Code Of Ethics

Download app

Subscribe To Print Edition

ਗੁਰਦਾਸਪੁਰ ਦੇ ਚਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਪੰਜਾਬ ਉਲ ਖਾਲਿਸਤਾਨ ਨਾਮ ਦੇ ਇੱਕ ਸੰਗਠਨ ਵੱਲੋਂ ਗੁਰਦਾਸਪੁਰ ਦੇ ਚਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ । ਜਿਨਾਂ ਸਕੂਲਾਂ ਨੂੰ ਈਮੇਲ ਰਾਂਹੀ ਇਹ ਧਮਕੀ ਮਿਲੀ ਉਨ੍ਹਾਂ ਵਿੱਚ ਜੀਆ ਲਾਲ ਮਿੱਤਲ ਡੀਏਵੀ ਪਬਲਿਕ ਸਕੂਲ ਗੁਰਦਾਸਪੁਰ ਟ੍ਰਿਨਿਟੀ…

featured-img

ਪੰਜਾਬ ਉਲ ਖਾਲਿਸਤਾਨ ਨਾਮ ਦੇ ਇੱਕ ਸੰਗਠਨ ਵੱਲੋਂ ਗੁਰਦਾਸਪੁਰ ਦੇ ਚਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ । ਜਿਨਾਂ ਸਕੂਲਾਂ ਨੂੰ ਈਮੇਲ ਰਾਂਹੀ ਇਹ ਧਮਕੀ ਮਿਲੀ ਉਨ੍ਹਾਂ ਵਿੱਚ ਜੀਆ ਲਾਲ ਮਿੱਤਲ ਡੀਏਵੀ ਪਬਲਿਕ ਸਕੂਲ ਗੁਰਦਾਸਪੁਰ ਟ੍ਰਿਨਿਟੀ ਪਬਲਿਕ ਸਕੂਲ, ਗੁਰਦਾਸਪੁਰ, ਜਵਾਹਰ ਨਵੋਦੇਯ ਵਿਦਿਆਲੇ, ਦਬੂੜੀ ਅਤੇ ਗੁਰਦਾਸਪੁਰ ਪਬਲਿਕ ਸਕੂਲ ਸ਼ਾਮਲ ਹਨ।

ਧਮਕੀ ਮਿਲਣ ਮਗਰੋਂ ਇਹਨਾਂ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਅਤੇ ਪੁਲੀਸ ਇਹਨਾਂ ਸਕੂਲਾਂ ਵਿੱਚ ਜਾਂਚ ਕਰ ਰਹੀ ਹੈ। ਈਮੇਲ ਵਿੱਚ ਲਿਖਿਆ ਗਿਆ ਹੈ ਕਿ ਇਹਨਾਂ ਸਕੂਲਾਂ ਵਿੱਚ ਦੁਪਹਿਰ 1: 11 ਮਿੰਟ ਤੇ ਬੰਬ ਧਮਾਕੇ ਕੀਤੇ ਜਾਣਗੇ ਨਾਲ ਹੀ ਹਿਦਾਇਤ ਕੀਤੀ ਗਈ ਹੈ ਕਿ 26 ਜਨਵਰੀ ਦਾ ਸਮਾਗਮ ਕਿਸੇ ਵੀ ਸਕੂਲ ਵਿੱਚ ਤਿਰੰਗਾ ਫਹਿਰਾ ਕੇ ਨਾਂ ਮਨਾਇਆ ਜਾਵੇ ਕਿਉਂਕਿ ਇਸ ਤਿਰੰਗੇ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ।

Advertisment