Code Of Ethics

Download app

Subscribe To Print Edition

ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਡੀ ਸੀ ਦਫ਼ਤਰਾਂ ਅੱਗੇ ਲਾਏ ਪੱਕੇ ਮੋਰਚੇ 23 ਸਤੰਬਰ ਤੱਕ ਟਲੇ

ਮੁੜ ਮੋਰਚੇ ਲਾਉਣ ਦੇ ਇਰਾਦੇ ਨਾਲ ਜੈਕਾਰੇ ਛੱਡਦਿਆਂ ਘਰਾਂ ਨੂੰ ਪਾਏ ਚਾਲੇ

featured-img

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਅੱਜ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਡੀ ਸੀ ਦਫ਼ਤਰਾਂ ਅੱਗੇ 16 ਦਿਨਾਂ ਤੋਂ ਦਿਨ-ਰਾਤ ਦੇ ਲਗਾਤਾਰ ਪੱਕੇ ਮੋਰਚਿਆਂ ਨੂੰ 23 ਸਤੰਬਰ ਤੱਕ ਟਾਲਦਿਆਂ ਘਰਾਂ ਨੂੰ ਵਾਪਸੀ ਪਾਉਣ ਦਾ ਫ਼ੈਸਲਾ ਕੀਤਾ ਹੈ।

ਜਥੇਬੰਦੀ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀਆਂ ਕਚਹਿਰੀਆਂ ਵਿੱਚ ਆਪਣੇ 30 ਅਗਸਤ ਤੋਂ ਲਾਏ ਤੰਬੂ ਪੁੱਟ ਲਏ ਅਤੇ ਮੁੜ ਮੋਰਚਾ ਲਾਉਣ ਦੇ ਇਰਾਦੇ ਨਾਲ ਜੈਕਾਰੇ ਛੱਡਦੇ ਘਰਾਂ ਨੂੰ ਚਲੇ ਗਏ।

ਇਸ ਤੋਂ ਪਹਿਲਾਂ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਰੇ ਰਸਤੇ ਬੰਦ ਕਰਕੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਵੱਲੋਂ ਧਰਨਿਆਂ ਦੀ ਰਾਜ ਪੱਧਰ ’ਤੇ ਸਮਾਪਤੀ ਦੇ ਸੂਬਾਈ ਟੀਮ ਵੱਲੋਂ ਲਏ ਫ਼ੈਸਲੇ ਤੋਂ ਜਾਣੂ ਕਰਵਾਇਆ ਗਿਆ।

ਉਨ੍ਹਾਂ ਕਿਹਾ ਕਿ ਜਿੱਥੇ 16 ਦਿਨਾਂ ਦੇ ਦਿਨ-ਰਾਤ ਦੇ ਮੋਰਚੇ ਦੌਰਾਨ ਜਥੇਬੰਦੀ ਕਿਸਾਨਾਂ ਦੀਆਂ 13 ਮੰਗਾਂ ਨੂੰ ਉਭਾਰਨ ਵਿੱਚ ਸਫ਼ਲ ਹੋਈ ਹੈ, ਉੱਥੇ ਹੀ ਸਰਕਾਰਾਂ ਦੀਆਂ ਕਿਸਾਨਾਂ ਪ੍ਰਤੀ ਮਾੜੀਆਂ ਨੀਤੀਆਂ ਵੀ ਜੱਗ-ਜਾਹਰ ਕੀਤੀਆਂ ਹਨ। ਜਥੇਬੰਦੀ ਨੇ ਘਿਰਾਓ ਦੌਰਾਨ ਐਲਾਨ ਕਰਦਿਆਂ ਕਿਹਾ ਕਿ ਦਿਨ-ਰਾਤ ਦਾ ਮੋਰਚਾ ਅੱਜ ਖ਼ਤਮ ਕਰ ਦਿੱਤਾ ਹੈ, ਪਰ ਕਿਸਾਨ ਮੰਗਾਂ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ, ਜਿਸ ਤਹਿਤ 24 ਸਤੰਬਰ ਨੂੰ ਡੀ ਸੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਜਦੋਂ ਵੀ ਪੰਜਾਬ ਸਰਕਾਰ ਪੰਜਾਬ ਵਿਧਾਨ ਸਭਾ ਦਾ ਇਜਲਾਸ ਸੱਦੇਗੀ ਤਾਂ ਉਸੇ ਦਿਨ ਚੰਡੀਗੜ੍ਹ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ।

ਇਸ ਮੌਕੇ ਭੋਲਾ ਸਿੰਘ ਮਾਖਾ ਚਹਿਲਾਂ, ਮਹਿੰਦਰ ਸਿੰਘ ਰੁਮਾਣਾ, ਉਤਮ ਸਿੰਘ ਰਾਮਾਨੰਦੀ, ਕੁਲਦੀਪ ਸਿੰਘ ਚਚੋਹਰ, ਜਗਸੀਰ ਸਿੰਘ ਜਵਾਹਰਕੇ, ਮੇਜਰ ਸਿੰਘ ਗੋਬਿੰਦਪੁਰਾ, ਹਰਪਾਲ ਸਿੰਘ ਮੀਰਪੁਰ, ਸਾਧੂ ਸਿੰਘ ਅਕਲੀਆ, ਸਰੋਜ ਰਾਣੀ ਦਿਆਲਪੁਰਾ ਅਤੇ ਨਰਿੰਦਰ ਕੌਰ ਆਹਲੂਪੁਰ ਨੇ ਵੀ ਸੰਬੋਧਨ ਕੀਤਾ।

 

Leave a Comment

Advertisment

You May Like This