Code Of Ethics

Download app

Subscribe To Print Edition

ਪੰਜ ਦੇਸ਼ਾਂ ਦੇ ਟੂਰਨਾਮੈਂਟ ਲਈ ਹਾਕੀ ਟੀਮਾਂ ਸਪੇਨ ਰਵਾਨਾ ਪੁਰਸ਼ ਅਤੇ ਮਹਿਲਾ ਟੀਮ ਦਾ ਮੇਜ਼ਬਾਨ ਟੀਮ ਨਾਲ ਮੁਕਾਬਲਾ 15 ਨੂੰ

ਬੰਗਲੂਰੂ, 11 ਦਸੰਬਰ

ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਪੰਜ ਦੇਸ਼ਾਂ ਦਾ ਟੂਰਨਾਮੈਂਟ ਖੇਡਣ ਲਈ ਅੱਜ ਇੱਥੋਂ ਸਪੇਨ ਲਈ ਰਵਾਨਾ ਹੋਈਆਂ। ਇਸ ਟੂਰਨਾਮੈਂਟ ਦੌਰਾਨ ਪੁਰਸ਼ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੀਆਂ ਨਜ਼ਰਾਂ ਟੀਮ ਦੀ ਐੱਫਆਈਐੱਚ ਰੈਂਕਿੰਗ ਵਿੱਚ ਸੁਧਾਰ ਕਰਨ ’ਤੇ ਹੋਣਗੀਆਂ ਜਦਕਿ ਮਹਿਲਾ ਟੀਮ ਦੀ ਕਪਤਾਨ ਸਵਿਤਾ ਪੂਨੀਆ ਅਗਲੇ ਮਹੀਨੇ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਸਾਰੀਆਂ ਕਮੀਆਂ ਦੂਰ ਕਰਨ ’ਤੇ ਧਿਆਨ ਕੇਂਦਰਿਤ ਕਰੇਗੀ।

ਦੋਵੇਂ ਟੀਮਾਂ 15 ਦਸੰਬਰ ਤੋਂ ਸਪੇਨ ਖ਼ਿਲਾਫ਼ ਮੁਹਿੰਮ ਦਾ ਆਗਾਜ਼ ਕਰਨਗੀਆਂ। ਪੁਰਸ਼ ਟੀਮ ਲਈ ਇਹ ਦੌਰਾ 2023-24 ਹਾਕੀ ਪ੍ਰੋ ਲੀਗ ਸੈਸ਼ਨ ਦੀ ਤਿਆਰੀ ਲਈ ਅਹਿਮ ਹੈ।

ਭਾਰਤ ਦਾ ਮੁਕਾਬਲਾ ਸਪੇਨ, ਜਰਮਨੀ, ਫਰਾਂਸ ਅਤੇ ਬੈਲਜ਼ੀਅਮ ਨਾਲ ਹੋਵੇਗਾ। ਮਹਿਲਾ ਟੀਮ 13 ਜਨਵਰੀ ਤੋਂ ਰਾਂਚੀ ਵਿੱਚ ਓਲੰਪਿਕ ਕੁਆਲੀਫਾਇਰ ਖੇਡੇਗੀ, ਜਿਸ ਦੀ ਤਿਆਰੀ ਲਈ ਇਹ ਟੂਰਨਾਮੈਂਟ ਅਹਿਮ ਹੈ। ਮਹਿਲਾ ਟੀਮ ਪਹਿਲੇ ਮੈਚ ਵਿੱਚ ਸਪੇਨ ਨਾਲ, 16 ਦਸੰਬਰ ਨੂੰ ਬੈਲਜ਼ੀਅਮ ਨਾਲ, 19 ਦਸੰਬਰ ਨੂੰ ਜਰਮਨੀ ਨਾਲ ਅਤੇ 21 ਦਸੰਬਰ ਨੂੰ ਆਇਰਲੈਂਡ ਨਾਲ ਖੇਡੇਗੀ।

ਜੂਨੀਅਰ ਵਿਸ਼ਵ ਹਾਕੀ ਕੱਪ: ਭਾਰਤ ਦਾ ਨੈਦਰਲੈਂਡਜ਼ ਨਾਲ ਮੁਕਾਬਲਾ ਅੱਜ

ਕੁਆਲਾਲੰਪੁਰ: ਦੋ ਵਾਰ ਦੀ ਚੈਂਪੀਅਨ ਭਾਰਤੀ ਟੀਮ ਨੂੰ ਨੈਦਰਲੈਂਡਜ਼ ਵਰਗੀ ਮਜ਼ਬੂਤ ਟੀਮ ਖ਼ਿਲਾਫ਼ ਮੰਗਲਵਾਰ ਨੂੰ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਮੁਕਾਬਲੇ ਦੌਰਾਨ ਆਪਣੀ ਖੇਡ ਵਿੱਚ ਕਾਫ਼ੀ ਸੁਧਾਰ ਕਰਨਾ ਪਵੇਗਾ। ਭਾਰਤ ਨੇ 2001 ਵਿੱਚ ਹੋਬਰਟ ਅਤੇ 2016 ਵਿੱਚ ਲਖਨਊ ਵਿੱਚ ਇਹ ਟੂਰਨਾਮੈਂਟ ਜਿੱਤਿਆ ਹੈ। ਇਸ ਤੋਂ ਇਲਾਵਾ 1997 ਵਿੱਚ ਇੰਗਲੈਂਡ ’ਚ ਖੇਡੇ ਗਏ ਟੂਰਨਾਮੈਂਟ ਦੇ ਫਾਈਨਲ ਵਿੱਚ ਆਸਟਰੇਲੀਆ ਤੋਂ 2-3 ਨਾਲ ਹਾਰ ਗਿਆ ਸੀ।

Advertisment