ਪੁਲੀਸ ਮੁਕਾਬਲੇ ’ਚ ਬੰਬੀਹਾ ਗਰੋਹ ਦੇ ਦੋ ਗੈਂਗਸਟਰ ਜ਼ਖ਼ਮੀ

ਪਿੰਡ ਰੋਂਗਲਾ ਨੇੜੇ ਸੀਆਈਏ ਸਟਾਫ ਪਟਿਆਲਾ ਦੇ ਇੰਚਾਰਜ ਪ੍ਰਦੀਪ ਬਾਜਵਾ ਦੀ ਅਗਵਾਈ ਹੇਠ ਲਈ ਪੁਲੀਸ ਟੀਮ ਨਾਲ ਹੋਏ ਮੁਕਾਬਲੇ ਦੌਰਾਨ ਬੰਬੀਹਾ ਗਰੋਹ ਦੇ ਦੋ ਗੈਂਗਸਟਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ। ਪੁਲੀਸ ਮੁਕਾਬਲੇ ਦੌਰਾਨ ਕਾਬੂ ਕੀਤੇ ਗਏ ਇਨ੍ਹਾਂ ਗੈਂਗਸਟਰਾਂ ਕੋਲੋਂ ਪੁਲੀਸ ਨੇ ਦੋ ਪਿਸਤੌਲ ਵੀ ਬਰਾਮਦ ਕੀਤੇ ਹਨ। ਗੈਂਗਸਟਰਾਂ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਸ਼ਹਿਰ ਦੀਪੁਰ ਅਤੇ ਗੌਤਮ ਸਿੰਘ ਵਾਸੀ ਬੌੜਾ ਗੇਟ ਨਾਭਾ ਵਜੋਂ ਹੋਈ ਹੈ ਜਿਨ੍ਹਾਂ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਦਾਖਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਐਸਐਸਪੀ ਵਰੁਣ ਸ਼ਰਮਾ ਨੇ ਦਿੱਤੀ।

Leave a Comment

Advertisment

You May Like This