Code Of Ethics

Download app

Subscribe To Print Edition

Pune murder case: ਮੰਗੇਤਰ ਦੇ ਇਸ਼ਾਰੇ ਤੋਂ ਬਾਅਦ ਪ੍ਰੇਮੀ ਨੇ ਕੇਤਨ ਨੂੰ ਕਿਲ੍ਹੇ ਤੋਂ ਦਿੱਤਾ ਧੱਕਾ; ਜੋੜੇ ਦੀ ਸਾਜ਼ਿਸ਼ ਦਾ ਪਰਦਾਫਾਸ਼

Pune murder case:  ਪੁਣੇ ਦੇ ਇੱਕ ਰੀਅਲਟਰ ਦੀ ਦਰਦਨਾਕ ਮੌਤ ਦੇ ਮਾਮਲੇ ਵਿੱਚ ਪੁਲੀਸ ਨੇ ਇੱਕ ਹੈਰਾਨੀਜਨਕ ਖੁਲਾਸਾ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੇਤਨ ਅਗਰਵਾਲ ਦਾ ਕਤਲ ਕੋਈ ਹਾਦਸਾ ਨਹੀਂ, ਸਗੋਂ ਉਸਦੀ ਮੰਗੇਤਰ ਸੀਆ ਗੋਇਲ ਅਤੇ ਉਸਦੇ…

featured-img

Pune murder case:  ਪੁਣੇ ਦੇ ਇੱਕ ਰੀਅਲਟਰ ਦੀ ਦਰਦਨਾਕ ਮੌਤ ਦੇ ਮਾਮਲੇ ਵਿੱਚ ਪੁਲੀਸ ਨੇ ਇੱਕ ਹੈਰਾਨੀਜਨਕ ਖੁਲਾਸਾ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੇਤਨ ਅਗਰਵਾਲ ਦਾ ਕਤਲ ਕੋਈ ਹਾਦਸਾ ਨਹੀਂ, ਸਗੋਂ ਉਸਦੀ ਮੰਗੇਤਰ ਸੀਆ ਗੋਇਲ ਅਤੇ ਉਸਦੇ ਪ੍ਰੇਮੀ ਚੇਤਨ ਚੌਧਰੀ ਵੱਲੋਂ ਰਚੀ ਗਈ ਇੱਕ ਡੂੰਘੀ ਸਾਜ਼ਿਸ਼ ਸੀ। ਮੁਲਜ਼ਮਾਂ ਨੇ ਕਤਲ ਨੂੰ ਅੰਜਾਮ ਦੇਣ ਲਈ ਇੱਕ ਅਜਿਹਾ ਘਿਨਾਉਣਾ ਤਰੀਕਾ ਅਪਣਾਇਆ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।

ਇੱਕ ਪੁਲੀਸ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਕੇਤਨ ਅਗਰਵਾਲ ਦੀ ਮੰਗੇਤਰ ਸਿਆ ਗੋਇਲ ਨੇ ਕਥਿਤ ਤੌਰ ‘ਤੇ ਪਹਿਲਾਂ ਤੋਂ ਤੈਅ ਇਸ਼ਾਰਾ ਦਿੱਤਾ, ਜਿਸ ਤੋਂ ਬਾਅਦ ਉਸਦੇ ਪ੍ਰੇਮੀ ਚੇਤਨ ਚੌਧਰੀ ਨੇ 18 ਜੂਨ ਨੂੰ ਉਸ ਨੂੰ ਲੋਹਗੜ੍ਹ ਕਿਲ੍ਹੇ ਤੋਂ ਧੱਕਾ ਦੇ ਕੇ ਮਾਰ ਦਿੱਤਾ।

ਪੁਲੀਸ ਨੇ ਦੱਸਿਆ ਕਿ ਦੋਵਾਂ ਨੇ ਫਰਾਰ ਹੋਣ ਦੀ ਬਜਾਏ ਅਗਰਵਾਲ ਨੂੰ ਮਾਰਨ ਦਾ ਫੈਸਲਾ ਕੀਤਾ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਭੱਜਣ ਨਾਲ ਉਨ੍ਹਾਂ ਦੇ ਪਰਿਵਾਰਾਂ ਦੀ ਬਦਨਾਮੀ ਹੋਵੇਗੀ।

ਜਾਂਚ ਦਾ ਹਿੱਸਾ ਰਹੇ ਇੱਕ ਪੁਲੀਸ ਅਧਿਕਾਰੀ ਨੇ ਕਿਹਾ, “ਸ਼ੁਰੂ ਵਿੱਚ, ਦੋਵਾਂ ਨੇ ਇੱਕ ਦੂਜੇ ‘ਤੇ ਦੋਸ਼ ਮੜ੍ਹਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਸੀਆ ਨੇ ਅੰਤ ਵਿੱਚ ਮੰਨਿਆ ਕਿ ਉਸ ਨੇ ਸਾਜ਼ਿਸ਼ ਰਚੀ ਸੀ ਅਤੇ ਚੇਤਨ ਵੀ ਯੋਜਨਾ ਬਣਾਉਣ ਵਿੱਚ ਸ਼ਾਮਲ ਸੀ।”

ਅਧਿਕਾਰੀ ਨੇ ਦੱਸਿਆ ਕਿ ਚੌਧਰੀ (22) ਨੇ ਸ਼ੁਰੂ ਵਿੱਚ ਦਾਅਵਾ ਕੀਤਾ ਸੀ ਕਿ ਉਹ ਕਿਲ੍ਹੇ ਵਿੱਚ ਮੌਜੂਦ ਸੀ ਪਰ ਉਸ ਜਗ੍ਹਾ ਨਹੀਂ ਗਿਆ ਜਿੱਥੇ ਅਗਰਵਾਲ (25) ਨੂੰ ਚੱਟਾਨ ਤੋਂ ਹੇਠਾਂ ਧੱਕਾ ਦਿੱਤਾ ਗਿਆ ਸੀ ਅਤੇ ਉਸ ਨੂੰ ਨਹੀਂ ਪਤਾ ਸੀ ਕਿ ਅਸਲ ਵਿੱਚ ਕੀ ਹੋਇਆ ਸੀ।

ਉਨ੍ਹਾਂ ਕਿਹਾ, “ਹਾਲਾਂਕਿ, ਇਹ ਸਪੱਸ਼ਟ ਸੀ ਕਿ ਉਹ ਝੂਠ ਬੋਲ ਰਿਹਾ ਸੀ’’ਅਤੇ ਅੱਗੇ ਦੱਸਿਆ ਕਿ ਦੋਵਾਂ ਨੇ ਅੰਤ ਵਿੱਚ ਆਪਣੀਆਂ ਭੂਮਿਕਾਵਾਂ ਨੂੰ ਸਵੀਕਾਰ ਕਰ ਲਿਆ ਅਤੇ ਘਟਨਾਵਾਂ ਦਾ ਪੂਰਾ ਵੇਰਵਾ ਦਿੱਤਾ।

ਯੋਜਨਾ ਅਨੁਸਾਰ ਗੋਇਲ (20) ਨੇ ਬੈਠ ਕੇ ਇਸ਼ਾਰਾ ਦੇਣਾ ਸੀ, ਜਿਸ ਤੋਂ ਬਾਅਦ ਚੌਧਰੀ ਨੇ ਆ ਕੇ ਅਣਜਾਣ ਅਗਰਵਾਲ ਨੂੰ ਮੌਤ ਦੇ ਮੂੰਹ ਵਿੱਚ ਧੱਕਾ ਦੇਣਾ ਸੀ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਯੋਜਨਾ ਨੂੰ ਬਿਲਕੁਲ ਉਸੇ ਤਰ੍ਹਾਂ ਅੰਜਾਮ ਦਿੱਤਾ।

ਅਧਿਕਾਰੀ ਨੇ ਕਿਹਾ, “ਉਨ੍ਹਾਂ ਨੇ ਸਾਨੂੰ ਦੱਸਿਆ ਹੈ ਕਿ ਕੀ ਹੋਇਆ ਅਤੇ ਕਿਵੇਂ ਹੋਇਆ। ਕੇਤਨ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਕੀ ਹੋਣ ਵਾਲਾ ਹੈ। ਉਸ ਨੂੰ ਕੁਝ ਵੀ ਸਮਝ ਆਉਣ ਤੋਂ ਪਹਿਲਾਂ ਹੀ ਖੱਡ ਵਿੱਚ ਧੱਕਾ ਦੇ ਦਿੱਤਾ ਗਿਆ।”

ਪੁਲੀਸ ਨੇ ਦੋਵਾਂ ਨੂੰ ਇਹ ਵੀ ਪੁੱਛਿਆ ਕਿ ਉਨ੍ਹਾਂ ਨੇ ਕਿਸੇ ਬੇਕਸੂਰ ਵਿਅਕਤੀ ਦਾ ਕਤਲ ਕਰਨ ਦੀ ਬਜਾਏ ਫਰਾਰ ਹੋਣਾ ਕਿਉਂ ਨਹੀਂ ਚੁਣਿਆ। ਅਧਿਕਾਰੀ ਨੇ ਦੱਸਿਆ, “ਉਨ੍ਹਾਂ ਕਿਹਾ ਕਿ ਫਰਾਰ ਹੋਣ ਨਾਲ ਉਨ੍ਹਾਂ ਦੇ ਪਰਿਵਾਰਾਂ ਦੀ ਬਦਨਾਮੀ ਹੁੰਦੀ।”

ਪੁਲੀਸ ਨੇ ਪਹਿਲਾਂ ਦੱਸਿਆ ਸੀ ਕਿ ਮੁਲਜ਼ਮ ਅਗਰਵਾਲ ਨੂੰ ਦੋ ਵਾਰ ਲੋਹਗੜ੍ਹ ਕਿਲ੍ਹੇ ਲੈ ਗਏ ਸਨ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਹਰ ਵਾਰ ਯੋਜਨਾ ਨਾਕਾਮ ਰਹੀ। ਕੇਤਨ ਅਗਰਵਾਲ ਅਤੇ ਸਿਆ ਗੋਇਲ ਦਾ ਵਿਆਹ ਨਵੰਬਰ ਵਿੱਚ ਰਾਜਸਥਾਨ ਦੇ ਉਦੈਪੁਰ ਦੇ ਇੱਕ ਮਹਿਲ ਵਿੱਚ ਹੋਣਾ ਸੀ, ਪਰ ਗੋਇਲ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਸੀਆ ਗੋਇਲ ਦੇ ਪਿਤਾ ਨੇ ਮੁਲਜ਼ਮਾਂ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕਰਦਿਆਂ ਕਿਹਾ ਕਿ ਜਿਹੜਾ ਵੀ ਵਿਅਕਤੀ ਇਸ ਅਪਰਾਧ ਲਈ ਜ਼ਿੰਮੇਵਾਰ ਹੈ, ਭਾਵੇਂ ਉਹ ਉਸਦੀ ਆਪਣੀ ਧੀ ਹੀ ਕਿਉਂ ਨਾ ਹੋਵੇ, ਉਸਨੂੰ ਵੀ ਉਸੇ ਤਰ੍ਹਾਂ ਕਿਲ੍ਹੇ ਤੋਂ ਹੇਠਾਂ ਸੁੱਟਿਆ ਜਾਣਾ ਚਾਹੀਦਾ ਹੈ ਜਿਵੇਂ ਕੇਤਨ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ।

ਉਨ੍ਹਾਂ ਕਿਹਾ, “ਕੇਤਨ ਮੇਰੇ ਲਈ ਪੁੱਤਰ ਵਰਗਾ ਸੀ, ਅਤੇ ਇਸ ਨੁਕਸਾਨ ਨੇ ਸਾਡੇ ਦੋਵਾਂ ਪਰਿਵਾਰਾਂ ਨੂੰ ਤੋੜ ਦਿੱਤਾ ਹੈ। ਅਸੀਂ ਵਿਆਹ ਲਈ ਉਤਸ਼ਾਹ ਨਾਲ ਤਿਆਰੀਆਂ ਕਰ ਰਹੇ ਸੀ।”

ਉਨ੍ਹਾਂ ਕਿਹਾ, “ਜੋ ਵੀ ਹੋਇਆ ਹੈ ਉਹ ਬਹੁਤ ਦੁਖਦਾਈ ਹੈ। ਅੱਜ ਵੀ ਅਸੀਂ ਇਸ ਗੱਲ ‘ਤੇ ਵਿਸ਼ਵਾਸ ਨਹੀਂ ਕਰ ਪਾ ਰਹੇ ਹਾਂ।”

ਗੋਇਲ ਦੇ ਪਿਤਾ ਨੇ ਅਗਰਵਾਲ ਦੇ ਪਿਤਾ ਵੱਲੋਂ ਲਗਾਏ ਗਏ ਇਸ ਦੋਸ਼ ਦਾ ਵੀ ਖੰਡਨ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਤੋਂ ਕੁਝ ਤੱਥ ਲੁਕਾਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਿਸ਼ਤੇ ਵਿੱਚ ਕਿਸੇ ਵੀ ਮੁਸ਼ਕਲ ਜਾਂ ਉਨ੍ਹਾਂ ਦੀ ਧੀ ਦੇ ਕਿਸੇ ਤੀਜੇ ਵਿਅਕਤੀ ਨਾਲ ਸਬੰਧਾਂ ਦਾ ਕੋਈ ਅੰਦਾਜ਼ਾ ਨਹੀਂ ਸੀ।

ਗੋਇਲ ਦੇ ਪਿਤਾ ਨੇ ਕਿਹਾ ਕਿ ਸਿਆ ਇੱਕ ਸਧਾਰਨ ਕੁੜੀ ਸੀ ਜੋ ਹਮੇਸ਼ਾ ਆਪਣੇ ਆਉਣ ਵਾਲੇ ਵਿਆਹ ਨੂੰ ਲੈ ਕੇ ਖੁਸ਼ ਦਿਖਾਈ ਦਿੰਦੀ ਸੀ।

Advertisment

You May Like This