Code Of Ethics

Download app

Subscribe To Print Edition

ਬਾਬਾ ਸ੍ਰੀ ਚੰਦ ਬਾਗ਼ ਸੇਵਾ ਸੁਸਾਇਟੀ ਵੱਲੋਂ ਬਾਰਾਂ ਸੋਲਰ ਲਾਈਟਾਂ ਤਲਵੰਡੀ ਤੋ ਬਾਬਾ ਜੀ ਦੇ ਮਾਰਗ ਤੇ ਲਗਾਈਆਂ ਟੀਮ ਦੇ ਕਪਤਾਨ ਸੁਖਵਿੰਦਰ ਬੁਗਨਾ।

ਗੁਰਦਾਸਪੁਰ 28 ਜਨਵਰੀ 2025 ( ਪੰਜਾਬੀ ਅੱਖਰ / ਬਿਊਰੋ ) :- ਬਾਬਾ ਸ੍ਰੀ ਚੰਦ ਬਾਗ਼ ਸੇਵਾ ਸੁਸਾਇਟੀ ਵੱਲੋਂ ਮਹਾਂਨ ਉਪਰਾਲਾ ਪ੍ਰਧਾਨ ਸੁਖਵਿੰਦਰ ਸਿੰਘ ਬੁਗਨਾ ਵੱਲੋਂ ਸਾਰੀ ਟੀਮ ਦੇ ਸਹਿਯੋਗ ਨਾਲ ਬਾਬਾ ਸ੍ਰੀ ਚੰਦ ਜੀ ਮਾਰਗ ਪਿੰਡ ਤਲਵੰਡੀ ਤੋ ਗਾਹਲੜੀ ਰੋਡ ਤੇ 12 ਸੋਲਰ ਲਾਈਟਾਂ ਦੀ ਸੇਵਾ ਕੀਤੀ ਗਈ ਇਸ ਸਾਰੀ ਟੀਮ ਵੱਲੋਂ ਇਹ ਉਪਰਾਲਾ ਬਾਬਾ ਸ੍ਰੀ ਚੰਦ ਜੀ ਦੇ ਅਸਥਾਨ ਨਾਲ ਅਥਾਹ ਪਿਆਰ ਸਦਕਾ ਹੈ। ਸੰਗਤਾਂ ਅ੍ਰਮਿੰਤ ਵੇਲੇ 2 ਵਜੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹਨੇਰਾ ਅਤੇ ਸੁਨਸਾਨ ਜਗਾ ਹੋਣ ਕਰਕੇ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਪਿਛਲੇ ਸਾਲ ਸੁਸਾਇਟੀ ਵੱਲੋਂ 6 ਲਾਈਟਾਂ ਲਗਾਈਆਂ ਗਈਆਂ ਅੱਜ ਵੀ ਛੇ ਲਾਈਟਾਂ ਲਗਾਈਆਂ ਗਈਆਂ ਹਨ।ਕੁਲ ਬਾਰਾਂ ਲਾਈਟਾਂ ਇਸ ਮਾਰਗ ਤੇ ਲਗਾਈਆਂ ਗਈਆਂ ਹਨ।ਇਹ ਸਾਰਾ ਉਪਰਾਲਾ ਸਮੂਹ ਟੀਮ ਦੇ ਸਹਿਯੋਗ ਅਤੇ ਦਾਨੀ ਸੱਜਣਾਂ ਦੇ ਕਰਕੇ ਸੰਪੂਰਨ ਹੋ ਰਿਹਾ ਹੈ।ਟੀਮ ਦੇ ਵਾਈਸ ਪ੍ਰਧਾਨ ਜਤਿੰਦਰ ਸਿੰਘ ਲੱਕੀ ਹਕੀਮਪੁਰ ਦਾ ਬਹੁਤ ਵੱਡਾ ਯੋਗਦਾਨ ਹੈ। ਨਿਸ਼ਾਨ ਸਿੰਘ ਖੁਸ਼ੀਪੁਰ ਸਰਪੰਚ ਵੱਲੋਂ ਸਾਰੀ ਟੀਮ ਦਾ ਸਹਿਯੋਗ ਕੀਤਾ ਜਾ ਰਿਹਾ ਹੈ।ਕਰਨ ਅਤੇ ਮਨਜੋਤ ਸਿੰਘ ਹਕੀਮ ਇਲੈਕਟ੍ਰੀਸ਼ੀਅਨ ਮਨਜੀਤ ਸਿੰਘ ਹਕੀਮਪੁਰ ਰਾਜਬੀਰ ਸਿੰਘ ਜੀ ਦਾ ਵੱਡਾ ਯੋਗਦਾਨ ਇਨਾਂ ਸਾਰਿਆਂ ਵੱਲੋਂ ਆਪਣੀ ਗੱਡੀ ਲੈ ਕੇ ਸੀਮਿੰਟ ਰੇਤਾ ਬਜਰੀ ਪਾਣੀ ਦਾ ਵੀ ਪ੍ਰਬੰਧ ਕਰਕੇ ਬਿਨਾਂ ਮਿਸਤਰੀ ਤੋ ਸੱਭ ਕੁਝ ਆਪ ਹੀ ਸੇਵਾਵਾਂ ਨਿਭਾਈਆਂ ।ਸਾਰੀ ਟੀਮ ਵਾਸਤੇ ਚਾਹ ਪਾਣੀ ਦਾ ਪ੍ਰਬੰਧ ਭਾਈ ਅ੍ਰਮਿੰਤਪਾਲ ਸਿੰਘ ਗਾਹਲੜੀ ਵੱਲੋਂ ਕੀਤਾ ਗਿਆ।ਇਸ ਕਰਕੇ ਇਨ੍ਹਾਂ ਵੱਲੋਂ ਹੋਰਨਾਂ ਨੂੰ ਸਿੱਖਣ ਦੀ ਲੋੜ ਹੈ ਜਿਸ ਵਿਚ ਹਾਜ਼ਰ ਸਰਪੰਚ ਮੁਖਤਿਆਰ ਸਿੰਘ ਬਾਜਵਾ, ਸਰਪੰਚ ਪਿੰਡ ਬੈਂਸ,ਬਿਕਰਮ ਸਿੰਘ ਬਿੱਕਾ, ਭਾਈ ਗੁਰਨਾਮ ਸਿੰਘ ਗਾਹਲੜੀ,ਅਭੀ ਮਿੰਨੀ ਸ਼ੈਲਰ ਹਕੀਮਪੁਰ, ਨਿਸ਼ਾਨ ਸਿੰਘ ਖੁਸ਼ੀਪੁਰ, ਰਾਜਬੀਰ ਸਿੰਘ ਹਕੀਮਪੁਰ ਹਾਜਰ ਸਨ। ਪੰਜਾਬੀ ਅੱਖਰ / ਬਿਊਰੋ 

Advertisment