Code Of Ethics

Download app

Subscribe To Print Edition

Punjab ਮਾਮਲਿਆਂ ਬਾਰੇ ਰਾਹੁਲ ਗਾਂਧੀ ਵੱਲੋਂ ਬਘੇਲ ਨਾਲ ਖਾਸ ਚਰਚਾ, ਸਤੰਬਰ ਦੇ ਪਹਿਲੇ ਹਫ਼ਤੇ ਪੰਜਾਬ ਦੌਰੇ ਦੀ ਸੰਭਵਾਨਾ

Punjab congress infighting: ਇਕਜੁਟਤਾ ਲਈ ਕੁਝ ਅਹਿਮ ਫ਼ੈਸਲੇ ਆਉਣ ਵਾਲੇ ਦਿਨਾਂ ਵਿੱਚ ਹੋਣ ਦੀ ਉਮੀਦ: ਸੀਨੀਅਰ ਆਗੂ

featured-img

ਰਾਹੁਲ ਗਾਂਧੀ ਨੇ ਅੱਜ ਪੰਜਾਬ ਦੇ ਮਾਮਲਿਆਂ ਬਾਰੇ ਏ.ਆਈ.ਸੀ.ਸੀ. ਦੇ ਜਨਰਲ ਸਕੱਤਰ ਇੰਚਾਰਜ ਭੁਪੇਸ਼ ਬਘੇਲ ਨਾਲ ਪੰਜਾਬ ਬਾਰੇ ਖਾਸ ਕਰਕੇ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਬਾਰੇ ਮੀਟਿੰਗ ਕੀਤੀ ਹੈ। ਸੂਤਰਾਂ ਮੁਤਾਬਕ ਮੀਟਿੰਗ ਵਿੱਚ ਕਾਂਗਰਸੀ ਨੇਤਾ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵੀ ਮੌਜੂਦ ਸਨ।

ਮੀਟਿੰਗ ਦੇ ਵੇਰਵਿਆਂ ਤੋਂ ਜਾਣੂ ਨੇਤਾਵਾਂ ਨੇ ਦੱਸਿਆ ਕਿ ਪੰਜਾਬ ਚੋਣਾਂ ਬਾਰੇ ਚਰਚਾ ਤੋਂ ਇਲਾਵਾ, ਸਤੰਬਰ ਦੇ ਪਹਿਲੇ ਹਫ਼ਤੇ ਪ੍ਰਸਤਾਵਿਤ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੀਆਂ ਯੋਜਨਾਵਾਂ ‘ਤੇ ਵੀ ਚਰਚਾ ਕੀਤੀ ਗਈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਗਾਂਧੀ ਪਰਿਵਾਰ ਦੇ ਸਿਆਸੀ ਦੌਰੇ ਦੇ ਪ੍ਰੋਗਰਾਮ ਬਾਰੇ ਇੱਕ ਵਿਸਤ੍ਰਿਤ ਮਤਾ ਦੇਣ ਲਈ ਕਿਹਾ ਗਿਆ ਹੈ। ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਅਤੇ ਉਸ ਤੋਂ ਬਾਅਦ ਪਾਰਟੀ ਵਰਕਰਾਂ ਨੂੰ ਲਾਮਬੰਦ ਕਰਨ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਾਂਗਰਸ ਦੀ ਅਗਵਾਈ ਹੇਠ ਬੱਸ ਯਾਤਰਾ ਕੱਢਣ ਦੀਆਂ ਯੋਜਨਾਵਾਂ ਹਨ।

ਰਾਹੁਲ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਬਘੇਲ ਨੇ ਕਿਹਾ “ਹਾਲਾਂਕਿ, ਸਹੀ ਤਾਰੀਖ ਅਜੇ ਤੱਕ ਤੈਅ ਨਹੀਂ ਕੀਤੀ ਗਈ ਹੈ।” ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਇਸ ਦੌਰੇ ਨੂੰ ਅਗਸਤ ਦੇ ਆਖਰੀ ਦਿਨਾਂ ਵਿੱਚ ਰੱਖਣ ਦੀ ਪਿਛਲੀ ਯੋਜਨਾ ਨਾਲੋਂ ਲਗਪਗ ਇੱਕ ਹਫ਼ਤਾ ਅੱਗੇ ਪਾ ਦਿੱਤਾ ਹੈ ।

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਪ੍ਰਸਤਾਵਿਤ ਪੰਜਾਬ ਦੌਰੇ ਦੇ ਪੀ.ਪੀ.ਸੀ.ਸੀ. ਮੁਖੀ ਅਮਰਿੰਦਰ ਰਾਜਾ ਵੜਿੰਗ ਧੜੇ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਧੜੇ ਵਿਚਕਾਰ ਚੱਲ ਰਹੇ ਮਤਭੇਦ ਨੂੰ ਖਤਮ ਕਰਨ ਦੀ ਪਾਰਟੀ ਦੀ ਕੋਸ਼ਿਸ਼ ਨਾਲ ਮੇਲ ਖਾਂਦਾ ਹੋਣ ਦੀ ਉਮੀਦ ਹੈ। ਨੇਤਾਵਾਂ ਨੂੰ ਉਮੀਦ ਹੈ ਕਿ ਰਾਹੁਲ ਆਖਰਕਾਰ ਰਾਜ ਇਕਾਈ ਨੂੰ ਪ੍ਰਭਾਵਿਤ ਕਰਨ ਵਾਲੇ ਸੰਕਟ ਨੂੰ ਖਤਮ ਕਰਨ ਬਾਰੇ ਫ਼ੈਸਲਾ ਲੈਣਗੇ।

ਫ਼ਰਵਰੀ ਵਿੱਚ ਆਪਣੇ ਬਰਨਾਲਾ ਦੌਰੇ ਦੌਰਾਨ, ਰਾਹੁਲ ਨੇ ਇੱਕ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਜਾਂ ਤਾਂ “ਟੀਮ ਵਜੋਂ ਕੰਮ ਕਰਨ ਜਾਂ ਘਰ ਬੈਠਣ ਲਈ ਤਿਆਰ ਰਹਿਣ”।

ਇਸ ਸਬੰਧੀ ਇੱਕ ਸੀਨੀਅਰ ਨੇਤਾ ਨੇ ਕਿਹਾ, “ਰਾਹੁਲ ਗਾਂਧੀ ਸੂਬੇ ਦੇ ਆਗੂਆਂ ਨੂੰ ਏਕਤਾ ਦਾ ਸੰਦੇਸ਼ ਦੇਣਗੇ। ਇਕਜੁਟਤਾ ਲਈ ਕੁਝ ਅਹਿਮ ਫ਼ੈਸਲੇ ਆਉਣ ਵਾਲੇ ਦਿਨਾਂ ਵਿੱਚ ਹੋਣ ਦੀ ਉਮੀਦ ਹੈ। ਹਾਈਕਮਾਂਡ ਨੇ ਪਹਿਲਾਂ ਹੀ ਬਾਗੀ ਨੇਤਾਵਾਂ ਨੂੰ ਦੱਸ ਦਿੱਤਾ ਹੈ ਕਿ ਇਹ ਦਬਾਅ ਹੇਠ ਕੰਮ ਨਹੀਂ ਕਰੇਗੀ ਅਤੇ ਅਜਿਹਾ ਫ਼ੈਸਲਾ ਲਵੇਗੀ ਜੋ ਜ਼ਮੀਨੀ ਹਕੀਕਤ ਨਾਲ ਮੇਲ ਖਾਂਦਾ ਹੋਵੇ।”

ਲਗਪਗ ਸਾਰੇ ਬਾਗੀ ਨੇਤਾ – ਜਿਨ੍ਹਾਂ ਵਿੱਚ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ, ਧਰਮਵੀਰ ਗਾਂਧੀ, ਸ਼ੇਰ ਸਿੰਘ ਘੁਬਾਇਆ ਅਤੇ ਰਾਣਾ ਗੁਰਜੀਤ ਸ਼ਾਮਲ ਹਨ – ਪਿਛਲੇ ਕੁਝ ਹਫ਼ਤਿਆਂ ਵਿੱਚ ਏ.ਆਈ.ਸੀ.ਸੀ. ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਨੂੰ ਮਿਲ ਚੁੱਕੇ ਹਨ।

Leave a Comment

Advertisment

You May Like This