Code Of Ethics

Download app

Subscribe To Print Edition

ਸੂਬਾ ਆਗੂ ਵਰਿੰਦਰ ਮੋਮੀ ਤੇ ਜਲ ਸਪਲਾਈ ਵਿਭਾਗ ਦੇ ਅਧਿਕਾਰੀ ਵੱਲੋਂ ਲਾਏ ਝੂਠੇ ਦੋਸਾਂ ਦੀ ਨਿਖੇਧੀ

 

ਭੁੱਚੋ ਮੰਡੀ 15 ਅਪ੍ਰੈਲ 2025 ( ਪੰਜਾਬੀ ਅੱਖਰ / ਬਿਊਰੋ ) :- ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ ਆਜ਼ਾਦ ਦੇ ਪ੍ਰਧਾਨ ਜਗਰੂਪ ਸਿੰਘ ਅਤੇ ਜਰਨਲ ਸਕੱਤਰ ਜਗਸੀਰ ਸਿੰਘ ਭੰਗੂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਿਸ਼ਵ ਵਪਾਰ ਸੰਸਥਾ ਦੇ ਦਿਸਾਂ ਨਿਰਦੇਸਾਂ ਤਹਿਤ ਪੰਜਾਬ ਸਰਕਾਰ ਵੱਲੋਂ ਜਲ ਸਪਲਾਈ ਅਤੇ ਸੈਨਟੇਸ਼ਨ ਵਿਭਾਗ ਤੇ ਵਿੱਢੇ ਨਿੱਜੀਕਰਨ/ਪੰਚਾਇਤੀਕਰਨ ਦੇ ਹੱਲੇ ਨੂੰ ਨਿਰਵਿਘਨ ਸਿਰੇ ਚੜਾਉਣ ਦੀ ਨੀਅਤ ਨਾਲ਼ ਜਲ ਸਪਲਾਈ ਵਿਭਾਗ ਦੇ ਕਾਹਨੂੰਵਾਲ ਦੇ ਉਪ-ਮੰਡਲ ਅਫ਼ਸਰ ਵੱਲੋਂ ਜਲ ਸਪਲਾਈ ਅਤੇ ਸੈਨਟੇਸ਼ਨ ਕੰਟਰੈਕਟਰ ਵਰਕਰਜ਼ ਯੂਨੀਅਨ ਪੰਜਾਬ ਰਜਿ: ਨੰਬਰ 31 ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਤੇ ਪੰਜਾਬ ਸਰਕਾਰ ਨਾਲ਼ ਸਕਾਡਾ ਸਿਸਟਮ ਲਾਉਣ ਦੀ ਸਹਿਮਤੀ ਕਰਨ ਦੇ ਲਾਏ ਝੂਠੇ ਬੇ-ਬੁਨਿਆਦ ਦੋਸਾਂ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਜਾਂ ਤਾਂ ਉਪ-ਮੰਡਲ ਅਫ਼ਸਰ ਸੂਬਾ ਪ੍ਰਧਾਨ ਤੇ ਲਾਏ ਝੂਠੇ ਬੇ-ਬੁਨਿਆਦ ਦੋਸਾਂ ਨੂੰ ਸਾਬਤ ਕਰੇ ਜਾਂ ਫਿਰ ਇਹਨਾਂ ਲਾਏ ਝੂਠੇ ਦੋਸਾਂ ਦੀ ਲੋਕਾਂ ਦੀ ਸੱਥ ਵਿੱਚ ਆਕੇ ਲਿਖਤੀ ਮੁਆਫ਼ੀ ਮੰਗੇ,ਆਗੂਆਂ ਨੇ ਕਿਹਾ ਕਿ ਅੱਜ ਜਦੋਂ ਪੰਜਾਬ ਸਰਕਾਰ ਜਲ ਸਪਲਾਈ ਅਤੇ ਸੈਨਟੇਸ਼ਨ ਵਿਭਾਗ ਦੇ ਨਿੱਜੀਕਰਨ ਵੱਲ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਨਿੱਜੀਕਰਨ ਦੀ ਇਸ ਲੋੜ ਵਿੱਚੋਂ ਹੀ ਨਹਿਰੀ ਜਲ ਸਪਲਾਈ ਸਕੀਮਾਂ ਤੇ ਸਕਾਡਾ ਸਿਸਟਮ ਲਾਇਆ ਜਾ ਰਿਹਾ ਹੈ ਅਤੇ ਸਕਾਡਾ ਸਿਸਟਮ ਦੇ ਵਜੋਂ ਵਿਰੋਧ ਜਦੋਂ ਪਿਛਲੇ ਦਿਨੀਂ ਜਥੇਬੰਦੀ ਦੇ ਆਗੂ ਉਪ-ਮੰਡਲ ਅਫ਼ਸਰ ਕਾਹਨੂੰਵਾਲ ਨਾਲ਼ ਮੀਟਿੰਗ ਕਰਨ ਗਏ ਤਾਂ ਉਪ ਮੰਡਲ ਅਫ਼ਸਰ ਵੱਲੋਂ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਤੇ ਪੰਜਾਬ ਸਰਕਾਰ ਤੋਂ ਦੋ ਕਰੋੜ ਰੁਪਏ ਰਿਸ਼ਵਤ ਲੈਕੇ ਸਕਾਡਾ ਸਿਸਟਮ ਲਾਉਣ ਨਾਲ਼ ਸਹਿਮਤੀ ਕਰਨ ਦੇ ਝੂਠੇ ਬੇ-ਬੁਨਿਆਦ ਦੋਸ਼ ਲਾਕੇ ਜਥੇਬੰਦੀ ਨੂੰ ਬਦਨਾਮ ਕਰਨ ਅਤੇ ਸਕਾਡਾ ਸਿਸਟਮ ਦੇ ਵਿਰੋਧ ਵਜੋਂ ਸੰਘਰਸ਼ ਕਰ ਰਹੇ ਆਊਟਸੋਰਸ਼ਡ/ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਵਿੱਚ ਜਥੇਬੰਦੀ ਦੀ ਸੂਬਾਈ ਲੀਡਰਸ਼ਿਪ ਵਿਰੁੱਧ ਬੇ-ਵਿਸ਼ਵਾਸੀ ਪੈਦਾ ਕਰਕੇ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ ਆਗੂਆਂ ਨੇ ਉਪ ਮੰਡਲ ਅਫ਼ਸਰ ਕਾਹਨੂੰਵਾਲ ਦੇ ਇਸ ਘਟੀਆ ਅਤੇ ਸਾਜ਼ਿਸ਼ ਭਰੇ ਵਤੀਰੇ ਦੀ ਸ਼ਖ਼ਤ ਸਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉੱਪ ਮੰਡਲ ਅਧਿਕਾਰੀ ਕਾਹਨੂੰਵਾਲ ਤੇ ਵਿਭਾਗੀ ਕਾਰਵਾਈ ਕੀਤੀ ਜਾਵੇ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਨਿੱਜੀਕਰਨ/ਪੰਚਾਇਤੀਕਰਨ ਦੀ ਨੀਤੀ ਨੂੰ ਰੱਦ ਕਰਕੇ ਵਿਭਾਗ ਦੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਕੇ ਪੱਕਾ ਕੀਤਾ ਜਾਵੇ !

Advertisment