Code Of Ethics

Download app

Subscribe To Print Edition

NEET Re-Exam Punjab: ਸਖ਼ਤ ਪਹਿਰੇ ਹੇਠ ‘ਨੀਟ’ ਪ੍ਰੀਖਿਆ ਸ਼ੁਰੂ, ਕੇਂਦਰਾਂ ’ਤੇ ਪੜਤਾਲ ਮਗਰੋਂ ਮਿਲਿਆ ਦਾਖ਼ਲਾ

featured-img

NEET Re-Exam Punjab: ਨੈਸ਼ਨਲ ਅਲਿਜੀਬਲ ਕਮ ਐਂਟਰੈਂਸ ਟੈਸਟ (ਨੀਟ) ਦੀ ਮੁੜ ਪ੍ਰੀਖਿਆ ਅੱਜ ਪੰਜਾਬ ਤੇ ਚੰਡੀਗੜ੍ਹ ਵਿਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਈ ਜਾਵੇਗੀ। ਇਹ ਪ੍ਰੀਖਿਆ ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਦੁਪਹਿਰ ਦੋ ਵਜੇ ਤੋਂ ਸ਼ਾਮ ਸਵਾ ਪੰਜ ਵਜੇ ਤਕ ਕਰਵਾਈ ਜਾ ਰਹੀ ਹੈ, ਜਿਸ ਲਈ ਵਿਦਿਆਰਥੀ ਸਵੇਰ 11 ਵਜੇ ਤੋਂ ਦੁਪਹਿਰ ਡੇਢ ਵਜੇ ਤਕ ਕੇਂਦਰ ਵਿਚ ਦਾਖਲ ਹੋ ਸਕਦੇ ਹਨ। ਦੁਪਹਿਰ ਡੇਢ ਵਜੇ ਤੋਂ ਬਾਅਦ ਗੇਟ ਬੰਦ ਕਰ ਦਿੱਤੇ ਜਾਣਗੇ। ਚੰਡੀਗੜ੍ਹ ਵਿਚ ਇਸ ਪ੍ਰੀਖਿਆ ਦੇ ਸੱਤ ਸੈਂਟਰ ਬਣਾਏ ਗਏ ਹਨ ਜਦਕਿ ਪੰਜਾਬ ਦੇ 16 ਜ਼ਿਲ੍ਹਿਆਂ ਵਿਚ ਪੌਣੇ ਦੋ ਸੌ ਦੇ ਕਰੀਬ ਸੈਂਟਰ ਹਨ।

ਸਵੇਰ ਤੋਂ ਹੀ ਪੁਲੀਸ ਤਾਇਨਾਤ

ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-18, 19, 26, 46 ਅਤੇ ਕੇਂਦਰੀ ਵਿਦਿਆਲਿਆ-29, 31, 47 ਵਿਚ ਸੈਂਟਰ ਬਣਾਏ ਗਏ ਹਨ ਜਿਨ੍ਹਾਂ ਵਿਚ ਸਵੇਰ ਤੋਂ ਹੀ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਸੈਂਟਰਾਂ ਦੀ ਜਾਣਕਾਰੀ ਵਿਦਿਆਰਥੀਆਂ ਦੇ ਐਡਮਿਟ ਕਾਰਡ ’ਤੇ ਦਿੱਤੀ ਗਈ ਹੈ। ਇਸ ਪ੍ਰੀਖਿਆ ਵਿਚ ਸਥਾਨਕ ਪੁਲੀਸ ਤੋਂ ਇਲਾਵਾ ਏਜੰਸੀ ਦੇ ਨੁਮਾਇੰਦੇ ਵੀ ਤਾਇਨਾਤ ਕੀਤੇ ਗਏ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਨਕਲ ਨੂੰ ਰੋਕਿਆ ਜਾ ਸਕੇ।ਇਸ ਵਾਰ ਪ੍ਰੀਖਿਆ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਪ੍ਰਸ਼ਾਸਨਿਕ ਪੱਧਰ ’ਤੇ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪ੍ਰੀਖਿਆ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਦੀ ਸਿੱਧੀ ਦੇਖਰੇਖ ਹੇਠ ਇਹ ਪ੍ਰੀਖਿਆ ਹੋ ਰਹੀ ਹੈ।- ਸੁਖਵਿੰਦਰ ਪਾਲ ਸੋਢੀ

ਸੁਰੱਖਿਆ ਬਣਾਉਣ ਲਈ ਸੈਂਟਰਾਂ ਉੱਤੇ ਸਥਾਨਕ ਪੁਲੀਸ ਦੇ ਨਾਲ-ਨਾਲ ਕੇਂਦਰੀ ਰਿਜ਼ਰਵ ਪੁਲੀਸ ਬਲ (CRPF) ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਪ੍ਰੀਖਿਆ ਸਮੱਗਰੀ (ਕੁਐਸਚਨ ਪੇਪਰ ਅਤੇ ਓ.ਐਮ.ਆਰ. ਸ਼ੀਟਾਂ) ਨੂੰ ਕਸਟੋਡੀਅਨ ਬੈਂਕਾਂ ਤੋਂ ਪ੍ਰੀਖਿਆ ਕੇਂਦਰਾਂ ਤੱਕ ਲਿਜਾਣ ਲਈ ਵਿਸ਼ੇਸ਼ ਸੁਰੱਖਿਅਤ ਵਾਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਵਾਹਨਾਂ ਦੀ ਸੁਰੱਖਿਆ ਲਈ ਪੁਲੀਸ ਅਤੇ CRPF ਦੇ ਹਥਿਆਰਬੰਦ ਜਵਾਨ ਨਾਲ ਰਹਿਣਗੇ ਅਤੇ ਹਰ ਇੱਕ ਵਾਹਨ ਨੂੰ ਪੂਰੀ ਸੁਰੱਖਿਆ ਦੇ ਨਾਲ ਐਸਕਾਰਟ ਕਰਕੇ ਸੈਂਟਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

NEET Aspirant Suicide: ਪ੍ਰੀਖਿਆ ਦੇ ਦਬਾਅ ਨੇ ਲਈ ਇੱਕ ਹੋਰ ਜਾਨ: ਹੈਦਰਾਬਾਦ ‘ਚ ‘ਨੀਟ’ ਪ੍ਰੀਖਿਆਰਥਣ ਵੱਲੋਂ ਖ਼ੁਦਕੁਸ਼ੀ

J

ਦੇਸ਼ ਭਰ ਵਿੱਚ ਮੈਡੀਕਲ ਪੜ੍ਹਾਈ ਦੇ ਦਾਖ਼ਲੇ ਲਈ ਲਈ ਜਾਣ ਵਾਲੀ ‘ਨੀਟ’ (NEET) ਪ੍ਰੀਖਿਆ ਦੇ ਵਧ ਰਹੇ ਮਾਨਸਿਕ ਦਬਾਅ ਕਾਰਨ ਇੱਕ ਹੋਰ ਲੜਕੀ ਵੱਲੋਂ ਮੌਤ ਨੂੰ ਗਲੇ ਲਗਾਉਣ ਦਾ ਬੇਹੱਦ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਹੈਦਰਾਬਾਦ ਦੇ ਮਿਆਪੁਰ ਇਲਾਕੇ ਵਿੱਚ ਇੱਕ 19 ਸਾਲਾ ‘ਨੀਟ’ ਪ੍ਰੀਖਿਆਰਥਣ ਨੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਸਥਾਨਕ ਪੁਲੀਸ ਅਧਿਕਾਰੀ ਨੇ ਮੁਢਲੀ ਜਾਂਚ ਦੇ ਆਧਾਰ ’ਤੇ ਦੱਸਿਆ ਕਿ ਇਹ ਲੜਕੀ ਇੱਥੇ ਇੱਕ ਅਪਾਰਟਮੈਂਟ ਵਿੱਚ ਆਪਣੀਆਂ ਭੈਣਾਂ ਨਾਲ ਰਹਿ ਰਹੀ ਸੀ ਅਤੇ ਉਸ ਨੇ ਸ਼ਨੀਵਾਰ ਨੂੰ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁਤਾਬਕ ਮੌਕੇ ਤੋਂ ਇੱਕ ਖ਼ੁਦਕੁਸ਼ੀ ਨੋਟ (ਸੂਸਾਈਡ ਨੋਟ) ਵੀ ਬਰਾਮਦ ਹੋਇਆ ਹੈ, ਜੋ ਕਥਿਤ ਤੌਰ ’ਤੇ ਮ੍ਰਿਤਕਾ ਵੱਲੋਂ ਹੀ ਲਿਖਿਆ ਗਿਆ ਹੈ। ਇਸ ਨੋਟ ਵਿੱਚ ਉਸ ਨੇ ਸਾਫ਼ ਲਿਖਿਆ ਹੈ ਕਿ ‘ਉਸ ਦੀ ਮੌਤ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ।’ ਪੁਲੀਸ ਪ੍ਰਸ਼ਾਸਨ ਨੂੰ ਸ਼ੱਕ ਹੈ ਕਿ ਦੇਸ਼ ਭਰ ਵਿੱਚ ਅੱਜ ਐਤਵਾਰ ਨੂੰ ਹੋਣ ਵਾਲੀ ‘ਨੀਟ’ ਦੀ ਮੁੜ ਪ੍ਰੀਖਿਆ (Re-exam) ਨੂੰ ਲੈ ਕੇ ਲੜਕੀ ਕਾਫ਼ੀ ਦਿਨਾਂ ਤੋਂ ਗੰਭੀਰ ਮਾਨਸਿਕ ਤਣਾਅ ਅਤੇ ਦਬਾਅ ਹੇਠ ਸੀ। ਪਿਛਲੇ ਦਿਨੀਂ ਪੇਪਰਾਂ ਨੂੰ ਲੈ ਕੇ ਹੋਏ ਵਿਵਾਦ ਅਤੇ ਦੁਬਾਰਾ ਪ੍ਰੀਖਿਆ ਦੇਣ ਦੇ ਬੋਝ ਨੂੰ ਉਹ ਬਰਦਾਸ਼ਤ ਨਹੀਂ ਕਰ ਸਕੀ, ਜਿਸ ਕਾਰਨ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕ ਲਿਆ। ਪੁਲੀਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।-ਪੀਟੀਆਈ

NEET Re-Exam Punjab: ਸ੍ਰੀ ਮੁਕਤਸਰ ਸਾਹਿਬ ਵਿਖੇ ਸਖ਼ਤ ਪਹਿਰੇ ਹੇਠ ‘ਨੀਟ’ ਪ੍ਰੀਖਿਆ ਸ਼ੁਰੂ, ਕੇਂਦਰਾਂ ’ਤੇ ਪੜਤਾਲ ਮਗਰੋਂ ਮਿਲਿਆ ਦਾਖ਼ਲਾ

NEET Re-Exam Punjab: ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇੱਥੋਂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਨੀਟ (NEET) ਪ੍ਰੀਖਿਆ ਸ਼ੁਰੂ ਹੋ ਗਈ ਹੈ। ਪ੍ਰੀਖਿਆਰਥੀਆਂ ਦਾ ਦਾਖ਼ਲਾ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਡੇਢ ਵਜੇ ਤੱਕ ਸੀ। ਪ੍ਰੀਖਿਆਰਥੀਆਂ ਨੂੰ ਰੋਲ ਨੰਬਰ ਕਾਰਡ, ਆਧਾਰ ਕਾਰਡ ਅਤੇ ਫੋਟੋ ਤੋਂ ਬਿਨਾਂ ਕੋਈ ਵੀ ਹੋਰ ਕਾਗਜ਼ ਜਾਂ ਲਿਫ਼ਾਫ਼ਾ ਅੰਦਰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪ੍ਰੀਖਿਆਰਥੀਆਂ ਦੇ ਪ੍ਰੀਖਿਆ ਕੇਂਦਰ ਅੰਦਰ ਦਾਖ਼ਲ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਉਨ੍ਹਾਂ ਦੀ ਮਸ਼ੀਨੀ ਪੜਤਾਲ (ਬਾਇਓਮੀਟ੍ਰਿਕ/ਮੈਟਲ ਡਿਟੈਕਟਰ ਰਾਹੀਂ ਚੈਕਿੰਗ) ਕੀਤੀ ਗਈ ਅਤੇ ਉਸ ਤੋਂ ਬਾਅਦ ਉਹ ਆਪੋ-ਆਪਣੇ ਅਲਾਟ ਕੀਤੇ ਰੋਲ ਨੰਬਰਾਂ ’ਤੇ ਬੈਠ ਗਏ। ਇਹ ਪ੍ਰੀਖਿਆ ਦੁਪਹਿਰ 2 ਵਜੇ ਸ਼ੁਰੂ ਹੋਣੀ ਤੈਅ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਕਈ ਪ੍ਰੀਖਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੀ ਪ੍ਰੀਖਿਆ ਸਮੇਂ ਪੂਰੀ ਤਿਆਰੀ ਕੀਤੀ ਹੋਈ ਸੀ, ਪਰ ਅਚਾਨਕ ਪੇਪਰ ਰੱਦ ਹੋ ਜਾਣ ਕਾਰਨ ਉਨ੍ਹਾਂ ਲਈ ਕਾਫ਼ੀ ਦੁਬਿਧਾ ਖੜ੍ਹੀ ਹੋ ਗਈ ਸੀ। ਕਈ ਪ੍ਰੀਖਿਆਰਥੀਆਂ ਨੇ ਇਸ ਦੌਰਾਨ ਕੋਚਿੰਗ ਦੁਬਾਰਾ ਲਈ ਅਤੇ ਕਈਆਂ ਨੇ ਸੈਲਫ਼ ਸਟੱਡੀ (ਖ਼ੁਦ) ਰਾਹੀਂ ਆਪਣੀ ਤਿਆਰੀ ਮੁਕੰਮਲ ਕੀਤੀ ਹੈ।-ਗੁਰਸੇਵਕ ਸਿੰਘ ਪ੍ਰੀਤ

Advertisment

You May Like This