ਸੋਸਾਇਟੀ ਦੇ ਪ੍ਰਬੰਧਕਾਂ ਅਤੇ ਅਧਿਆਪਕਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ
ਕਾਹਨੂੰਵਾਨ 19 ਅਕਤੂਬਰ ( ਕੁਲਦੀਪ ਸਿੰਘ ਜਾਫਲਪੁਰ ) :-
ਜਿਲਾ ਗੁਰਦਾਸਪੁਰ ਦੇ ਬੇਟ ਖੇਤਰ ਦੇ ਪਿੰਡ ਭੂੰਡੇਵਾਲ ਵਿੱਚ ਕੁਝ ਉਦਮੀ ਗੁਰਸਿੱਖਾਂ ਅਤੇ ਇਲਾਕੇ ਦੇ ਗੁਰਮਤਿ ਨਾਲ ਜੁੜੇ ਹੋਏ ਅਧਿਆਪਕ ਸਾਥੀਆਂ ਵੱਲੋਂ ਲਗਭਗ 20 ਤੋਂ ਵੱਧ ਪਿੰਡਾਂ ਦੇ ਵਿਦਿਆਰਥੀਆਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨ ਲਈ ਨਿਰੰਤਰ ਉਹਨਾਂ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਅਤੇ ਸੇਵਾ ਸੋਸਾਇਟੀ ਨਾਲ ਜੁੜੇ ਹੋਏ ਵਿਦਿਆਰਥੀਆਂ ਦੇ ਗੁਰਮਤਿ ਅਤੇ ਇਤਿਹਾਸ ਦੇ ਇਮਤਿਹਾਨ ਵੀ ਲਏ ਜਾਂਦੇ ਹਨ।

ਇਸੇ ਪ੍ਰੋਗਰਾਮ ਤਹਿਤ ਮਾਤਾ ਸਾਹਿਬ ਕੌਰ ਸਿਵਿਲ ਸੁਸਾਇਟੀ ਵੱਲੋਂ ਐਤਵਾਰ ਨੂੰ ਵਿਦਿਆਰਥੀਆਂ ਦੇ ਗੁਰਬਾਣੀ ਕੰਠ ਅਤੇ ਗੁਰਬਾਣੀ ਪੜ੍ਹਨ ਤੋਂ ਇਲਾਵਾ ਸਿੱਖ ਇਤਿਹਾਸ ਸਬੰਧੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਹੋਣਹਾਰ ਵਿਦਿਆਰਥੀਆਂ ਨੇ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ। ਇਹਨਾਂ ਮੁਕਾਬਲਿਆਂ ਵਿੱਚ ਸੀਨੀਅਰ ਵਿਦਿਆਰਥੀਆਂ ਵਿੱਚ ਗੁਰਸੇਵਕ ਸਿੰਘ ਨੇ ਪਹਿਲਾ ਜਸ਼ਨਪ੍ਰੀਤ ਸਿੰਘ ਨੇ ਦੂਸਰਾ ਰਾਜਵੀਰ ਸਿੰਘ ਨੇ ਤੀਸਰਾ, ਹਰਪਾਲ ਸਿੰਘ ਨੇ ਤੀਸਰਾ ਸਾਂਝੇ ਤੌਰ ਤੇ ਇਨਾਮ ਪ੍ਰਾਪਤ ਕੀਤਾ। ਕੁੜੀਆਂ ਸੀਨੀਅਰ ਵਿੱਚ ਰੱਜੀ ਕੌਰ ਨੇ ਪਹਿਲਾ ਤਰਨਜੋਤ ਕੌਰ ਨੇ ਦੂਸਰਾ ਨਵਜੋਤ ਕੌਰ ਨੇ ਤੀਸਰਾ ਅਤੇ ਸੁਖਬੀਰ ਕੌਰ ਨੇ ਵੀ ਤੀਸਰਾ ਇਨਾਮ ਹਾਸਿਲ ਕੀਤਾ। ਇਸੇ ਤਰ੍ਹਾਂ ਨਿੱਕੀ ਉਮਰ ਦੇ ਵਿਦਿਆਰਥੀਆਂ ਵਿੱਚ ਜਸ਼ਨਪ੍ਰੀਤ ਸਿੰਘ ਨੇ ਪਹਿਲਾ ਬੰਟੀ ਨੇ ਵੀ ਪਹਿਲਾ ਆਕਾਸ਼ਦੀਪ ਸਿੰਘ ਨੇ ਵੀ ਪਹਿਲਾ ਗਗਨਪ੍ਰੀਤ ਸਿੰਘ ਨੇ ਦੂਸਰਾ ਅਤੇ ਪ੍ਰਭਬੰਸ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਲੜਕੀਆਂ ਦੇ ਜੂਨੀਅਰ ਗਰੁੱਪ ਵਿੱਚ ਤੇਗ ਕੌਰ ਨੇ ਪਹਿਲਾ ਜੈਸਮੀਨ ਕੌਰ ਨੇ ਪਹਿਲਾ ਖੁਸ਼ਪ੍ਰੀਤ ਕੌਰ ਨੇ ਪਹਿਲਾ ਜਪ ਨੂਰ ਕੌਰ ਨੇ ਦੂਜਾ ਅਤੇ ਮਨਪ੍ਰੀਤ ਕੌਰ ਨੇ ਤੀਸਰਾ ਇਨਾਮ ਹਾਸਿਲ ਕੀਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਸੇਵਾਦਾਰ ਜੋਗਾ ਸਿੰਘ ਪ੍ਰਿੰਸੀਪਲ ਬਲਕਾਰ ਸਿੰਘ ਗੁਰ ਪ੍ਰਤਾਪ ਸਿੰਘ ਲਖਬੀਰ ਸਿੰਘ ਗੁਰਮੁਖ ਸਿੰਘ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਹੀ ਉਹਨ੍ਾਂ ਨੇ ਇਹ ਬੱਚਿਆਂ ਨੂੰ ਗੁਰ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕੀਤਾ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਇਸ ਉਪਰਾਲੇ ਨੂੰ ਕਾਫੀ ਸਫਲਤਾ ਮਿਲੀ ਹੈ।

ਇਹਨਾਂ ਪ੍ਰਬੰਧਕਾਂ ਨੇ ਸਮੂਹ ਗੁਰਸਿੱਖ ਸੁਸਾਇਟੀਆਂ ਅਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਇਸ ਉਪਰਾਲੇ ਵਿੱਚ ਬਣਦੀ ਮਦਦ ਦਿੱਤੀ ਜਾਵੇ। ਇਸ ਮੌਕੇ ਇਹਨਾਂ ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰਿੰਸੀਪਲ ਬਲਕਾਰ ਸਿੰਘ ਤੋਂ ਇਲਾਵਾ ਅਧਿਆਪਕਾ ਕੁਲਵੰਤ ਕੌਰ ਰਾਜਵਿੰਦਰ ਕੌਰ ਨਿਸ਼ਾ ਕੌਰ ਕੋਮਲਪ੍ਰੀਤ ਕੌਰ ਜਸਪ੍ਰੀਤ ਕੌਰ ਵੱਲੋਂ ਵੀ ਇਸ ਸੇਵਾ ਸੋਸਾਇਟੀ ਵਿੱਚ ਆਪਣੀਆਂ ਸੇਵਾਵਾਂ ਦੇ ਕੇ ਬੱਚਿਆਂ ਨੂੰ ਅੱਜ ਦੇ ਮੁਕਾਬਲੇ ਦੇ ਯੋਗ ਬਣਾਇਆ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਅਧਿਆਪਕਾਂ ਅਤੇ ਸੇਵਾਦਾਰਾਂ ਨੂੰ ਸੁਸਾਇਟੀ ਵੱਲੋਂ ਬਣਦਾ ਮਿਹਨਤਾਨਾਂ ਵੀ ਅਤੇ ਭੇਟਾਂ ਵੀ ਦਿੱਤੀ ਜਾਂਦੀ ਹੈ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਵੱਲੋਂ ਲੰਗਰ ਦੀਆਂ ਸੇਵਾਵਾਂ ਨਿਭਾਈਆਂ ਗਈਆਂ ਅਤੇ ਮੈਡੀਕਲ ਕੈਂਪ ਵਿੱਚ ਮੁਫਤ ਇਲਾਜ ਵੀ ਕੀਤਾ ਗਿਆ।
ਮਾਤਾ ਸਾਹਿਬ ਕੌਰ ਸੇਵਾ ਸੁਸਾਇਟੀ ਵੱਲੋਂ ਕਰਵਾਏ ਗਏ ਗੁਰਮਤ ਮੁਕਾਬਲਿਆਂ ਵਿੱਚ ਹਾਜ਼ਰ ਵਿਦਿਆਰਥੀ ਅਤੇ ਸੰਬੋਧਨ ਕਰਦੇ ਹੋਏ ਸੋਸਾਇਟੀ ਦੇ ਸੇਵਾਦਾਰ





















