Code Of Ethics

Download app

Subscribe To Print Edition

ਇਰਾਨ ਨੇ ਸੱਤ ਦਿਨਾਂ ਵਿੱਚ ਹਰਮੁਜ਼ ਜਲਮਾਰਗ ਖੋਲ੍ਹਣ ਲਈ ਸਮਝੌਤੇ ਦੀ ਰੱਖੀ ਤਜਵੀਜ਼

ਇਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਤੋਂ ਇਲਾਵਾ ਹੋਈ ਨਿੱਜੀ ਬੈਠਕ ਦੌਰਾਨ ਰੱਖੀ ਤਜਵੀਜ਼

featured-img

ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਵਿਚਾਲੇ ਇਰਾਨ ਨੇ ਤਜਵੀਜ਼ ਰੱਖੀ ਹੈ ਕਿ ਜੇਕਰ ਅਮਰੀਕਾ ਆਪਣੀ ਜਲ ਸੈਨਾ ਦੀ ਨਾਕਾਬੰਦੀ ਹਟਾਉਂਦਾ ਹੈ, ਇਰਾਨੀ ਤੇਲ ਦੀ ਵਿਕਰੀ ‘ਤੇ ਲੱਗੀਆਂ ਪਾਬੰਦੀਆਂ ਵਿੱਚ ਛੋਟ ਦਿੰਦਾ ਹੈ ਅਤੇ ਲੇਬਨਾਨ ਨੂੰ ਸ਼ਾਮਲ ਕਰਦੇ ਹੋਏ ਜੰਗਬੰਦੀ ਦੀ ਪਾਲਣਾ ਕਰਦਾ ਹੈ, ਤਾਂ ਉਹ ਸੱਤ ਦਿਨਾਂ ਵਿੱਚ ਹਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹਣ ਅਤੇ ਆਪਣੇ ਪਰਮਾਣੂ ਪ੍ਰੋਗਰਾਮ ‘ਤੇ ਗੱਲਬਾਤ ਬਹਾਲ ਕਰਨ ਲਈ ਤਿਆਰ ਹੈ।

ਸੰਯੁਕਤ ਰਾਸ਼ਟਰ ਮਹਾਸਭਾ ਤੋਂ ਵੱਖਰੇ ਤੌਰ ‘ਤੇ ਵੀਰਵਾਰ ਨੂੰ ਨਿਊਯਾਰਕ ਵਿੱਚ ਹੋਈ ਇੱਕ ਨਿੱਜੀ ਮੀਟਿੰਗ ਦੌਰਾਨ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਇਹ ਤਜਵੀਜ਼ ਰੱਖੀ। ਮੀਟਿੰਗ ਵਿੱਚ ਸ਼ਾਮਲ ਇੱਕ ਵਿਅਕਤੀ ਨੇ ਇਹ ਜਾਣਕਾਰੀ ਦਿੱਤੀ।

ਕਵਿੰਸੀ ਇੰਸਟੀਚਿਊਟ ਥਿੰਕ ਟੈਂਕ ਦੇ ਕਾਰਜਕਾਰੀ ਉਪ-ਪ੍ਰਧਾਨ ਤ੍ਰਿਤਾ ਪਾਰਸੀ ਨੇ ਕਿਹਾ ਕਿ ਅਰਾਗ਼ਚੀ ਨੇ ਸੁਝਾਅ ਦਿੱਤਾ ਕਿ ਜਲਦੀ ਸਮਝੌਤਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਲਈ ਨਵੰਬਰ ਵਿੱਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਮਦਦਗਾਰ ਸਾਬਤ ਹੋ ਸਕਦਾ ਹੈ। ਤ੍ਰਿਤਾ ਪਾਰਸੀ ਇਸ ਮੀਟਿੰਗ ਵਿੱਚ ਮੌਜੂਦ ਸਨ।

ਇਰਾਨ ਦੇ ਸੰਯੁਕਤ ਰਾਸ਼ਟਰ ਮਿਸ਼ਨ ਜਾਂ ਹੋਰ ਇਰਾਨੀ ਅਧਿਕਾਰੀਆਂ ਵੱਲੋਂ ਇਸ ਸਬੰਧੀ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ।

ਇਹ ਤਜਵੀਜ਼ ਜੂਨ ਵਿੱਚ ਹੋਏ ਕਥਿਤ ਸਮਝੌਤਾ ਪੱਤਰ (ਐੱਮ ਓ ਯੂ) ਨਾਲ ਕਾਫ਼ੀ ਮਿਲਦੀ-ਜੁਲਦੀ ਹੈ ਪਰ ਇਸ ਵਿੱਚ ਸਮਾਂ-ਸੀਮਾ ਨੂੰ ਘਟਾ ਦਿੱਤਾ ਗਿਆ ਹੈ। ਪਹਿਲਾਂ ਹੋਏ ਸਮਝੌਤੇ ਵਿੱਚ 60 ਦਿਨਾਂ ਦੀ ਅੰਤਰਿਮ ਮਿਆਦ ਦਾ ਪ੍ਰਬੰਧ ਸੀ ਪਰ ਇਰਾਨ ਵੱਲੋਂ ਜਲ ਮਾਰਗ ਵਿੱਚ ਜਹਾਜ਼ਾਂ ‘ਤੇ ਮੁੜ ਹਮਲੇ ਸ਼ੁਰੂ ਕਰਨ ਤੋਂ ਬਾਅਦ ਇਹ ਸਮਝੌਤਾ ਛੇਤੀ ਹੀ ਅਸਫ਼ਲ ਹੋ ਗਿਆ ਸੀ।

Leave a Comment

Advertisment

You May Like This