Code Of Ethics

Download app

Subscribe To Print Edition

ਸੀਜ਼ਨ ਦਾ ਪਹਿਲਾ ਮੀਂਹ ਵੀ ਨਾ ਸਹਾਰ ਸਕਿਆ Halwara Airport

ਆਪਣੇ ਉਦਘਾਟਨ ਤੋਂ ਬਾਅਦ ਮਹੀਨਿਆਂ ਤੱਕ ਚਰਚਾ ਵਿੱਚ ਰਹਿਣ ਵਾਲਾ ਨਵਾਂ ਹਲਵਾਰਾ ਕੌਮਾਂਤਰੀ ਹਵਾਈ ਅੱਡਾ ਹੁਣ ਵਿਵਾਦਾਂ ਵਿੱਚ ਆ ਗਿਆ ਹੈ। ਦਰਅਸਲ ਸੀਜਨ ਦੇ ਪਹਿਲੇ ਮੀਂਹ ਨੇ ਕਥਿਤ ਤੌਰ ‘ਤੇ ਟਰਮੀਨਲ ਬਿਲਡਿੰਗ ਦੇ ਨਿਰਮਾਣ ਵਿੱਚ ਗੰਭੀਰ ਖਾਮੀਆਂ ਨੂੰ ਉਜਾਗਰ ਕਰ…

featured-img

ਆਪਣੇ ਉਦਘਾਟਨ ਤੋਂ ਬਾਅਦ ਮਹੀਨਿਆਂ ਤੱਕ ਚਰਚਾ ਵਿੱਚ ਰਹਿਣ ਵਾਲਾ ਨਵਾਂ ਹਲਵਾਰਾ ਕੌਮਾਂਤਰੀ ਹਵਾਈ ਅੱਡਾ ਹੁਣ ਵਿਵਾਦਾਂ ਵਿੱਚ ਆ ਗਿਆ ਹੈ। ਦਰਅਸਲ ਸੀਜਨ ਦੇ ਪਹਿਲੇ ਮੀਂਹ ਨੇ ਕਥਿਤ ਤੌਰ ‘ਤੇ ਟਰਮੀਨਲ ਬਿਲਡਿੰਗ ਦੇ ਨਿਰਮਾਣ ਵਿੱਚ ਗੰਭੀਰ ਖਾਮੀਆਂ ਨੂੰ ਉਜਾਗਰ ਕਰ ਦਿੱਤਾ ਹੈ। ਇਸ ਟਰਮੀਨਲ ਇਮਾਰਤ ਨੂੰ ਬਣਾਉਣ ‘ਤੇ ਲਗਪਗ 27 ਕਰੋੜ ਰੁਪਏ ਖ਼ਰਚ ਹੋਏ ਸਨ, ਜਦਕਿ ਇਸ ਪੂਰੇ ਪ੍ਰੋਜੈਕਟ ਦੀ ਕੁੱਲ ਲਾਗਤ 54 ਕਰੋੜ ਰੁਪਏ ਸੀ।

ਸ਼ਨਿੱਚਰਵਾਰ ਨੂੰ ਪਏ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਟਰਮੀਨਲ ਬਿਲਡਿੰਗ ਦੇ ਕੁਝ ਹਿੱਸਿਆਂ ਨੂੰ ਨੁਕਸਾਨ ਪਹੁੰਚਿਆ, ਜਿਸ ਵਿੱਚ ਡਿਪਾਰਚਰ (ਰਵਾਨਗੀ) ਏਰੀਆ ਅਤੇ ਟਿਕਟ ਕਾਊਂਟਰਾਂ ਦੇ ਨੇੜੇ ਦੀ ਜਗ੍ਹਾ ਸ਼ਾਮਲ ਹੈ। ਇਸ ਦੌਰਾਨ ਫਾਲਸ ਸੀਲਿੰਗ, ਛੱਤ ਦੇ ਪੈਨਲ ਅਤੇ ਸਜਾਵਟ ਲਈ ਬਣੇ ਢਾਂਚੇ ਦੇ ਕੁਝ ਹਿੱਸੇ ਕਥਿਤ ਤੌਰ ’ਤੇ ਹੇਠਾਂ ਡਿੱਗ ਗਏ, ਜਦਕਿ ਇਮਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਪਾਣੀ ਟਿਪਕਣ (ਲੀਕ ਹੋਣ) ਦੀ ਵੀ ਖ਼ਬਰ ਹੈ। ਇਸ ਘਟਨਾ ਨੇ ਹਵਾਈ ਅੱਡੇ ਦੇ ਨਿਰਮਾਣ ਵਿੱਚ ਵਰਤੇ ਗਏ ਸਾਮਾਨ ਅਤੇ ਗੁਣਵੱਤਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਸ ਹਵਾਈ ਅੱਡੇ ਦਾ ਹਾਲ ਹੀ ਵਿੱਚ ਬੜੀ ਧੂਮ-ਧਾਮ ਨਾਲ ਉਦਘਾਟਨ ਕੀਤਾ ਗਿਆ ਸੀ ਅਤੇ ਪੰਜਾਬ ਲਈ ਇੱਕ ਵੱਡੇ ਬੁਨਿਆਦੀ ਢਾਂਚੇ ਦੇ ਮੀਲ ਪੱਥਰ ਵਜੋਂ ਪੇਸ਼ ਕੀਤਾ ਗਿਆ ਸੀ। ਹਾਲਾਂਕਿ, ਸੀਜ਼ਨ ਦੀ ਪਹਿਲੀ ਬਾਰਸ਼ ਦੌਰਾਨ ਹੋਏ ਨੁਕਸਾਨ ਨੇ ਲੋਕ ਨਿਰਮਾਣ ਵਿਭਾਗ (PWD) ਦੁਆਰਾ ਕੀਤੇ ਗਏ ਕੰਮ ਦੀ ਗੁਣਵੱਤਾ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜੋ ਕਿ ਟਰਮੀਨਲ ਬਿਲਡਿੰਗ ਦੇ ਨਿਰਮਾਣ ਲਈ ਜ਼ਿੰਮੇਵਾਰ ਸੀ।

ਹਲਵਾਰਾ ਹਵਾਈ ਅੱਡੇ ਦੇ ਡਾਇਰੈਕਟਰ ਜਗੀਰ ਸਿੰਘ ਨੇ ਦੱਸਿਆ ਕਿ ਇਹ ਨੁਕਸਾਨ ਇਲਾਕੇ ਵਿੱਚ ਆਏ ਤੇਜ਼ ਤੂਫ਼ਾਨ ਅਤੇ ਮੀਂਹ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ ਜੋ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।

ਉੱਥੇ ਹੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ADC) ਜਗਰਾਉਂ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ, “ਮੈਂ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਨੁਕਸਾਨੇ ਗਏ ਹਿੱਸਿਆਂ ਦੀ ਤੁਰੰਤ ਮੁਰੰਮਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।”

ਇਸ ਘਟਨਾਕ੍ਰਮ ‘ਤੇ ਪ੍ਰਤੀਕਰਮ ਦਿੰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ‘ਤੇ ਹਵਾਈ ਅੱਡੇ ਦੇ ਨੁਕਸਾਨੇ ਗਏ ਹਿੱਸਿਆਂ ਦੀ ਇੱਕ ਵੀਡੀਓ ਸਾਂਝੀ ਕੀਤੀ ਅਤੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਟਰਮੀਨਲ ਦੀ ਇਮਾਰਤ ਮਾਨਸੂਨ ਦੀ ਪਹਿਲੀ ਬਾਰਸ਼ ਵੀ ਝੱਲਣ ਵਿੱਚ ਅਸਫਲ ਰਹੀ ਹੈ। ਉਨ੍ਹਾਂ ਨੇ ਨਿਰਮਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ

Advertisment

You May Like This