ਵਿਸ਼ਵ ਕੱਪ ਕ੍ਰਿਕਟ: ਪਾਕਿਸਤਾਨ 14 ਅਕਤੂਬਰ ਨੂੰ ਭਾਰਤ ਨਾਲ ਖੇਡਣ ਲਈ ਰਾਜ਼ੀ, ਸ੍ਰੀਲੰਕਾ ਨਾਲ ਮੁਕਾਬਲਾ ਹੁਣ 10 ਅਕਤੂਬਰ ਨੂੰ

ਕਰਾਚੀ, 2 ਅਗਸਤ

ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਸ਼ਵ ਕੱਪ ਦਾ ਬਹੁਚਰਚਿਤ ਮੁਕਾਬਲਾ 15 ਅਕਤੂਬਰ ਦੀ ਥਾਂ 14 ਅਕਤੂਬਰ ਨੂੰ ਅਹਿਮਦਾਬਾਦ ਵਿੱਚ ਹੋਵੇਗਾ ਅਤੇ ਪੀਸੀਬੀ ਨੇ ਆਪਣੇ ਦੋ ਮੈਚਾਂ ਦੀਆਂ ਤਰੀਕਾਂ ਬਦਲਣ ਦੇ ਆਈਸੀਸੀ ਅਤੇ ਬੀਸੀਸੀਆਈ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਪਾਕਿਸਤਾਨ ਦੀ ਟੀਮ ਹੁਣ ਭਾਰਤ ਖ਼ਿਲਾਫ਼ ਮੈਚ ਤੋਂ ਤਿੰਨ ਦਿਨ ਪਹਿਲਾਂ 12 ਅਕਤੂਬਰ ਦੀ ਥਾਂ 10 ਅਕਤੂਬਰ ਨੂੰ ਹੈਦਰਾਬਾਦ ਵਿੱਚ ਸ੍ਰੀਲੰਕਾ ਖ਼ਿਲਾਫ਼ ਖੇਡੇਗੀ। ਨਵਰਾਤਰੀ ਦਾ ਪਹਿਲਾ ਦਿਨ ਹੋਣ ਕਾਰਨ ਭਾਰਤ-ਪਾਕਿਸਤਾਨ ਮੈਚ ਇੱਕ ਦਿਨ ਪਹਿਲਾਂ ਹੀ ਹੋ ਰਿਹਾ ਹੈ। ਆਈਸੀਸੀ ਅਤੇ ਬੀਸੀਸੀਆਈ ਨੇ ਆਪਣੇ ਦੋ ਮੈਚਾਂ ਦੇ ਪ੍ਰੋਗਰਾਮ ਨੂੰ ਬਦਲਣ ਲਈ ਪੀਸੀਬੀ ਨਾਲ ਸੰਪਰਕ ਕੀਤਾ ਸੀ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਜਲਦੀ ਹੀ ਸੋਧੇ ਪ੍ਰੋਗਰਾਮ ਜਾਰੀ ਕਰੇਗੀ ਕਿਉਂਕਿ ਕੁਝ ਹੋਰ ਮੈਚਾਂ ਦੀ ਸਮਾਂ-ਸਾਰਨੀ ਮੁੜ ਤੋਂ ਤੈਅ ਕੀਤੀ ਗਈ ਹੈ। Punjabi Akhar 

Leave a Comment

[democracy id="1"]

You May Like This