Code Of Ethics

Download app

Subscribe To Print Edition

‘ਆਪ’ ਸਰਕਾਰ ਵੇਲੇ ਪੰਜਾਬ ਦਾ ਵਿਕਾਸ ਇਸ਼ਤਿਹਾਰਾਂ ਤੱਕ ਸੀਮਤ : ਭੱਠਲ

ਸਾਬਕਾ ਮੁੱਖ ਮੰਤਰੀ ਨੇ ਸੂਬਾ ਸਰਕਾਰ ਨੂੰ ਘੇਰਿਆ

featured-img

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਲੰਬੀ ਚੁੱਪੀ ਤੋੜਦਿਆਂ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਪੰਜਾਬ ਦਾ ਵਿਕਾਸ ਇਸ਼ਤਿਹਾਰਾਂ ਤੱਕ ਹੀ ਸੀਮਤ ਰਹਿ ਗਿਆ ਹੈ।

ਹਾਲਾਂਕਿ ਪੰਜਾਬ ਸਰਕਾਰ ਵੱਲੋਂ ਬਾਬਾ ਹੀਰਾ ਸਿੰਘ ਭੱਠਲ ਤਕਨੀਕੀ ਕਾਲਜ ਲਹਿਰਾਗਾਗਾ ਨੂੰ ਮੈਡੀਕਲ ਕਾਲਜ ਅਤੇ ਵੱਡੇ ਹਸਪਤਾਲ ਵਿਚ ਤਬਦੀਲ ਕਰਨ ਦੇ ਐਲਾਨ ਦਾ ਬੀਬੀ ਭੱਠਲ ਨੇ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਸੁਹਿਰਦਤਾ ਨਾਲ ਇਸ ਸੰਸਥਾ ਨੂੰ ਵੱਡੇ ਹਸਪਤਾਲ ਅਤੇ ਮੈਡੀਕਲ ਕਾਲਜ ਵਿਚ ਤਬਦੀਲ ਕਰਦੀ ਹੈ ਤਾਂ ਇਹ ਲੋਕ ਹਿੱਤ ਵਿਚ ਹੋਵੇਗਾ।

ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਕਾਲਜ ਦੇ ਪਿੱਛੇ ਆਮ ਆਦਮੀ ਪਾਰਟੀ ਦਾ ਕੀ ਕੋਈ ਵੱਡਾ ਸਵਾਰਥ ਤਾਂ ਨਹੀਂ ? ਜਿਹੜੀ ਸੁਸਾਇਟੀ ਨੂੰ ਇਹ ਸੰਸਥਾ ਸੌਂਪੀ ਗਈ, ਕੀ ਉਹ ਸੁਸਾਇਟੀ ਸਹੀ ਵੀ ਹੈ ਜਾਂ ਫਿਰ ਦਿੱਲੀ ਵਾਲਿਆਂ ਵੱਲੋਂ ਫਰਜ਼ੀ ਸੁਸਾਇਟੀ ਖੜ੍ਹੀ ਕਰਕੇ ਲੋਕਾਂ ਦੀ ਅਰਬਾਂ ਰੁਪਏ ਦੀ ਜਾਇਦਾਦ ਹੜੱਪਣ ਦਾ ਢੌਂਗ ਰਚਿਆ ਗਿਆ ਹੈ ? ਉਨ੍ਹਾਂ ਨੇ ਚੰਗਾਲੀਵਾਲਾ ਸ਼ੂਗਰ ਮਿਲ ਦਾ ਜ਼ਿਕਰ ਕਰਦਿਆਂ ਕਿਹਾ ਲੋਕ ਇਸ ਮਾਮਲੇ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੁੰਦੇ।

ਜ਼ਿਕਰਯੋਗ ਹੈ ਕਿ ਪੰਜਾਬ ਕੈਬਨਿਟ ਨੇ ਪਿਛਲੇ ਦਿਨੀਂ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਜੋ ਲੰਬੇ ਸਮੇਂ ਤੋਂ ਬੰਦ ਪਿਆ ਸੀ, ਦੀਆਂ ਇਮਾਰਤਾਂ ਅਤੇ 19 ਏਕੜ 4 ਕਨਾਲ ਜ਼ਮੀਨ ਨੂੰ ਨਾਂਮਾਤਰ ਲੀਜ਼ ’ਤੇ ਜਨਹਿਤ ਸੋਸਾਇਟੀ ਨੂੰ ਅਲਾਟ ਕਰਕੇ ਮੈਡੀਕਲ ਕਾਲਜ ਅਤੇ ਹਸਪਤਾਲ ਬਣਾਉਣ ਦਾ ਫੈਸਲਾ ਲਿਆ ਹੈ।

ਸਰਕਾਰੀ ਬਿਆਨ ਅਨੁਸਾਰ ਮੈਡੀਕਲ ਕਾਲਜ ਸ਼ੁਰੂ ਵਿੱਚ 50 ਐਮਬੀਬੀਐਸ ਸੀਟਾਂ (ਜਿਨ੍ਹਾਂ ਵਿੱਚੋਂ ਅੱਧੀਆਂ ਸਰਕਾਰ ਨੂੰ ਅਤੇ ਅੱਧੀਆਂ ਘੱਟ ਗਿਣਤੀ ਲਈ ਰਾਖਵੀਆਂ) ਅਤੇ 220 ਬਿਸਤਰਿਆਂ ਵਾਲੇ ਹਸਪਤਾਲ ਨਾਲ ਸ਼ੁਰੂ ਹੋਵੇਗਾ, ਜਿਸ ਨੂੰ 8 ਸਾਲਾਂ ਵਿੱਚ 100 ਸੀਟਾਂ ਅਤੇ 400 ਬਿਸਤਰਿਆਂ ਤੱਕ ਵਧਾਇਆ ਜਾਵੇਗਾ। ਇਸ ਨਾਲ ਮਾਲਵਾ ਖੇਤਰ ਨੂੰ ਬਿਹਤਰ ਸਿਹਤ ਸਹੂਲਤਾਂ ਮਿਲਣਗੀਆਂ ਅਤੇ ਪੁਰਾਣੇ ਇੰਸਟੀਚਿਊਟ ਦੇ 92-93 ਅਧਿਆਪਕਾਂ ਨੂੰ ਹੋਰ ਵਿਭਾਗਾਂ ਵਿੱਚ ਤਬਦੀਲ ਕੀਤਾ ਜਾਵੇਗਾ।

Advertisment