Code Of Ethics

Download app

Subscribe To Print Edition

Diljit Dosanjh Concert cancelled: ਦਿੱਲੀ ਵਿੱਚ ਨਹੀਂ ਹੋਵੇਗਾ ਦਿਲਜੀਤ ਦੋਸਾਂਝ ਦਾ ਲਾਈਵ ਸ਼ੋਅ !

ਦਿੱਲੀ ਪੁਲੀਸ ਵੱਲੋਂ ਸੁਰੱਖਿਆ ਕਾਰਨਾਂ ਕਰਕੇ ਮਨਜ਼ੂਰੀ ਰੱਦ

featured-img

ਦਿੱਲੀ ਵਿੱਚ ਗਾਇਕ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਨੂੰ ਸ਼ਹਿਰ ਵਿੱਚ ਉਨ੍ਹਾਂ ਦੀ ਲਾਈਵ ਪਰਫਾਰਮੈਂਸ ਦੇਖਣ ਲਈ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ, ਕਿਉਂਕਿ ਦਿੱਲੀ ਪੁਲੀਸ ਨੇ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ 30 ਅਕਤੂਬਰ ਨੂੰ ਹੋਣ ਵਾਲੇ ਉਨ੍ਹਾਂ ਦੇ ਨਿਰਧਾਰਤ ਕੰਸਰਟ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਗਾਇਕ ਦੇ ‘ਔਰਾ ਇੰਡੀਆ ਟੂਰ’ (Aura India Tour) ਦੇ ਹਿੱਸੇ ਵਜੋਂ ਹੋਣ ਵਾਲੇ ਇਸ ਸ਼ੋਅ ਨੂੰ, ਪੁਲੀਸ ਵੱਲੋਂ ਸਮਾਗਮ ਦੇ ਆਯੋਜਨ ਦੀ ਬੇਨਤੀ ਦੀ ਸਮੀਖਿਆ ਕਰਨ ਤੋਂ ਬਾਅਦ, ਸੁਰੱਖਿਆ ਮਨਜ਼ੂਰੀ ਨਹੀਂ ਮਿਲੀ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਦੱਖਣੀ ਦਿੱਲੀ) ਦੇ ਦਫ਼ਤਰ ਵੱਲੋਂ ਟਿਕਟਿੰਗ ਪਲੇਟਫਾਰਮ ‘ਬੁੱਕ ਮਾਈ ਸ਼ੋਅ’ (BookMyShow) ਨੂੰ ਲਿਖੇ ਗਏ ਇੱਕ ਪੱਤਰ ਅਨੁਸਾਰ, ਖ਼ਤਰੇ ਨਾਲ ਸਬੰਧਤ ਇਨਪੁਟਸ, ਤਿਉਹਾਰਾਂ ਦੇ ਸੀਜ਼ਨ ਦੌਰਾਨ ਸੁਰੱਖਿਆ ਜ਼ਰੂਰਤਾਂ ਅਤੇ ਕਾਨੂੰਨ-ਵਿਵਸਥਾ ਦੀਆਂ ਹੋਰ ਚਿੰਤਾਵਾਂ ਕਾਰਨ ਇਸ ਬੇਨਤੀ ਨੂੰ ਪਰਵਾਨਗੀ ਨਹੀਂ ਦਿੱਤੀ ਜਾ ਸਕੀ।

ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਪ੍ਰਸ਼ੰਸਕ ਦੇਸ਼ ਦੀ ਰਾਜਧਾਨੀ ਵਿੱਚ ਪੰਜਾਬੀ ਗਾਇਕ ਨੂੰ ਲਾਈਵ ਗਾਉਂਦੇ ਦੇਖਣ ਲਈ ਉਤਸ਼ਾਹ ਨਾਲ ਉਡੀਕ ਕਰ ਰਹੇ ਸਨ।

ਦੋਸਾਂਝ ਨੇ ਦੁਨੀਆ ਭਰ ਦੇ ਕਈ ਵੱਡੇ ਮੰਚਾਂ ’ਤੇ ਪ੍ਰਦਰਸ਼ਨ ਕੀਤਾ ਹੈ, ਜਿਨ੍ਹਾਂ ਵਿੱਚ ਨਿਊਯਾਰਕ ਦਾ ਮੈਡੀਸਨ ਸਕੁਏਅਰ ਗਾਰਡਨ ਅਤੇ ਲੰਡਨ ਦਾ ਵੈਮਬਲੀ ਸਟੇਡੀਅਮ ਸ਼ਾਮਲ ਹਨ। ਉਹ ਵੈਮਬਲੀ ਸਟੇਡੀਅਮ ਵਿੱਚ ਮੁੱਖ ਕਲਾਕਾਰ ਵਜੋਂ ਸ਼ੋਅ ਕਰਨ ਵਾਲੇ ਅਤੇ ਸਾਰੀਆਂ ਟਿਕਟਾਂ ਵੇਚਣ ਵਾਲੇ (ਸੋਲਡ ਆਊਟ) ਪਹਿਲੇ ਪੰਜਾਬੀ ਕਲਾਕਾਰ ਵੀ ਬਣੇ ਹਨ।

ਟੂਰ ਦੇ ਸ਼ਡਿਊਲ ’ਤੇ ਇਸ ਫ਼ੈਸਲੇ ਦੇ ਪੈਣ ਵਾਲੇ ਅਸਰ ਬਾਰੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

 

Leave a Comment

Advertisment

You May Like This