਵੀਂ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਬੱਚਿਆਂ ਨੇ ਵੱਖ-ਵੱਖ ਵਿਸ਼ਿਆਂ ਦੇ ਮਾਡਲ ਤਿਆਰ ਕੀਤੇ ਜਿਵੇਂ ਕਿ ਸਾਇੰਸ, ਪੰਜਾਬੀ ,ਹਿੰਦੀ, ਇੰਗਲਿਸ਼ ,ਮੈਥ, ਅਤੇ ਇਸ ਵਿੱਚ ਸਭ ਤੋਂ ਭਰਮਾ
ਹੁੰਗਾਰਾ ਪੰਜਾਬੀ ਸੱਭਿਆਚਾਰ ਮਾਡਲ ਨੂੰ ਮਿਲਿਆ ਜੋ ਕਿ ਬੱਚਿਆਂ ਵੱਲੋਂ ਤਿਆਰ ਕੀਤਾ ਗਿਆ ਸੀ ਜੋ ਕਿ ਬਹੁਤ ਹੀ ਸਲਾਹੁਣ ਯੋਗ ਸੱਭਿਆਚਾਰ ਮਾਡਲ ਤਿਆਰ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਨਾਲ
ਸਕੂਲ ਵਿੱਚ ਬੱਚਿਆਂ ਦੇ ਖਾਣ ਪੀਣ ਦੇ ਰਿਫਰੈਸ਼ਮੈਂਟ ਦਾ ਵੀ ਇੰਤਜ਼ਾਮ ਕੀਤਾ ਗਿਆ ਵੱਖ ਵੱਖ ਤਰੀਕੇ ਦੇ ਸਟਾਲ ਲਗਾਏ ਗਏ ਅਤੇ ਕਾਫੀ ਸਾਰੇ ਬੱਚਿਆਂ ਦੇ ਮਾਤਾ ਪਿਤਾ ਬਹੁਤ ਹੀ ਉਤਸਾਹ ਨਾਲ ਪਹੁੰਚ
ਕਰਕੇ ਉਹਨਾਂ ਨੇ ਇਸ ਮਾਡਲ ਅਤੇ ਇਸ ਕਲਚਰ ਨੂੰ ਦਾ ਆਨੰਦ ਮਾਣਿਆ ਇਹ ਸਾਰਾ ਪ੍ਰੋਗਰਾਮ ਸਕੂਲ ਮੈਨੇਜਮੈਂਟ ਕਮੇਟੀ ਵਿਦਿਆਰਥੀਆਂ ਮਿਹਨਤ ਸਦਕਾ ਤਿਆਰ ਕੀਤਾ ਗਿਆ





















