Code Of Ethics

Download app

Subscribe To Print Edition

ਭਾਰਤ ਜੂਨੀਅਰ ਵਿਸ਼ਵ ਕੱਪ ਹਾਕੀ ’ਚ ਨੀਦਰਲੈਂਡਜ਼ ਨੂੰ 4-3 ਨਾਲ ਹਰਾ ਕੇ ਸੈਮੀਫਾਈਨਲ ’ਚ ਪੱਜਾ

ਕੁਆਲਾਲੰਪੁਰ, 12 ਦਸੰਬਰ

ਦੋ ਗੋਲਾਂ ਨਾਲ ਪਛੜਨ ਤੋਂ ਬਾਅਦ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕਰਦਿਆਂ ਜੂਨੀਅਰ ਹਾਕੀ ਵਿਸ਼ਵ ਕੱਪ ਵਿਚ ਨੀਦਰਲੈਂਡਜ਼ ਵਰਗੀ ਮਜ਼ਬੂਤ ​​ਟੀਮ ਨੂੰ 4-3 ਗੋਲਾਂ ਨਾਲ ਹਰਾ ਕੇ ਸੈਮੀਫਾਈਨਲ ‘ਚ ਦਾਖਲਾ ਪਾ ਲਿਆ। ਭਾਰਤੀ ਟੀਮ ਵੀਰਵਾਰ ਨੂੰ ਸੈਮੀਫਾਈਨਲ ‘ਚ ਜਰਮਨੀ ਨਾਲ ਭਿੜੇਗੀ। ਵਿਸ਼ਵ ਰੈਂਕਿੰਗ ‘ਚ ਤੀਜੇ ਅਤੇ ਚੌਥੇ ਸਥਾਨ ‘ਤੇ ਕਾਬਜ਼ ਭਾਰਤ ਅਤੇ ਨੀਦਰਲੈਂਡ ਵਿਚਾਲੇ ਕੁਆਰਟਰ ਫਾਈਨਲ ਮੈਚ ਬਹੁਤ ਰੋਮਾਂਚਕ ਰਿਹਾ।

ਅੱਧੇ ਸਮੇਂ ਤੱਕ ਡੱਚ ਟੀਮ 2-0 ਨਾਲ ਅੱਗੇ ਸੀ ਪਰ ਇਸ ਤੋਂ ਬਾਅਦ ਭਾਰਤ ਨੇ ਵਾਪਸੀ ਕੀਤੀ ਅਤੇ ਦੂਜੇ ਅੱਧ ਵਿੱਚ ਚਾਰ ਗੋਲ ਕੀਤੇ। ਨੀਦਰਲੈਂਡਜ਼ ਲਈ ਟਿਮੋ ਬੋਅਰਸ (ਪੰਜਵੇਂ ਮਿੰਟ), ਪੇਪਿਨ ਵੈਨ ਡੇਰ ਹੇਡਨ (16ਵੇਂ ਮਿੰਟ) ਅਤੇ ਓਲੀਵੀਅਰ ਹਾਰਟੈਂਸੀਅਸ (44ਵੇਂ ਮਿੰਟ) ਨੇ ਗੋਲ ਕੀਤੇ, ਜਦਕਿ ਭਾਰਤ ਲਈ ਆਦਿਤਿਆ ਲਾਲਾਗੇ (34ਵੇਂ ਮਿੰਟ), ਅਰਿਜੀਤ ਸਿੰਘ ਹੁੰਦਲ (36ਵੇਂ ਮਿੰਟ), ਆਨੰਦ ਕੁਸ਼ਵਾਹਾ (52ਵੇਂ ਮਿੰਟ) ਅਤੇ ਕਪਤਾਨ ਉੱਤਮ ਸਿੰਘ (57ਵੇਂ ਮਿੰਟ) ਨੇ ਗੋਲ ਕੀਤੇ।

Advertisment