Code Of Ethics

Download app

Subscribe To Print Edition

Punjab Power Crisis: ਪੰਜਾਬ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਤਾਪ ਘਰਾਂ ਵੱਲੋਂ ਬਿਜਲੀ ਉਤਪਾਦਨ ਵੱਡੇ ਪੱਧਰ ’ਤੇ ਆਰੰਭ

Punjab Power Update: ਖੇਤੀ, ਘਰੇਲੂ ਅਤੇ ਉਦਯੋਗਿਕ ਖੇਤਰ ਨੂੰ ਲੋੜ ਅਨੁਸਾਰ ਬਿਜਲੀ ਮਿਲਣ ਦਾ ਦਾਅਵਾ

featured-img

ਪੰਜਾਬ ਵਿੱਚ ਬਿਜਲੀ ਸੰਕਟ ਦੌਰਾਨ ਹੁਣ ਰਾਜ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਤਾਪ ਘਰਾਂ ਦੇ ਕੁੱਲ ਸਾਰੇ 15 ਯੂਨਿਟਾਂ ਵੱਲੋਂ ਬਿਜਲੀ ਉਤਪਾਦਨ ਕਰਨਾ ਆਰੰਭ ਕਰ ਦਿੱਤਾ ਹੈ। ਇਸ ਨਾਲ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਮਹਿਸੂਸ ਹੋ ਰਹੀ ਹੈ। ਸਰਕਾਰ ਵੱਲੋਂ ਕਿਸਾਨਾਂ ਸਮੇਤ ਘਰੇਲੂ ਅਤੇ ਉਦਯੋਗਿਕ ਖੇਤਰ ’ਚ ਲੱਗਦੇ ਲੰਬੇ ਕੱਟਾਂ ਨੂੰ ਰਾਹਤ ਦੇਣੀ ਸ਼ੁਰੂ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਰਾਜ ਦੇ ਪ੍ਰਾਈਵੇਟ ਖੇਤਰ ਹੇਠਲੇ ਦੋ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ), ਰਾਜਪੁਰਾ ਨੇੜੇ ਨਾਭਾ ਥਰਮਲ ਪਲਾਂਟ ਸਮੇਤ ਸਰਕਾਰੀ ਤਾਪਘਰਾਂ ਲਹਿਰਾ ਮੁਹੱਬਤ, ਗੋਇੰਦਵਾਲ ਅਤੇ ਰੋਪੜ ਦੇ ਬਿਜਲੀ ਤਾਪ ਘਰਾਂ ਦੇ ਸਾਰੇ ਯੂਨਿਟਾਂ ਵੱਲੋਂ 4664 ਮੈਗਾਵਾਟ ਬਿਜਲੀ ਦੀ ਪੈਦਾਵਾਰ ਕੀਤੀ ਗਈ ਹੈ। ਇਸ ਪੈਦਾਵਾਰ ਸਮੇਤ ਪੰਜਾਬ ਸਰਕਾਰ ਵੱਲੋਂ ਕੇਂਦਰੀ ਪੂਲ ’ਚੋਂ ਲਈ ਜਾ ਰਹੀ ਵੱਡੇ ਪੱਧਰ ’ਤੇ ਬਿਜਲੀ ਵੱਲੋਂ ਸੂਬੇ ਦੇ ਹਰ ਖੇਤਰਾਂ ਦਾ ਘਰ ਪੂਰਾ ਹੋਣ ਲੱਗਿਆ ਹੈ।

ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਵੱਲੋਂ ਸੂਬੇ ਦੇ ਬਿਜਲੀ ਮੰਤਰੀ ਤੁਰਣਪ੍ਰੀਤ ਸਿੰਘ ਸੌਂਦ ਦੇ ਹਵਾਲੇ ਨਾਲ ਦੱਸਿਆ ਕਿ ਅੱਜ ਤੋਂ ਹੀ ਬਿਜਲੀ ਦੇ ਕੱਟ ਲੱਗਣੇ ਬੰਦ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੀਂਹ ਨਾ ਪੈਣ ਕਾਰਨ ਬਿਜਲੀ ਦੀ ਲਗਾਤਾਰ ਖਪਤ ਵੱਧਦੀ ਰਹੀ ਅਤੇ ਲਗਾਤਾਰ ਪੈਂਦੀ ਗਰਮੀ ਨੇ ਤਾਪ ਘਰਾਂ ਵਿਚਲੇ ਵੱਖ-ਵੱਖ ਯੂਨਿਟਾਂ ਨੂੰ ਟਰਿੱਪ ਕਰ ਦਿੱਤਾ,ਜਿਸ ਕਰਕੇ ਬਿਜਲੀ ਉਤਪਾਦਨ ਵਿੱਚ ਖੜੌਤ ਆ ਗਈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨੇ ਸਾਥ ਦੇਣ ਦੀ ਬਜਾਏ ਸਗੋਂ ਬਿਜਲੀ ’ਤੇ ਰਾਜਨੀਤੀ ਕਰਨੀ ਆਰੰਭ ਕਰ ਦਿੱਤੀ।
ਹਾਸਲ ਕੀਤੇ ਵੇਰਵਿਆਂ ਅਨੁਸਾਰ ਅੱਜ ਪੰਜਾਬ ਵਿੱਚ ਪ੍ਰਾਈਵੇਟ ਖੇਤਰ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਯੂਨਿਟ ਨੰ: 1 ਵੱਲੋਂ 489 ਅਤੇ ਯੂਨਿ ਨੰ: 2 ਨੇ 477 ਅਤੇ ਯੂਨਿਟ ਨੰ:3 ਵੱਲੋਂ 586 ਮੈਗਾਵਾਟ ਬਿਜਲੀ ਪੈਦਾ ਕੀਤੀ ਹੈ, ਜਦੋਂ ਕਿ ਇਸ ਤਾਪਘਰ ਦੀ ਕੁੱਲ ਸਮਰੱਥਾ 1980 ਮੈਗਾਵਾਟ ਦੱਸੀ ਜਾਂਦੀ ਹੈ। ਇਸੇ ਤਰ੍ਹਾਂ ਰਾਜਪੁਰਾ ਸਥਿਤ 1400 ਮੈਗਵਾਟ ਦੀ ਸਮਰੱਥਾ ਵਾਲੇ ਨਾਭਾ ਪਾਵਰ ਲਿਮਟਿਡ ਵੱਲੋਂ ਦੇ ਦੋਨੋਂ ਯੂਨਿਟ ਵੱਲੋਂ 1326 ਮੈਗਵਾਟ ਹੀ ਬਿਜਲੀ ਦੀ ਪੈਦਾਵਾਰ ਕੀਤੀ ਜਾ ਰਹੀ ਹੈ।
ਸਰਕਾਰੀ ਖੇਤਰ ਹੇਠ ਪੰਜਾਬ ਦੇ ਤਾਪਘਰਾਂ ਵਿਚੋਂ ਲਹਿਰਾ ਮੁਹੱਬਤ ਤਾਪਘਰ ਦੇ ਯੂਨਿਟ ਨੰ:1 ਨੇ 161,ਯੂ ਨਿਟ ਨੰ:2 ਤੋਂ 185, ਯੂਨਿਟ ਨੰ:3 ਤੋਂ 234, ਯੂਨਿਟ ਨੰ:4 ਵੱਲੋਂ 231 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਇਸ ਦੀ ਕੁੱਲ ਸਮਰੱਥਾ 920 ਮੈਗਾਵਾਟ ਹੈ। ਇਸੇ ਤਰ੍ਹਾਂ 540 ਮੈਗਾਵਾਟ ਦੀ ਸਮਰੱਥਾ ਵਾਲੇ ਜੀਏਟੀਪੀ ਗੋਇੰਦਵਾਲ ਤਾਪਘਰ ਦੇ ਦੋਨੋਂ ਯੂਨਿਟ ਵੱਲੋਂ 501 ਮੈਗਾਵਾਟ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਜੀਜੀਐਸਐਸਟੀਪੀ ਰੋਪੜ ਦੇ ਯੂਨਿਟ ਨੰ:3,4,5,6 ਵੱਲੋਂ ਕ੍ਰਮਵਾਰ 125,148,93,106 ਮੈਗਾਵਾਟ ਬਿਜਲੀ ਉਤਪਾਦਨ ਕੀਤੀ ਜਾ ਰਹੀ ਹੈ। ਇਸ ਦੀ ਕੁੱਲ ਸਮਰੱਥਾ 840 ਹੈ।
ਇਸੇ ਦੌਰਾਨ ਬਣਾਂਵਾਲਾ ਤਾਪਘਰ ਦੇ ਇੱਕ ਪ੍ਰਬੰਧਕ ਦਾ ਕਹਿਣਾ ਹੈ ਕਿ ਤਿੰਨੋਂ ਯੂਨਿਟਾਂ ਵੱਲੋਂ ਵੱਡੀ ਸਮਰੱਥਾ ਨਾਲ ਬਿਜਲੀ ਉਤਪਾਦਨ ਹੋ ਰਿਹਾ ਹੈ ਅਤੇ ਅਗਲੇ ਦਿਨਾਂ ਵਿੱਚ ਇਨ੍ਹਾਂ ਯੂਨਿਟਾਂ ਦੇ ਉਤਪਾਦਨ ਵਿੱਚ ਰੁਕਵਾਟ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ, ਜਦੋਂ ਕਿ ਤਾਪਘਰ ਕੋਲ ਦੋ ਹਫ਼ਤਿਆਂ ਤੋਂ ਵੱਧ ਕੋਲਾ ਦਾ ਭੰਡਾਰ ਪਿਆ ਹੈ।

Leave a Comment

Advertisment

You May Like This