
ਗੁਰਦਾਸਪੁਰ 12-6-2025 ( ਪੰਜਾਬੀ ਅੱਖਰ / ਬਿਊਰੋ ) :- ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿਖੇ ਕਿਸਮੇ ਕਿਤਨਾ ਹੈ ਦਮ ਦਾ ਮੈਗਾਡੀਸ਼ਨ ਕਰਵਾਇਆ ਗਿਆ ਜਿਸ ਵਿੱਚ ਸਾਡੇ ਸਕੂਲ ਦੇ ਵਿਦਿਆਰਥੀ ਅਤੇ ਹੋਰ ਸਕੂਲਾਂ ਦੇ ਬੱਚਿਆਂ ਨੇ ਪਹੁੰਚ ਕੇ ਪਾਰਟੀਸਪੇਟ ਕੀਤਾ ਅਤੇ ਆਪਣਾ ਟੈਲੈਂਟ ਦਿਖਾਇਆ ਅਤੇ ਇਹ ਮੈਗਾ ਐਡੀਸ਼ਨ ਡੀ. ਡੀ ਪੰਜਾਬੀ ਚੈਨਲ ਵੱਲੋਂ ਲੋਹਾ ਲੇਹਾ ਗਿਆ ਅਤੇ ਸਕੂਲ ਦੇ ਚੇਅਰਮੈਨ ਸਰਦਾਰ ਸਰਵਨ ਸਿੰਘ ਸੀਨਾ ਜੀ ਨੇ ਕਿਹਾ ਕਿ ਅਸੀਂ ਬੱਚਿਆਂ ਦੇ ਟੈਲੈਂਟ ਨੂੰ ਨਿਖਾਰਨ ਲਈ ਇਹੋ ਜਿਹੇ ਅਡੀਸ਼ਨ ਕਰਵਾਉਂਦੇ ਰਹਾਂਗੇ ਤਾਂ ਜੋ ਬੱਚੇ ਪੜ੍ਹਾਈ ਦੇ ਨਾਲ ਨਾਲ ਆਪਣੀ ਟੈਲੈਂਟ ਅਤੇ ਕਾਬਲੀਅਤ ਨੂੰ ਵੀਂ ਅੱਗੇ ਨਿਖਾਰ ਕੇ ਲਿਆ ਸਕਣ ਅਤੇ ਇੱਕ ਚੰਗੇ ਵਿਦਿਆਰਥੀ ਬਣ ਸਕਣ ਜੋ ਕਿ ਸਕੂਲ ਲਈ ਅਤੇ ਵਿਦਿਆਰਥੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਸੀ ਇਹ ਮੈਗਾ ਐਡੀਸ਼ਨ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਕਰਵਾਇਆ ਗਿਆ ਇਸ ਵਿੱਚ ਬਾਹਰੋਂ ਬੱਚਿਆਂ ਦੇ ਨਾਲ ਆਏ ਹੋਏ ਮਾਤਾ ਪਿਤਾ ਦਾ ਨਿੱਘਾ ਸਵਾਗਤ ਕੀਤਾ ਗਿਆ ਉਹਨਾਂ ਲਈ ਰਿਫਰੈਸ਼ਮੈਂਟ ਦਾ ਵੀ ਇੰਤਜ਼ਾਮ ਕੀਤਾ ਗਿਆ ਇਹ ਸਾਰਾ ਪ੍ਰੋਗਰਾਮ ਸਮੂਹ ਸਟਾਫ ਮੈਂਬਰ ਸਾਹਿਬਾਨ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੀ ਰਹਿਨੁਮਾਈ ਹੇਠ ਕੀਤਾ ਗਿਆ।





















