ਝੂਠੇ ਇਲਜਾਮ ਲਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਖੇਦੀ । ਹਰ ਤਰਾਂ ਦੇ ਸੰਘਰਸ਼ ਵਿਚ ਸਾਥ ਦੇਣ ਦਾ ਐਲਾਨ — ਸ਼ੇਰ ਸਿੰਘ ਖੰਨਾ

 

ਲੌਂਗੋਵਾਲ ,14 ਅਪ੍ਰੈਲ ( ਪੰਜਾਬੀ ਅੱਖਰ / ਬਿਊਰੋ  ) :- ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ ਕੰਟਰੈਕਟ ਵਰਕਰਜ ਯੂਨੀਅਨ ਰਜਿ ਨੰਬਰ 23 ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਸੂਬਾ ਜਰਨਲ ਸਕੱਤਰ ਗਗਨਦੀਪ ਸਿੰਘ ਸੁਨਾਮ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਰਜਿ ਨੰ 31 ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਤੇ ਬੇਬੁਨਿਆਦ ਝੂਠੇ ਇਲਜਾਮ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਐਸ.ਡੀ.ਓ ਜਤਿੰਦਰ ਸਿੰਘ ਰੰਧਾਵਾ ਸਬ ਡਵੀਜ਼ਨ ਕਾਹਨੂੰਵਾਨ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਉੱਚ ਅਧਿਕਾਰੀਆਂ ਦੀਆਂ ਸਹਿ ਤੇ 9 ਅਪ੍ਰੈਲ ਨੂੰ ਇੱਕ ਮੀਟਿੰਗ ਵਿੱਚ ਇਲਾਜ਼ਮ ਲਾ ਗਏ ਕਿ ਵਰਿੰਦਰ ਸਿੰਘ ਮੋਮੀ 2 ਕਰੋੜ ਰੁਪਏ ਅਤੇ 7 ਕਿੱਲੇ ਜ਼ਮੀਨ ਸਰਕਾਰ ਕੋਲੋਂ ਲੈ ਗਿਆ ਹੈ ਉਹ ਸਰਕਾਰ ਨਾਲ ਰਲ ਗਿਆ ਹੈ ਪਰ ਇੰਨਾ ਇਲਜ਼ਾਮ ਨੂੰ ਮੁੱਢੋਂ ਨਕਾਰਦੀ ਹੈ ਅਤੇ ਐਸ. ਡੀ.ਓ ਰੰਧਾਵਾ ਨੂੰ ਆਖਦੀ ਹੈ ਉਹ ਸਬੂਤ ਦੇਣ ਜੇਕਰ ਉਹ ਸਬੂਤ ਨਹੀਂ ਦਿੰਦੇ ਤਾਂ ਉਹਨਾਂ ਖਿਲਾਫ ਜਿਸ ਵੀ ਤਰਾ ਦਾ ਸੰਘਰਸ਼ ਕੀਤਾ ਜਾਵੇਗਾ ਉਸ ਵਿੱਚ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ ਕੰਟਰੈਕਟ ਵਰਕਰਜ ਯੂਨੀਅਨ ਸ਼ਾਮਲ ਹੋਵੇਗੀ ਕਿਉਂਕਿ ਵਰਿੰਦਰ ਸਿੰਘ ਮੋਮੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਸੂਬਾ ਆਗੂ ਵੀ ਹਨ ਉਹ ਇਮਾਨਦਾਰ ਆਗੂ ਹਨ ਉਹ ਹਰ ਵਿਭਾਗ ਦੇ ਵਰਕਰ ਦੀ ਗੱਲ ਕਰਦੇ ਹਨ ਤੇ ਸੰਘਰਸ਼ਾਂ ਵਿੱਚ ਨਾਲ ਲੈ ਕੇ ਚੱਲਦੇ ਹਨ ਉਹਨਾਂ ਵਰਗਾ ਆਗੂ ਨਹੀਂ ਮਿਲ ਸਕਦਾ ਉਹ ਵਰਕਰਾਂ ਦੇ ਹਿੱਤਾ ਲਈ ਸਰਕਾਰ ਨਾਲ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਤੇ ਅੱਗੇ ਵੀ ਸੰਘਰਸ਼ ਕਰਦੇ ਰਿਹਣਗੇ

ਜਾਰੀ ਕਰਤਾ:- ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ
ਜਨਰਲ ਸਕੱਤਰ ਗਗਨਦੀਪ ਸਿੰਘ ਸੁਨਾਮ

Leave a Comment

Advertisment

You May Like This