Code Of Ethics

Download app

Subscribe To Print Edition

ਸੰਤ ਲੌਂਗੋਵਾਲ ਇੰਸਟੀਚਿਊਟ ਦੇ ਤਿੰਨ ਫੈਕਲਟੀ ਮੈਂਬਰ ਵਿਸ਼ਵ ਦੇ ਸਿਖਰਲੇ 2 ਫ਼ੀਸਦੀ ਵਿਗਿਆਨੀਆਂ ਦੀ ਸੂਚੀ ਵਿੱਚ ਸ਼ਾਮਲ

ਪ੍ਰੋ. ਰਾਜੇਸ਼ ਕੁਮਾਰ, ਡਾ. ਅਨਿਲ ਕੁਮਾਰ ਸਿੰਗਲਾ ਅਤੇ ਡਾ. ਅਨੁਜ ਬਾਂਸਲ ਨੂੰ ਸਾਲ 2026 ਲਈ ਸੂਚੀ ਵਿੱਚ ਮਿਲਿਆ ਸਥਾਨ

featured-img

ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਇਟ) ਲੌਂਗੋਵਾਲ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਤਿੰਨ ਫੈਕਲਟੀ ਮੈਂਬਰਾਂ ਨੇ ਆਪਣੀਆਂ ਸ਼ਾਨਦਾਰ ਅਕਾਦਮਿਕ ਅਤੇ ਖੋਜ ਪ੍ਰਾਪਤੀਆਂ ਨਾਲ ਸੰਸਥਾ ਦਾ ਮਾਣ ਵਧਾਇਆ ਹੈ।

ਵਿਭਾਗ ਦੇ ਪ੍ਰੋ. ਰਾਜੇਸ਼ ਕੁਮਾਰ, ਡਾ. ਅਨਿਲ ਕੁਮਾਰ ਸਿੰਗਲਾ ਅਤੇ ਡਾ. ਅਨੁਜ ਬਾਂਸਲ ਨੂੰ ਸਾਲ 2026 ਲਈ ਸਟੈਨਫੋਰਡ ਯੂਨੀਵਰਸਿਟੀ ਅਤੇ ਐਲਸੇਵੀਅਰ ਵੱਲੋਂ ਪ੍ਰਕਾਸ਼ਿਤ ਵਿਸ਼ਵ ਦੇ ਸਿਖਰਲੇ 2 ਫ਼ੀਸਦੀ ਵਿਗਿਆਨੀਆਂ ਦੀ ਸੂਚੀ ਵਿੱਚ ਸਥਾਨ ਮਿਲਿਆ ਹੈ। ਇਹ ਪ੍ਰਾਪਤੀ ਤਿੰਨਾਂ ਅਕਾਦਮਿਕ ਮਾਹਿਰਾਂ ਦੇ ਨਿਰੰਤਰ ਖੋਜ ਯਤਨਾਂ, ਵਿਗਿਆਨਕ ਯੋਗਦਾਨ ਅਤੇ ਇੰਜੀਨੀਅਰਿੰਗ ਤੇ ਤਕਨਾਲੋਜੀ ਦੇ ਖੇਤਰ ਵਿੱਚ ਕੀਤੇ ਗਏ ਸ਼ਾਨਦਾਰ ਕਾਰਜਾਂ ਦਾ ਪ੍ਰਮਾਣ ਹੈ।

ਮਕੈਨੀਕਲ ਅਤੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਪ੍ਰੋ. ਸ਼ੰਕਰ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਡਾਇਰੈਕਟਰ ਪ੍ਰੋ. ਮਣੀ ਕਾਂਤ ਪਾਸਵਾਨ ਦੀ ਦੂਰਦਰਸ਼ੀ ਅਗਵਾਈ ਹੇਠ ਸਲਾਇਟ ਅਕਾਦਮਿਕ ਉੱਤਮਤਾ, ਗੁਣਵੱਤਾਪੂਰਨ ਖੋਜ ਅਤੇ ਨਵੀਨਤਾ ਨੂੰ ਲਗਾਤਾਰ ਉਤਸ਼ਾਹਿਤ ਕਰ ਰਿਹਾ ਹੈ। ਇਸ ਪ੍ਰਾਪਤੀ ਨੂੰ ਸੰਸਥਾ ਦੀਆਂ ਖੋਜ-ਮੁਖੀ ਅਕਾਦਮਿਕ ਗਤੀਵਿਧੀਆਂ ਅਤੇ ਉੱਤਮਤਾ ਪ੍ਰਤੀ ਵਚਨਬੱਧਤਾ ਦੀ ਇੱਕ ਮਹੱਤਵਪੂਰਨ ਮਿਸਾਲ ਮੰਨਿਆ ਜਾ ਰਿਹਾ ਹੈ।

ਉਨ੍ਹਾਂ ਇਸ ਸ਼ਾਨਦਾਰ ਸਫ਼ਲਤਾ ਲਈ ਤਿੰਨਾਂ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਪੂਰੇ ਵਿਭਾਗ ਤੇ ਸੰਸਥਾ ਲਈ ਮਾਣ ਵਾਲੀ ਗੱਲ ਦੱਸਿਆ। ਇਹ ਸਨਮਾਨ ਸਲਾਇਟ ਲੌਂਗੋਵਾਲ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਲਈ ਕੌਮਾਂਤਰੀ ਅਕਾਦਮਿਕ ਪਛਾਣ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।

 

Leave a Comment

Advertisment

You May Like This